ਗੁਰੂ ਗ੍ਰੰਥ ਸਾਹਿਬ ਜੀ ਦੇ ਆਦਰਸ਼ਾਂ ਦਾ ਕੁਦਰਤੀ ਆਲਾ ਦੁਆਲਾ ਤੇ ਸਮਾਜ ਸਿਰਜਣ ਵਾਸਤੇ
“ਗੁਰਮਤਿ ਅਪਣਾਓ ਮਨੁੱਖਤਾ ਬਚਾਓ, ਖ਼ਾਲਸਤਾਨ ਅਪਣਾਓ ਸਮਾਜ ਬਚਾਓ”
ਸਾਡਾ ਰਾਜ ਦਾ ਮਾਡਲ, ਪ੍ਰੋਗਰਾਮ ਅਤੇ ਕਾਰਜ ਵਿਉਂਤ
ਨਾਹਰੇ ਲਾਉਣ ਜਾਂ ਭਾਸ਼ਣ ਦੇਣ ਨਾਲ ਓਦੋਂ ਤਕ ਕੁਝ ਨਹੀਂ ਹੁੰਦਾ ਜਦ ਤਕ ਤੁਸੀਂ ਲੋਕਾਈ ਨੂੰ ਸਪਸ਼ਟ ਸੇਧ ਅਤੇ ਪ੍ਰੋਗਰਾਮ ਨਾ ਦਿਓ। ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪੰਜਾਬੀਆਂ ਨੂੰ ਖ਼ਾਸ ਕਰ ਸਿੱਖਾਂ ਨੂੰ ਹਮੇਸ਼ਾਂ ਹੀ ਕੁੱਟ ਖ਼ਾਣ ਦਾ ਜਾਂ ਸ਼ਹੀਦ ਹੋਣ ਦਾ ਤੇ ਕੁਰਬਾਨੀ ਬਦਲੇ ਵੱਟਣਾ ਕੁਝ ਵੀ ਨਾ ਦਾ ਪ੍ਰੋਗਰਾਮ ਦਿੱਤਾ ਗਿਆ ਹੈ।ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਇਸ ਸੋਚ ਨੂੰ ਰੱਦ ਕਰਦਾ ਹੈ। ਅਸੀਂ ਲੋਕਾਈ ਦੇ ਭਲੇ ਵਿੱਚ ਐਲਾਨ ਕਰਦੇ ਹਾਂ ਅੱਜ ਤੋਂ ਬਾਅਦ ਕੋਈ ਧਰਮ ਯੁਧ, ਜਾਂ ਮੋਰਚਾ, ਜਾਂ ਜੰਗ, ਜਾਂ ਅਤਿਵਾਦ-ਵੱਖਵਾਦ, ਜਾਂ ਕੁਰਸੀ ਯੁਧ ਨਹੀਂ! ਕੋਈ ‘ਮਰਜੀਵੜੇ’ ਨਹੀਂ ਭਰਤੀ ਕੀਤੇ ਜਾਣਗੇ ਤੇ ਕੋਈ ‘ਸੇਨਾਵਾਂ’ ਨਹੀਂ ਬਣਾਈਆਂ ਜਾਣਗੀਆਂ।ਲੋਕਤੰਤਰ ਵਿੱਚ ਆਪਣੇ ਹੱਕ ਲੈਣ ਦੇ ਸਾਰੇ ਕਾਨੂੰਨੀ ਸਾਧਨਾਂ ਤੇ ਤਰੀਕਿਆਂ ਨੂੰ ਵਰਤਦੇ ਹੋਏ ਅਸੀਂ ਲੋਕਾਂ ਨੂੰ ਤੀਜਾ ਬਦਲ “ਖ਼ਾਲਸਤਾਨ” ਦੇਣ ਦਾ ਪ੍ਰਣ ਕਰਦੇ ਹਾਂ। ਲੋਕੋ ਸਿਰਫ ਤੁਹਾਡੀ ਇਕ ਵੋਟ ਦੇਸ਼, ਪੰਜਾਬ ਵਿੱਚ ਗੁਰੂਆਂ, ਭਗਤਾਂ ਦੀ ਗੁਰਬਾਣੀ ਦੇ ਹੁਕਮਾਂ ਦੀ ਰਾਜ ਪ੍ਰਣਾਲੀ ਰਾਹੀਂ ਸਤਾ ਵਿੱਚ ਕ੍ਰਾਂਤੀ ਲਿਆ ਸਕਦੀ ਹੈ। ਪੂਰੀ ਅਤੇ ਸਰਬਪੱਖੀ ਵਿਵਸਥਾ ਨੂੰ ਬਦਲ ਸਕਦੀ ਹੈ। ਤੁਸੀ ਸਿਰਫ ਕਰਨਾ ਇਹ ਹੈ ਕਿ ਆਪਣੀ ਦ੍ਰਿੜਤਾ ਅਤੇ ਇਕਮੁਠਤਾ ਨਾਲ ਗੁਰੂ ਨਾਨਕ ਸਾਹਿਬ ਦੀ “ਨਾਨਕਸ਼ਾਹੀ ਖ਼ਾਲਸਤਾਨੀ” ਪ੍ਰਣਾਲੀ ਅਤੇ ਸਰਕਾਰ ਤੇ ਉਸ ਦੇ ਸਰਬਪੱਖੀ ਅਤੇ ਭਹੁਖੇਤਰੀ ਪ੍ਰਬੰਧ ਲਈ ਆਪਣੀ ਵੋਟ ਪਰਚੀ ਤੋਂ ਲੈ ਕੇ ਜ਼ਿਲਾ ਪ੍ਰੀਸ਼ਦ ਅਤੇ ਵਿਧਾਨ ਸਭਾ ਤੋਂ ਲੈ ਕੇ ਸੰਸਦ ਤਕ ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਨੂੰ ਸਿਰਫ ਤੇ ਸਿਰਫ “ਸਰਕਾਰ-ਏ-ਖ਼ਾਲਸਤਾਨ” ਦੇ ਵਿਧਾਨ ਸਭਾ ਵਿੱਚ ਨਿਰਮਾਣ ਹਿਤ ਪਾਉਣੀ ਹੈ। ਤੁਹਾਡੀ ਹੀ ਇਕ ਵੋਟ ਤੁਹਾਡੀ ਆਪਣੀ ਧਰਤੀ ਤੇ ਖ਼ਾਲਸਤਾਨ ਦਾ ਨਿਰਮਾਣ ਕਰ ਸਕਦੀ ਹੈ।ਤੁਸੀ ਆਪਣੇ ਆਪ ਨੂੰ ਇਰਾਦੇ ਦਾ ਪੱਕਾ ਕਰਨਾ ਹੋਵੇਗਾ ਕਿ ਆਪਣੀ ਵੋਟ ਨਾਲ ਤੁਸੀ ਪੰਜਾਬ ਗੁਰੂਆਂ ਦੀ ਧਰਤੀ ਤੇ ਗੁਰਮਤਿ ਕ੍ਰਾਂਤੀ ਰਾਹੀਂ ਖ਼ਾਲਸਤਾਨ ਦਾ ਨਿਰਮਾਣ ਕਰਕੇ ਦਿਖਾਣਾ ਹੈ। ਇਹ ਪ੍ਰੋਗਰਾਮ 2003 ਤੋਂ ਲੈ ਕੇ ਆਇਆ ਹੈ ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਆਪਣੇ ਪ੍ਰਧਾਨ ਅਵਾਜ-ਏ-ਖ਼ਾਲਸਤਾਨ ਸ. ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਸਾਬਕਾ ਐਮ.ਪੀ. ਦੀ ਅਗਵਾਈ ਵਿੱਚ। ਜਿਨਾਂ ਦਾ ਕਹਿਣਾ ਹੈ ਕਿ “ਤੁਸੀ ਸਾਨੂੰ ਵੋਟ ਦਿਓ, ਅਸੀਂ ਤੁਹਾਨੂੰ ਖ਼ਾਲਸਤਾਨ ਦਿਆਂਗੇ”.ਫਰਵਰੀ 2007 ਦੀਆਂ ਵਿਧਾਨ ਸਭਾਈ ਚੋਣਾਂ ਵਿੱਚ ਇਨ੍ਹਾਂ ਨੇ ਸ. ਪਰਕਾਸ਼ ਸਿੰਘ ਬਾਦਲ ਦੇ ਖਿਲਾਫ ਲੰਬੀ ਹਲਕੇ ਤੋਂ ਸੰਵਿਧਾਨ ਅੰਦਰ ਖ਼ਾਲਸਤਾਨ ਲਈ ਸਿੱਧੀ ਵੋਟ ਮੰਗ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕਾਈ ਖ਼ਾਲਸਤਾਨ ਦੀ ਪ੍ਰਣਾਲੀ, ਰਾਜ ਅਤੇ ਸਰਕਾਰ ਨੂੰ ਆਪਣੀਆਂ ਵੋਟਾਂ ਰਾਹੀਂ ਚੁਣ ਸੱਕਦੀ ਹੈ।
ਨਿਸ਼ਾਨਾ ਅਤੇ ਸਾਧਨ
ਅਸੀਂ ਹਿੰਦੂ, ਸਿੱਖ, ਮੁਸਲਮਾਨ, ਇਸਾਈ, ਗਰੀਬ, ਅਮੀਰ ਅਤੇ ਜਾਤਾਂ, ਬਰਾਦਰੀਆਂ ਆਦਿ ਹਰ ਧਿਰ ਦੇ ਹਰ ਮਨੁੱਖ ਨੂੰ ਬੇਨਤੀ ਕਰਦੇ ਹਾਂ ਕਿ ਆਓ ਧੜਿਆਂ ਦੀ, ਫਿਰਕਾਪ੍ਰਸਤੀ ਦੀ, ਧਰਮਾਂ ਦੀ ਕੈਦ ਤੋਂ ਬਾਹਰ ਨਿਕਲੀਏ। ਧੜੇਬੰਦੀ ਨੇ ਸਾਡਾ, ਸਮਾਜ ਦਾ ਕਦੇ ਕੁਝ ਨਹੀਂ ਸਵਾਰਿਆ।ਗੁਰੂ ਗ੍ਰੰਥ-ਗੁਰੂ ਪੰਥ ਹਰ ਵਰਗ ਦੇ ਹਰ ਮਨੁੱਖ ਦਾ ਸਰਬ ਸਾਂਝਾ ਅਧਿਆਤਮਕ ਅਤੇ ਰਾਜਨੀਤਕ ਆਗੂ ਹੈ। ਇਹ ਵਿਸ਼ਵ ਇਤਿਹਾਸ ਵਿੱਚ ਪੰਜਾਬ ਦੀ ਧਰਤੀ ਤੇ ਇਸ ਨੇ ਹਰ ਧਰਮ ਦੀ ਰੱਖਿਆ ਕਰਦੇ ਹੋਏ, ਹਰ ਵਰਗ ਦੇ ਮਨੁੱਖ ਲਈ ਆਪਾ ਵਾਰ ਕੇ ਸਿੱਧ ਕੀਤਾ ਹੈ। ਇਸ “ਗੁਰੂ ਗ੍ਰੰਥ-ਗੁਰੂ ਪੰਥ” ਨਾਲ ਆਪਣਾ ਧੜਾ ਬਣਾ ਕੇ ਸਿਰਫ ਤੇ ਸਿਰਫ ਗੁਰੂ ਪੰਥ ਦੀ ਅਗਵਾਈ ਵਿੱਚ ਲੋਕਾਈ ਦੀ ਅਵਾਜ਼ “ਗੁਰਮਤਿ” ਦਾ ਰਾਜ ਆਪਣੀ ਲਹੂ ਨਾਲ ਸਿੰਜੀ ਤੇ ਸ਼ਹਾਦਤਾਂ ਨਾਲ ਪਵਿੱਤਰ ਕੀਤੀ ਧਰਤੀ ਨੂੰ ਆਪਣੀ ਵੋਟ ਨਾਲ ਖ਼ਾਲਸਤਾਨ ਬਣਾ ਕੇ ਦਈਏ।
ਇਹ ਵਹਿਮ ਅਤੇ ਭਰਮ ਦੁਸ਼ਮਾਨਾਂ ਸੋਚ ਦੀ ਗੈਰ ਮਨੁੱਖੀ ਅਫ਼ਵਾਹ ਹੈ ਕਿ ਇਹ ਸਿਰਫ ਸਿੱਖਾਂ ਲਈ ਜਾਂ ਖ਼ਾਲਸਿਆਂ ਲਈ ਹੋਵੇਗਾ। ਇਹ ਹਿੰਦੂ, ਸਿੱਖ, ਮੁਸਲਮਾਨ, ਇਸਾਈ, ਗਰੀਬ, ਅਮੀਰ ਅਤੇ ਹਰ ਜਾਤ, ਬਰਾਦਰੀ ਦਾ ਉਵੇਂ ਹੀ ਸਾਂਝਾ ਹੋਵੇਗਾ ਜਿਵੇਂ “ਗੁਰੂ ਗ੍ਰੰਥ ਸਾਹਿਬ” ਵਿੱਚ ਸਰਬ ਸਾਂਝੀਵਾਲਤਾ ਦੇ ਸਿਧਾਂਤ ਅਤੇ ਨਿਸ਼ਾਨੇ ਨੂੰ ਅਪਣਾ ਕੇ ਹਰ ਵਰਗ ਦੇ ਭਗਤਾਂ ਦੀ ਬਾਣੀ ਨੂੰ “ਪੰਥ ਖ਼ਾਲਸੇ” ਦੇ ਗੁਰੂ ਦੇ ਤੌਰ ਤੇ ਗੁਰਆਈ ਦਿੱਤੀ ਗਈ ਹੈ। ਇਸ ਲਈ ਸਮੁੱਚੇ ਧੜਿਆਂ ਵਿੱਚ ਵਿੱਚਰਦੇ ਮਨੁੱਖਾਂ ਨੂੰ ਸਨਿਮਰ ਬੇਨਤੀ ਹੈ ਕਿ ਇਕ ਵਾਰ ਧੜਾ ਮੁਕਤ ਹੋ ਕੇ “ਪੰਥ-ਗ੍ਰੰਥ ਮੁਖੀ” ਬਣ ਕੇ ਅਵਾਜ-ਏ-ਖ਼ਾਲਸਤਾਨ ਸ. ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਦੇ “ਖ਼ਾਲਸਤਾਨ” ਦੇ ਪ੍ਰੋਗਰਾਮ ਦਾ ਸਾਥ ਦੇ ਕੇ ਅਜ਼ਮਾਓ।ਧੜਾ ਮੁਕਤ ਹੋ ਜਾਓ ਤੇ ਗੁਰੂ ਗ੍ਰੰਥ-ਗੁਰੂ ਪੰਥ ਮੁਖੀ ਬਣ ਕੇ ਨਿਤਰ ਆਓ। ਤੁਹਾਡੀ ਆਪਣੀ ਖ਼ਾਲਸਤਾਨੀ ਵੋਟ ਤੇ ਹੀ ਤੁਹਾਡੀ ਤੇ ਸਮੁੱਚੀ ਲੋਕਾਈ ਦੀ ਖੁਸ਼ਹਾਲੀ, ਤਰੱਕੀ ਤੇ ਉਨੱਤੀ ਲਿਖੀ ਹੈ, ਇਸੇ ਵਿੱਚ ਹੀ ਖ਼ਾਲਸਤਾਨੀ ਸਤਾ ਛੁਪੀ ਹੈ।ਇਸ ਦੀ ਅਹਿਮੀਅਤ ਤੇ ਕੀਮਤ ਨੂੰ ਸਮਝੋ।ਇਹ ਲੋਕਤੰਤਰ ਵਿੱਚ ਧੜਿਆਂ, ਵਿਅਕਤੀਆਂ, ਜਾਤਾਂ ਜਾਂ ਫਿਰਕਾਪ੍ਰਸ਼ਤੀ ਲਈ ਨਹੀਂ ਸਗੋਂ ਲੋਕਾਈ ਦੇ ਭਲੇ ਦੇ ਰਾਜ ਅਤੇ ਉਸ ਦੀ ਪ੍ਰਣਾਲੀ ਲਈ ਹੈ। ਜਿਸ ਦਾ ਅਸਲ ਮੋਲਿਕ ਅਤੇ ਪੰਜਾਬ ਦੀ ਧਰਤੀ ਤੇ ਬਦਲ ਕੇਵਲ ਤੇ ਕੇਵਲ “ਖ਼ਾਲਸਤਾਨ” ਹੈ। ਆਓ ਸਭ ਰਲ-ਮਿਲ ਕੇ ਆਪਣੀ ਸਾਂਝੀ ਸ਼ਕਤੀ ਨਾਲ ਇਸ ਨੂੰ ਕਾਇਮ ਕਰੀਏ।ਹਮੇਸ਼ਾਂ ਚੇਤੇ ਰੱਖੋ ਜੇ ਨਿੱਜੀ ਗਰਜਾਂ (ਸਵਾਰਥਾਂ ਜਾਂ ਮਤਲਬਾਂ) ਵਿੱਚ ਵੋਟ ਦਾ ਭੁਗਤਾਨ ਹੁੰਦਾ ਹੈ ਤਾਂ ਉਸ ਵਿੱਚਲੀ ਲੋਕਾਈ ਦੇ ਭਲੇ ਵਾਲੀ ਲੋਕਤੰਤਰੀ ਸਤਾ ਦਾ ਕਤਲ ਹੋ ਜਾਂਦਾ ਹੈ । ਤੇ ਜਦ ਜਦ ਵੀ ਵੋਟ ਦਾ ਭੁਗਤਾਨ ਕੌਮੀ ਕਾਜ਼ ਅਤੇ ਸਮਾਜ ਤੇ ਸਾਂਝੀ ਖੁਸ਼ਹਾਲੀ ਦੇ ਨਿਸ਼ਾਨੇ ਸਰਬੱਤ ਦੇ ਭਲੇ ਲਈ ਕੀਤਾ ਜਾਂਦਾ ਹੈ ਤਾਂ ਇਹੋ ਵੋਟ ਵਿਸ਼ਵ ਭਰ ਵਿੱਚ ਨਵੇਂ ਇਤਿਹਾਸ ਨੂੰ ਜਨਮ ਦਿੰਦੀ ਹੈ। ਇੰਝ ਇਸ ਵਿੱਚਲੀ ਲੋਕਤੰਤਰੀ ਸ਼ਕਤੀ ਵਿਸ਼ਵ ਵਿੱਚ ਨਵੇਕਲੇ ਤੇ ਅਕਾਲ ਵਰੋਸਾਏ ਸਤਾ ਦੇ ਲੋਕਮੁਖੀ ਪ੍ਰਬੰਧਕ ਪੈਦਾ ਕਰਕੇ ਸੰਸਾਰ ਨੂੰ ਖ਼ਾਲਸਤਾਨ ਦੀ ਸਰਕਾਰ ਤੇ ਉਸ ਦੀ ਰਾਜਨੀਤਕ ਪ੍ਰਣਾਲੀ ਦੇ ਰੋਲ ਮਾਡਲ ਨੂੰ ਵੀ ਪਰਗਟ ਕਰ ਅਕਾਲ ਮੁਖੀ ਬਣਾ ਸੱਕਦੀ ਹੈ। ਲੋਕਤੰਤਰ ਅੰਦਰ ਤੁਹਾਡੀ ਵੋਟ ਭਾਰਤ ਵਿੱਚ ਸੰਸਾਰ ਨੂੰ ਖ਼ਾਲਸਤਾਨੀ ਰਾਜ ਤੇ ਸਰਕਾਰ-ਏ-ਖ਼ਾਲਸਤਾਨ ਦੇ ਸੱਕਦੀ ਹੈ। ਅਸੀਂ ਹਰ ਇਕ ਦਲ, ਧੜੇ, ਮਨੁੱਖ ਅਤੇ ਵਰਗ ਤੋਂ ਇਸ ਹਿਤ ਸਹਿਯੋਗ ਮੰਗਦੇ ਹਾਂ।ਸਾਡੇ ਸਭਨਾ ਪਾਸ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਮੰਜਿਲ ਤਕ ਅਪੜ੍ਹਨ ਵਾਸਤੇ ਲੋਕਤੰਤਰ ਹੀ ਸਾਡਾ ਕਰਮ ਖੇਤਰ ਅਤੇ ਸਾਧਨ ਹੈ।ਓਦੋਂ ਤਕ ਅਸੀਂ ਸਭ ਨੇ ਰਲ-ਮਿਲ ਕੇ “ਸਰਕਾਰ-ਏ-ਖ਼ਾਲਸਤਾਨ” ਦੀ ਪਰਾਪਤੀ ਲਈ ਵੋਟਾਂ ਪਾਉਣ ਅਤੇ ਪੁਆਉਣ ਤੇ ਇਸ ਲਈ ਲੋਕਾਈ ਨੂੰ ਤਿਆਰ ਕਰਨ ਦੀ ਜਦੋ ਜਹਿਦ ਵਿੱਚ ਲੱਗੇ ਰਹਿਣਾ ਹੈ ਜਦ ਤਕ ਅਸੀਂ ਪੰਜਾਬ ਵਿਧਾਨ ਸਭਾ ਵਿੱਚ “ਸਰਕਾਰ-ਏ-ਖ਼ਾਲਸਤਾਨ” ਕਾਇਮ ਨਹੀਂ ਕਰ ਲੈਂਦੇ। ਇਸ ਲਈ ਅਸੀਂ ਆਪਣੀ ਮੰਜ਼ਿਲ ਦੇ ਹਰ ਪੜਾਅ ਨੂੰ ਪੜਾਅਵਾਰ ਹੀ ਸਰ ਕਰਨਾ ਹੈ। ਲੰਮੀ ਯਾਤਰਾ ਕਦੇ ਵੀ ਇਕ ਪੁਲਾਂਘ ਵਿੱਚ ਪੂਰੀ ਨਹੀਂ ਹੁੰਦੀ। ਇਹ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ।
ਸਿੱਧਾਂਤ ਅਤੇ ਨਿਸ਼ਚਾ
ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਦਾ ਤੱਥ ਅਤੇ ਹੱਕ ਅਧਾਰਤ ਇਹ ਨਿਸ਼ਚਾ ਹੈ ਕਿ ਭਾਰਤ ਦੀ ਧਰਤੀ ਦੇ ਇਸ ਉੱਤਰ ਪੱਛਮੀ ਖਿੱਤੇ ਦੀ ਪਿਛਲੇ 500 ਤੋਂ ਵੱਧ ਸਾਲਾਂ ਵਿੱਚ ਉਭਰੀ, ਵਿਕਸਤ-ਸਥਾਪਤ ਅਤੇ ਇਸ ਖਿੱਤੇ ਲਈ ਸ਼ਹੀਦ ਹੋਈ ਇਕਮਾਤਰ ਕੌਮੀਅਤਾ ਅਰਥਾਤ ਰਾਸ਼ਟ੍ਰੀਅਤਾ “ਖ਼ਾਲਸਾ” ਹੈ, ਜਿਸ ਦੀ ਭੂਗੋਲਿਕਤਾ ਦੇ ਸਰਬਪੱਖੀ ਤੰਤਰ ਦਾ ਨਾਮ “ਖ਼ਾਲਸਤਾਨ” ਹੈ। ਜੋ ਕਿ ਭਾਰਤ ਵਿੱਚ ਇਸ ਖਿੱਤੇ ਵਿੱਚ ਇਕੋ ਇਕ ਰਾਜਨੀਤਕ ਸਿੱਧਾਂਤ ਦੀ ਸਮਾਜਿਕ ਵਿਉਂਤਬੰਦੀ ਦੀ ਸਰਬਪੱਖੀ ਪ੍ਰਣਾਲੀ ਹੈ ਜੋ ਆਪਣੀ ਧਰਤੀ ਦੇ ਆਪਣੇ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਲਈ ਖੁਦ ਇਥੋਂ ਦੇ ਭੂ-ਪੁੱਤਰਾਂ (ਮੂਲ ਨਿਵਾਸੀਆਂ) ਖ਼ਾਲਸੇ ਵਲੋਂ ਆਪਣੀਆਂ ਮਨੁੱਖੀ ਜਾਨਾਂ ਵਾਰ ਕੇ ਨਸਲ ਦਰ ਨਸਲ ਘੜੀ ਗਈ, ਵਿਕਸਿਤ ਕੀਤੀ ਗਈ ਅਤੇ ਅਪਣਾਈ ਗਈ ਹੈ।ਹਾਂਲਾਕਿ ਉਸ ਵਕਤ ਇਸ ਖਿੱਤੇ ਵਿੱਚ ਬਾਕੀ ਵਰਗਾਂ ਦੇ ਲੋਕ ਵੀ ਰਹਿੰਦੇ ਸਨ। ਪਰ, ਉਨ੍ਹਾਂ ਆਪਣੀਆਂ ਮਨੁੱਖੀ ਲੋੜਾਂ ਦੀ ਪੂਰਤੀ ਲਈ ਕਦੇ ਵੀ ਖ਼ਾਲਸੇ ਦੀ ਬਾਂਹ ਬਣ ਕੇ ਦੁਸ਼ਮਨ ਨਾਲ ਟਾਕਰਾ ਨਹੀਂ ਕੀਤਾ।
ਖ਼ਾਲਸਤਾਨ ਭਾਰਤ ਦੀ ਇਕੋ ਇਕ ਦੇਸੀ ਮੌਲਿਕ ਰਾਜਨੀਤਕ ਪ੍ਰਣਾਲੀ ਹੈ ਜਿਸ ਨੇਂ ਭਾਰਤ ਦੀ ਧਰਤੀ ਤੇ ਇਸ ਧਰਤੀ ਦੀ ਜਰਖੇਜ਼ੀ ਤੇ ਖੁਸ਼ਹਾਲੀ ਲਈ ਨਿਯੋਜਨ (ਸਰਬਪੱਖੀ ਯੋਜਨਾਬੰਦੀ) ਦੀਆਂ ਮੁਢਲੀਆਂ ਮਾਂ ਲੋੜਾਂ ਪੂਰੀਆਂ ਕਰਨ ਹਿਤ “ਗੁਰਮਤਿ” ਵਿੱਚੋਂ ਜਨਮ ਲਿਆ ਹੈ।ਜਿਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸੁਤੰਤਰ ਰਾਜ ਸਤਾ ਦੇ ਤੌਰ ਤੇ ਨਿਰੰਕੁਸ਼ ਅਤੇ ਪਿਤਾ ਪੁਰਖੀ ਰਾਜ ਸ਼ਾਹੀ ਦੇ ਤਖ਼ਤ ਤੋਂ ਸਤਾ ਖੋਹ ਕੇ ਖ਼ਾਲਸਤਾਈ ਲੋਕ ਤੰਤਰ ਰਾਹੀਂ ਲੋਕਾਂ ਦਾ ਆਪਣਾ ਲੋਕ ਰਾਜ ਕਾਇਮ ਕਰਵਾ ਕੇ ਦਿੱਤਾ ਹੈ। ਸਰਹੰਦ ਕੋਈ ਸ਼ਹਿਰ ਨਹੀਂ ਸੀ। ਪੂਰਾ ਇਕ ਸੂਬਾ (ਪ੍ਰਦੇਸ਼) ਸੀ। ਜਿਸ ਦੀਆਂ ਹੱਦਾਂ ਇਕ ਪਾਸੇ ਲਾਹੌਰ ਪ੍ਰਦੇਸ਼ ਨਾਲ ਤੇ ਦੂਜੇ ਪਾਸੇ ਦਿੱਲੀ ਨਾਲ ਜਾ ਲੱਗਦੀਆਂ ਸਨ। ਇਸ ਪ੍ਰਦੇਸ਼ (ਰਾਜ ਜਾਂ ਦੇਸ਼ ਨੂੰ) ਖ਼ਾਲਸੇ ਨੇ ਆਪਣੀ ਰਾਜ ਪ੍ਰਣਾਲੀ ਰਾਹੀਂ ਪੰਥ ਖ਼ਾਲਸੇ ਦੇ ਲੋਕ ਤੰਤਰੀ ਢਾਚੇ ਵਿੱਚ ਦੁਨੀਆਂ ਦੀ ਸਭ ਤੋਂ ਵੱਡੀ ਮੁਗ਼ਲ ਤਾਕਤ ਨੂੰ ਹਰਾ ਕੇ ਕਾਇਮ ਕੀਤਾ। ਜਿਸ ਦੀਆਂ ਜਣਨ ਪੀੜਾਂ ਦਾ ਦਰਦ ਅਤੇ ਆਂਦਰਾਂ ਦੀ ਖੁਰਾਕ “ਖ਼ਾਲਸੇ” ਰਾਹੀਂ ਅਤੇ “ਖ਼ਾਲਸੇ” ਵਿੱਚੋਂ ਹੀ ਮਿਲੀ ਅਤੇ ਸਹੀ ਗਈ ਹੈ। ਜਦ ਕਿ ਦੂਜੇ ਬੰਨੇ ਭਾਰਤ ਵਿੱਚ ਵਿਦੇਸ਼ੀ ਰਾਜਨੀਤਕ ਪ੍ਰਣਾਲੀਆਂ ਨੂੰ ਅਪਣਾਇਆ ਗਿਆ ਹੈ ਜਿਵੇਂ ਮਾਰਕਸਵਾਦ ਜਾਂ ਮਾਓਵਾਦ, ਸਮਾਜਵਾਦ, ਪੂੰਜੀਵਾਦ ਆਦਿ ਆਦਿ ..। ਜਦ “ਮੁਸਲਿਮ ਲੀਗ” ਪਾਕਿਸਤਾਨ ਬਣਨ ਅਤੇ ਬਣਵਾ ਲੈਣ ਤੋਂ ਬਾਅਦ ਵੀ ਇਸ ਭਾਰਤ ਵਿੱਚ “ਮੁਸਲਿਮ ਲੀਗ” ਦੀ ਰਾਜਨੀਤਕ ਹੋਂਦ ਨੂੰ ਸਵਿਕਾਰ ਕੀਤਾ ਜਾਂਦਾ ਹੈ ਤੇ ਉਹ ਲੋਕ ਸਭਾ ਵਿੱਚ ਲਗਾਤਾਰ ਆਪਣਾ ਪ੍ਰਤਿਨਿਧ ਲੋਕਤੰਤਰੀ ਢੰਗ ਨਾਲ ਭੇਜ ਸੱਕਦੀ ਹੈ; ਤਾਂ ਇਸ ਧਰਤੀ ਦੇ ਧਰਤੀ ਪੁੱਤਰਾਂ ਪੰਥ ਖ਼ਾਲਸੇ ਨੂੰ ਆਪਣੀ ਮੌਲਿਕ ਰਾਜਨੀਤਕ ਪ੍ਰਣਾਲੀ ਅਤੇ ਸਿੱਧਾਂਤ ਅਨੁਸਾਰ ਆਪਣੇ ਖਿੱਤੇ ਦੇ ਪ੍ਰਬੰਧਕੀ ਨਿਜ਼ਾਮ “ਖ਼ਾਲਸਤਾਨ” ਨੂੰ ਘੜਨ ਤੋਂ ਕਿਉਂ ਰੋਕਿਆ ਜਾਂਦਾ ਹੈ ? ਇਸ ਵਿੱਚਾਰ ਧਾਰਾ ਨੂੰ ਪ੍ਰਣਾਏ ਹੋਏ ਮਨੁੱਖ “ਸਿੱਖ” ਹੁਣ, ਜੋ ਮੂਲ ਰੂਪ ਵਿੱਚ ਭਾਰਤੀ ਹਨ ਅਤੇ ਹੁਣ ਵਿਸ਼ਵ ਵਿਆਪੀ ਖ਼ਾਸਾ (ਅਡਰੀ, ਵਿਲੱਖਣ, ਸੁਤੰਤਰ ਪਹਿਚਾਣ) ਰੱਖਦੇ ਹਨ।
ਸਿੱਖ ਨੂੰ ‘ਪੰਜਾਬੀ’ ਤੇ ਗੁਰਮਤਿ ਨੂੰ ‘ਪੰਜਾਬੀਅਤ’ ਵਿੱਚ ਉਲਟ ਦੇਣ ਨੂੰ ਅਸੀਂ ਰੱਦ ਕਰਦੇ ਹਾਂ ਤੇ ਸਪਸ਼ਟ ਕਰਦੇ ਹਾਂ ਕਿ ਸਿੱਖ ਆਪਣੀ ਸਿੱਖੀ ਨੂੰ ਬਤੌਰ “ਗੁਰਮੁਖ” ਅਤੇ ਖ਼ਾਸੇ ਦੇ ਪਰਗਟਾ ਨੂੰ “ਗੁਰਮਤਿ ਸਭਿਅਤਾ” ਵਿੱਚ ਹੀ ਮਾਣਤਾ ਦਿੰਦੇ ਹਨ।ਆਪਣੀ ਗੁਰੂ ਵਰੋਸਾਈ ਪਛਾਣ ਨੂੰ ਪੰਜਾਬੀ ਤੇ ਪੰਜਾਬੀਅਤ ਵਾਲੀ ਨਾ ਬਣਨ ਦੇਣਗੇ ਤੇ ਨਾ ਹੀ ਸਵਿਕਾਰਨਗੇ। ਸਿੱਖਾਂ ਦੀ ਅਡਰੀ ਅਤੇ ਵਿਲੱਖਣ ਪਛਾਣ ਨੂੰ ਵਿਸ਼ਵ ਪੱਧਰ ਤੇ ਖਤਰਾ ਇਸ ਲਈ ਹੈ ਕਿਉਂਕੀ ਇਨ੍ਹਾਂ ਨੂੰ ਆਪਣੀ ਰਾਜਨੀਤਕ ਪ੍ਰਣਾਲੀ “ਖ਼ਾਲਸਤਾਨ ਦੀ ਸਭਿਅਤਾਧਾਰੀ ਪਹਿਚਾਨ” ਆਪਣੇ ਖਾਸੇ ਮੁਤਾਬਕ ਨਹੀਂ ਮਿਲ ਸਕੀ ਹੈ। ਜਿਸ ਦਾ ਕਾਰਨ “ਖ਼ਾਲਸਤਾਨੀ ਰਾਜ ਦਾ ਆਧੁਨਿਕ ਲੋਕਤੰਤਰੀ ਰੋਲ ਮਾਡਲ ਪਰਗਟ ਨਹੀਂ ਕਰ ਸਕਣਾ” ਹੈ।
ਅਸੀਂ ਤੁਹਾਨੂੰ ਸਪਸ਼ਟ ਕਰ ਦੇਣਾਂ ਚਾਹੁੰਦੇ ਹਾਂ ਕਿ ਦਲ ਦੇ ਯਤਨਾਂ ਅਤੇ ਪ੍ਰਾਪਤੀਆਂ ਸਦਕਾ ਹੁਣ ਲੋਕਤੰਤਰੀ ਵਿਧਾਨਕ ਢੰਗ ਨਾਲ “ਖ਼ਾਲਸਤਾਨ ਲਈ ਕੰਮ ਕਰਨਾ” ਕੋਈ ਜ਼ੁਰਮ ਜਾਂ ਅਤਿਵਾਦ ਨਹੀਂ ਰਿਹਾ ਹੈ।ਇਸ ਨੂੰ ਅਵਾਜ਼-ਏ ਖ਼ਾਲਸਤਾਨ ਸ. ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਨੇ 3 ਸਤੰਬਰ 1990 ਨੂੰ ਭਾਰਤ ਅੰਦਰ ਪਹਿਲੀ ਵਾਰ ਥਾਣੇ ਤੋਂ ਲੈ ਕੇ ਸਰਕਾਰ ਤਕ ਅਤੇ ਸੰਸਦ (ਲੋਕ ਸਭਾ) ਤੋਂ ਲੈ ਕੇ ਚੋਣ ਕਮੀਸ਼ਨ ਤਕ, 2002 ਦੀ ਯੂ.ਐਨ.ਓ. ਦੀ ਵਰਲਡ ਸਮਿਟ ਵਿੱਚ ਅਤੇ ਉਪਰੰਤ “ਖ਼ਾਲਸਤਾਨ” ਹਿਤ ਭਾਰਤ ਅੰਦਰ ਪਹਿਲੀ ਰਾਜਨੀਤਕ ਪਾਰਟੀ ਖੜੀ ਕਰਕੇ ਪਰਵਾਨ ਹੀ ਨਹੀਂ ਕਰਵਾਇਆ ਹੈ। ਸਗੋਂ ਇਸ ਲਈ ਫਰਵਰੀ 2007 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ “ਖ਼ਾਲਸਤਾਨ” ਲਈ ਵੋਟ ਮੰਗ ਕੇ ਅਤੇ ਪਵਾ ਕੇ ਲੋਕਤੰਤਰ ਅੰਦਰ ਵੀ ਪਾਸ ਕਰਵਾ ਲਿਆ ਹੈ।ਇਹ ਸਭ ਕਾਰਜ ਸੰਸਾਰ ਪੱਧਰ ਤੇ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਨੇ ਹੀ ਕਰ ਕੇ ਦਿੱਤੇ ਹਨ।ਜੋ ਪਹਿਲ ਕਰਦਾ ਹੈ ਅਤੇ ਸਭ ਤੋਂ ਪਹਿਲਾਂ ਕਰਦਾ ਹੈ ਵਿਸ਼ਵ ਵਿੱਚ ਉਸੇ ਦੇ ਨਾਮ ਤੇ ਹੀ ਫ਼ਤਹਿ ਦਾ ਪਹਿਲਾ ਪਰਚਮ ਹਮੇਸ਼ਾਂ ਲਹਿਰਾਇਆ ਜਾਂਦਾ ਹੈ।ਸਾਨੂੰ ਮਾਣ ਹੈ ਕਿ ਵਿਸ਼ਵ ਵਿੱਚ ਅਤੇ ਭਾਰਤ ਵਿੱਚ ਇਹ ਸਭ ਕੰਮ ਬਿਨਾ ਲੋਕਾਂ ਤੋਂ ਸੰਘਰਸ ਕਰਵਾਏ ਤੁਹਾਡੇ ਆਪਣੇ ਦਲ ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਦੇ ਪ੍ਰਧਾਨ ਸ. ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਦੀ ਸੁਚੱਜੀ ਅਗਵਾਈ ਵਿੱਚ ਕਰ ਕੇ ਦਿੱਤੇ ਹਨ।
ਜਿਸ ਦੀ ਨਕਲ ਕਈ ਸਿੱਖ ਲੀਡਰ, ਅਕਾਲੀ ਧੜੇ ਵੀ ਆਪਣੀਆਂ ਧੋਖੇਬਾਜ਼ੀ ਦੀਆਂ ਝੂਠੀਆਂ ਗੱਲਾਂ ਕਰਕੇ ਅਤੇ ਮੋਕਾਪ੍ਰਸਤ ਬਣ ਕੇ ਅਪਣਾਉਨ ਲਗ ਗਏ ਹਨ।ਸਾਡੀ ਨਕਲ ਹੋ ਰਹੀ ਹੈ ਇਹੋ ਸਾਡੀ ਸਫਲਤਾ ਦੀ ਨਿਸ਼ਾਨੀ ਹੈ।ਕੌਮ ਨੂੰ ਇਹ ਧਿਆਨ ਰੱਖਣਾ ਪੈਣਾ ਹੈ ਕਿ ਨਕਲਚੀ ਆਪਣੀਆਂ ਰੋਟੀਆਂ ਤਾਂ ਸੇਕ ਸੱਕਦੇ ਹਨ ਪਰ ਕੌਮ ਨੂੰ ਕੁਝ ਲੈ ਕੇ ਨਹੀਂ ਦੇ ਸਕਦੇ।ਇਹ ਲੋਕ ਕੌਮੀ ਸਾਧਨਾਂ ਦਾ ਸੋਸ਼ਣ ਕਰਦੇ ਹਨ।
ਮਨੁੱਖੀ ਨਸਲ ਦੀ ਮੌਲਿਕ ਹੋਂਦ ਨੂੰ ਬਿਨਾਂ ਕਿਸੇ ਵੀ ਧਰਮ, ਨਸਲ, ਲਿੰਗ, ਰੰਗ, ਭੇਦ ਅਤੇ ਵਿਤਕਰੇ ਤੋਂ ਮੂਲ ਰੂਪ ਵਿੱਚ ਕੁਦਰਤੀ ਗੁਣਧਾਰੀ ਬਣਾਈ ਰੱਖਣ ਹਿਤ ਅਤੇ ਨਾਨਕਵਾਦੀ ਖ਼ਾਲਸਤਾਈ ਖ਼ਾਸੇ ਦੇ ਪ੍ਰਬੰਧਕੀ ਨਿਜ਼ਾਮ ਅਤੇ ਵਿਵਸਥਾ ਨੂੰ ਪੁਨਰ ਸੁਰਜੀਤ ਕਰਨ ਹਿੱਤ ਆਪਣੀ ਵਚਨਬੱਧਤਾ ਪ੍ਰਗਟਾਂਉਂਦਾ ਹੋਇਆ ਇਹ ਨਿਸ਼ਚਾ ਕਰਦਾ ਹੈ ਕਿ :
ਉਦੇਸ਼ ਅਤੇ ਸੰਕਲਪ
ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਸਮਾਜ, ਆਲਾ-ਦੁਆਲਾ ਅਤੇ ਮਨੁੱਖਤਾ ਵਿੱਚ ਆਮ ਤੌਰ ਤੇ ਗੁਰੂ ਨਾਨਕ ਦੇ ਸਿਧਾਂਤ ਤੇ ਅਧਾਰਤ ਨਿਰੰਤਰਤਾ ਦੇ ਕੁਦਰਤੀ ਅਤੇ ਮੌਲਿਕ ਸਰਬ ਪੱਖੀ ਵਿਕਾਸ ਅਤੇ ਲੋੜਾਂ ਦੀ ‘ਸਰਬਤ ਦੇ ਭਲੇ’ ਤੇ ਅਧਾਰਤ ਨਿਆਂ ਵਾਲੀ ਰਾਜ ਵਿਵਸਥਾ ਵਿੱਚ ਰਾਜ ਦੀ ਅਜਿਹੀ ਪ੍ਰਣਾਲੀ ਵਿਕਸਿਤ ਕਰਨਾਂ ਚਾਹੁੰਦਾਂ ਹੈ ਜਿਸ ਦਾ ਅਧਾਰ-ਧੁਰਾ ਨਾਨਕਵਾਦੀ ਖ਼ਾਲਸਤਾਈ ਖ਼ਾਲਸਾਵਾਦ ਹੋਵੇਗਾ। ਇਸ ਹਿਤ ਦਲ ਰਾਸ਼ਟ੍ਰੀ ਅਤੇ ਅੰਤਰ-ਰਾਸ਼ਟ੍ਰੀ ਕਾਨੂੰਨ ਅਨੁਸਾਰ ਜਿੱਥੇ ਵੀ ਵਿੱਚਰੇਗਾ ਉੱਥੇ ਉਸ ਦੇਸ਼ ਦੇ ਸੰਵਿਧਾਨ ਅਧੀਨ ਸਮਾਜਿਕ, ਆਰਥਿਕ, ਰਾਜਨਤੀਕ ਪਰਗਟਾ ਦੀ ਸੰਪੂਰਨ ਕ੍ਰਾਂਤੀ ਦਾ ਬੀਜਕ ਬਣੇਗਾ ਤਾਂ ਜੋ ਬ੍ਰਹਿਮੰਡੀ ਵਿਕਾਸ ਦੇ ਢਾਂਚੇ ਨੂੰ ਕੁਦਰਤੀ ਨਿਆਂ ਮੁਤਾਬਕ ਹੀ ਵਿਕਸਿਤ ਅਤੇ ਪ੍ਰਫੁੱਲਤ ਹੋਣ ਲਈ ਮਨੁੱਖ ਨੂੰ ਲੋਕਤੰਤਰ ਰਾਹੀਂ ਲਾਮਬਧ ਕੀਤਾ ਜਾ ਸਕੇ। ਇਸ ਉਦੇਸ਼ ਦੀ ਪੂਰਤੀ ਲਈ ਦਲ ਪੰਜਾਬ ਵਿੱਚ ਖ਼ਾਲਸੇ ਦੇ ਰਾਜ ਦੇ ਰੋਲ ਮਾਡਲ “ਖ਼ਾਲਸਤਾਨ” ਨੂੰ ਪਰਗਟ ਕਰਨਾਂ ਚਾਹੁੰਦਾਂ ਹੈ। ਦਲ ਦਾ ਇਹ ਅਟੁੱਟ ਨਿਸ਼ਚਾ ਹੈ ਕਿ ਜਿਵੇਂ ਵਿਸ਼ਵ ਵਿੱਚ ਸਾਮਵਾਦੀ, ਸਮਾਜਵਾਦੀ, ਪੂੰਜੀਵਾਦੀ, ਮਾਓਵਾਦੀ, ਮਾਰਕਸਵਾਦੀ ਵਿੱਚਾਰਧਾਰਾਵਾਂ ਵਾਲੀਆਂ ਸਰਕਾਰਾਂ ਨੇਂ ਆਪੋ ਆਪਣੇ ਰੋਲ ਮਾਡਲ ਭਾਰਤ ਸਮੇਤ ਦੁਨੀਆਂ ਦੇ ਕਈ ਮੁਲਕਾਂ ਵਿੱਚ ਅਪਣਾਏ ਹਨ ਉਵੇਂ ਹੀ ਭਾਰਤ ਦੇ ਉੱਤਰ-ਪੱਛਮੀ ਖਿੱਤੇ ਵਿੱਚ ਜਨਮੀ, ਪ੍ਰਫੁੱਲਤ, ਵਿਕਸਿਤ ਅਤੇ ਅਪਣਾਈ ਗਈ “ਖ਼ਾਲਸੇ” ਦੀ ਰਾਜਨੀਤਕ ਪ੍ਰਣਾਲੀ ਖ਼ਾਲਸਤਾਨ ਦੇ ਨਾਮ ਹੇਠਾਂ ਲੋਕਤੰਤਰੀ ਸਰਕਾਰ, ਸ਼ਾਂਤਮਈ ਅਤੇ ਵਿਧਾਨਕ ਢੰਗ ਨਾਲ ਪਰਗਟ ਕਰਨ ਦਾ ਅਤੇ ਪੰਜਾਬ ਵਿਧਾਨ ਸਭਾ ਸਮੇਤ ਹਰ ਇਕ ਸੰਵਿਧਾਨਕ ਵਿਧਾਨ ਮੰਡਲ ਰਾਹੀਂ ਲੋਕਾਂ ਨੂੰ ਅਪਨਾਉਣ ਦਾ ਭਾਰਤ ਦੇ ਸੰਵਿਧਾਨ ਅਧੀਨ ਵੋਟਰਾਂ ਦਾ ਮੌਲਿਕ ਅਤੇ ਸੰਵਿਧਾਨਕ ਜਮਾਂਦਰੂ ਹੱਕ ਹੈ। ਦਲ ਇਹ ਸਪਸ਼ਟ ਕਰਦਾ ਹੈ ਕਿ ਖ਼ਾਲਸਤਾਨ ਕੋਈ ਧਰਮ ਅਧਾਰਤ ਰਾਸ਼ਟਰ ਦਾ ਸੰਕਲਪ ਨਹੀਂ ਹੈ; ਇਹ ਮਨੁੱਖਤਾ ਨੂੰ ਲਗਾਤਾਰ ਅਤੇ ਨਿਰੰਤਰ ਕਾਇਮ ਰਹਿਣ ਵਾਲੇ ਕੁਦਰਤੀ ਨਿਆਂ ਅਤੇ ਨਿਯਮਾਂ ਅਦਾਰਤ ਵਿਕਾਸ ਦੇ ਸਦੀਵੀ ਕਾਇਮ ਰਹਿਣ ਵਾਲੇ ਸਰਬਪੱਖੀ ਢਾਂਚੇ ਨੂੰ ਗ੍ਰਹਿਣ ਕਰਨ ਦਾ ਇਕ ਸਮਾਜਿਕ-ਰਜਨੀਤਕ-ਆਰਥਿਕ ਬਦਲਾਅ ਦਾ “ਨਾਨਕਸ਼ਾਹੀ ਮਤ” ਦਾ ਆਰੰਭ ਹੈ।ਜਿਸ ਵਿੱਚ ਹਰ ਧਰਮ ਦੇ ਸ਼ਹਿਰੀ ਨੂੰ ਬਰਾਬਰਤਾ ਤੇ ਇਕ ਸਾਰ ਹੱਕ ਹਾਸਲ ਹੋਣਗੇ।
ਪਹਿਲੀ ਮੰਜ਼ਿਲ
ਖ਼ਾਲਸਤਾਨ ਦੇ ਸੰਕਲਪ ਕਰਤਾ ਦਲ ਦੇ ਸੰਸਥਾਪਕ ਅਤੇ ਪ੍ਰਧਾਨ, ਅਵਾਜ਼-ਏ- ਖ਼ਾਲਸਤਾਨ ਸ. ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਦਾ ਚਿਤਵਨਾ ਅਤੇ ਮੰਨਣਾ ਹੈ ਕਿ ਖ਼ਾਲਸੇ ਦੇ ਪ੍ਰਬੰਧਕੀ ਨਿਜ਼ਾਮ ਦਾ ਖ਼ਾਲਸਤਾਨੀ ਖ਼ਾਕਾ ਬ੍ਰਹਿਮੰਡੀ (ਅਰਥਾਤ ਸਮੁੱਚੀ ਧਰਤੀ, ਅਕਾਸ, ਪਤਾਲ) ਵਿਕਾਸ ਦੇ ਕੁਦਰਤੀ ਨਿਯਮਾਂ ਅਤੇ ਅਨੁਸ਼ਾਸ਼ਿਤ ਕ੍ਰਿਆਵਾਂ ਦੇ ਮਰਿਆਦਿਤ ਅਮਲਾਂ ਵਿੱਚੋਂ ਨਿਕਲਦਾ ਹੈ।ਨਿਜ਼ਾਮ ਵਿੱਚਲੀਆਂ ਸਮੂਹ ਪ੍ਰਬੰਧਕੀ ਵੰਡ-ਵਿਭਾਗਾਂ ਅਤੇ ਉਨ੍ਹਾਂ ਦੇ ਕੰਮਾਂ ਨੂੰ ਮੁੜ ਤੋਂ ਗੁਰਮਤਿ ਅਨੁਰੂਪ ਵਿਉਂਤਨ ਦੀ ਤੀਬਰ ਲੋੜ ਹੈ।ਅਸੀਂ ਇਹ ਸਰਬ ਪੱਖੀ ਕ੍ਰਾਂਤੀ ਲਿਆਉਣ ਲਈ-
ਧਾਰਮਿਕ ਨਿਸ਼ਾਨਾ
(ਇਹ ਕੇਵਲ ਸਿੱਖ ਸਮਾਜ ਲਈ ਹੈ)
1. ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀਂ ਖ਼ਾਲਸਾ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਜੋਤਿ (ਜੀਵਨ ਪ੍ਰਾਣ ਕਿਰਪਾ) ਨਾਲ ਗੁਰੂ ਪੰਥ ਸਾਹਿਬ ਜੀ ਨੂੰ ਹਕੀਕੀ ਤੋਰ ਤੇ ਆਪਣੀ “ਜੁਗਤਿ” (ਗੁਰਮਤਿ ਅਧਿਕਾਰ) ਦੀ ਗੁਰਆਈ ਨੂੰ ਲਾਗੂ ਕਰਨ, ਹੰਡਾਉਣ ਅਤੇ ਵਰਤੋਂ ਵਿੱਚ ਲਿਆਉਣ ਦੇ ਸਮਰਥ ਹੋਣ ਦੀ ਬਣਤਰ ਉਭਾਰਨ ਹਿਤ ਸਮੁੱਚਾ ਖ਼ਾਸਾ ਪਰਗਟ ਕਰਨ ਲਈ ਹਰ ਉਪਰਾਲਾ ਕਰੇਗਾ।
2. ਗੁਰੂ ਗ੍ਰੰਥ ਸਾਹਿਬ ਜੀ ਵਿੱਚਲੀ ਗੁਰਬਾਣੀ ਵਿੱਚ ਵਰਤੇ ਸਮੂਹ ਸ਼ਬਦਾਂ ਦੇ ਅਰਥਾਂ ਲਈ ਗੁਰਬਾਣੀ ਵਿੱਚੋਂ ਹੀ ਮਿਲਦੇ ਅਰਥਾਂ ਦਾ ਇਕ ਗੁਰਮਤਿ ਸ਼ਬਦਕੋਸ਼ ਤਿਆਰ ਕਰਵਾਇਆ ਜਾਵੇਗਾ। ਅਤੇ ਸਾਰੀਆਂ ਹੀ ਧਾਰਮਿਕ ਵਿਆਖਿਆਵਾਂ ਨੂੰ ਗੁਰਮਤਿ ਵਿੱਚਲੇ ਸ਼ਬਦਾਰਥਾਂ ਵਿੱਚ ਪਰਿਭਾਸ਼ਿਤ ਕੀਤਾ ਜਾਵੇਗਾ। ਤਾਂ ਕਿ ਆਮ ਜਨ ਲਈ ਗੁਰਬਾਣੀ ਨੂੰ ਸਮਝਣਾ ਸੌਖਾ ਹੋ ਜਾਵੇ। ਮੂਲ ਗੁਰਬਾਣੀ ਨੂੰ ਗੁਰਮੁਖੀ ਵਿੱਚ ਹੀ ਰੱਖਦੇ ਹੋਏ ਗੁਰਬਾਣੀ ਦੇ ਸਿਧਾਂਤਾਂ ਅਤੇ ਉਪਦੇਸ਼ਾਂ ਨੂੰ ਭਾਰਤ ਅਤੇ ਦੁਨੀਆਂ ਦੀਆਂ ਸਾਰੀਆਂ ਮੁੱਖ ਭਾਸ਼ਾਵਾਂ ਵਿੱਚ ਛਾਪਿਆ ਜਾਵੇਗਾ।
3. ਮੇਰ-ਤੇਰ ਖਤਮ ਕਰਕੇ ਸਿੱਖ ਕੌਮ ਨੂੰ ਅਤੇ ਲੋਕਾਈ ਨੂੰ ਅੰਤਿਮ ਤੌਰ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਭ ਵਿੱਚੋਲੇ ਖ਼ਤਮ ਕਰਕੇ ਗੁਰੂ ਪੰਥ ੰਹਾਰਾਜ ਜੀ ਨਾਲ ਸਿੱਧਾ ਜੋੜਿਆ ਜਾਵੇਗਾ ।
4. ਗੁਰੂ ਕੀ ਗੋਲਕ ਅਤੇ ਇਮਾਰਤ ਸ਼ਕਤੀ ਨੂੰ ਮਨੁੱਖੀ ਸ੍ਰੋਤਾਂ ਦੇ ਚਹੁੰਮੁਖੀ ਵਿਕਾਸ ਲਈ ਧਰਮ ਅਨੁਯਾਈਆਂ ਦੇ ਆਰਥਕ ਅਤੇ ਜੀਵਨ ਪੱਧਰ ਨੂੰ ਧਰਮ ਮਰਿਆਦਾ ਅਧੀਨ ਖੁਸ਼ਹਾਲ ਬਣਾਉਣ ਤੇ ਵਿਉਂਤਬਧ ਕਰਨ ਲਈ ਨਿਯੋਜਿਤ ਕੀਤਾ ਜਾਵੇਗਾ। ਅਰਥਾਤ ਗੋਲਕ ਨੂੰ ਸਮਾਜ ਦੇ ਜੀਵਨ ਪੱਧਰ ਨੂੰ ਗੁਰਮਤਿ ਅਨੁਸਾਰ ਬਣਾਉਨ ਤੇ ਉੱਚਾ ਚੁੱਕਣ ਲਈ ਗੁਰੂ ਸਿਧਾਂਤ “ਗਰੀਬ ਦਾ ਮੂੰਹ ਗੁਰੂ ਕੀ ਗੋਲਕ”ਅਨੁਸਾਰ ਹੀ ਵਰਤਿਆ ਜਾਵੇਗਾ।
5. ਅੰਤਿਮ ਨਿਸ਼ਾਨਾ ਗੁਰੂ ਹੁਕਮਾਂ ਅਨੁਸਾਰ ਮਨੁੱਖਤਾ ਨੂੰ ਮਨੁੱਖੀ ਲੌੜਾਂ ਵਿੱਚ ਖੁਸ਼ਹਾਲ, ਜੀਵਨ ਅਮਲ ਵਿੱਚ ਨਿਰੋਗ, ਕਿਰਦਾਰ ਵਿੱਚ ਗੁਰਮਤਿ ਸਭਿਅਤਾਧਾਰੀ ਸਭਿਅਕ, ਆਚਰਣ ਵਿੱਚ ਗੁਰਮੁਖ ਸਭਿਆਚਾਰੀ ਅਤੇ ਬੁੱਧੀ ਅਮਲ ਵਿੱਚ ਚੇਤਨਾ ਤੋਂ ਅਕਾਲ ਵਰੋਸਾਏ ਸੁਤੰਤਰ ਬਣਾਉਣ ਦੇ ਅਮਲ ਨੂੰ ਪੜਾਅਵਾਰ ਅਪਣਾਇਆ ਜਾਵੇਗਾ।
5. ਸਿੱਖ ਰਹਿਤਮਰਿਆਦਾ ਦੇ ਅਧੀਨ ਗੁਰਦੁਆਰਿਆਂ ਦੀ ਸੁਤੰਤਰਤਾ ਦੇ ਅਮਲ ਨੂੰ ਪੰਥਕ ਖ਼ਾਸੇ ਅਤੇ ਕਿਰਦਾਰ ਦੀ ਜ਼ਮੀਰ ਵਿੱਚਲੀ ਤਾਂਘ ਰਾਹੀਂ ਬਾਕੀ ਰਹਿ ਗਏ ਅਮਲ ਨੂੰ ਪੂਰਾ ਕੀਤਾ ਜਾਵੇਗਾ। ਇਸ ਮਨੋਰਥ ਲਈ ਰਾਜ ਦੀ ਸਹਾਇਤਾ ਵੀ ਕੀਤੀ ਜਾਵੇਗੀ।
6. ਸਿੱਖ ਰਹਿਤ ਮਰਿਆਦਾ ਦੇ ਅਧੀਨ ਗੁਰਦੁਆਰਿਆਂ ਦੀ ਸੁਤੰਤਰਤਾ ਦੇ ਅਮਲ ਨੂੰ ਪੰਥਕ ਖ਼ਾਸੇ ਅਤੇ ਕਿਰਦਾਰ ਦੀ ਜ਼ਮੀਰ ਵਿੱਚਲੀ ਤਾਂਘ ਵਿੱਚ ਪੂਰਾ ਕੀਤਾ ਜਾਵੇਗਾ। ਗੁਰਦੁਆਰਿਆਂ ਦੇ ਨਿਰਮਾਣ ਦੇ ਹੜ੍ਹ ਨੂੰ ਧਰਮ ਮਰਿਆਦਾ ਅਧੀਨ ਰੋਕਿਆ ਜਾਵੇਗਾ। ਇਕ ਗੁਰੂ, ਇਕ ਧਰਮ ਅਤੇ ਉਸ ਦਾ ਇਕੋ ਧਰਮ ਸਥਾਨ ਦੀ ਨੀਤੀ ਨੂੰ ਹਰ ਤਰ੍ਹਾਂ ਦੇ ਵਿਤਕਰੇਬਾਜ਼ੀ, ਜਾਤੀ ਅਦਾਰ ਅਤੇ ਡੇਰੇਵਾਦ ਤੋਂ ਸੁਤੰਤਰ ਕਰ ਕੇ ਇਕ ਪਿੰਡ ਇਕ ਗੁਰਦੁਆਰਾ ਅਤੇ ਸ਼ਹਿਰਾਂ ਵਿੱਚ ਇਕ ਵਾਰਡ ਇਕ ਗੁਰਦੁਆਰਾ ਦੇ ਅਮਲ ਤੇ ਪਹੁੰਚਿਆਂ ਜਾਵੇਗਾ।
7. ਧਾਰਮਿਕ ਸਥਾਨਾਂ ਦੇ ਆਵਾਜ਼ ਪ੍ਰਦੂਸ਼ਨ ਅਤੇ ਕਬਜੇਬਾਜ਼ੀ ਨੂੰ ਬੰਦ ਕੀਤਾ ਜਾਵੇਗਾ।
8. ਦੇਹਿਧਾਰੀ ਗੁਰੂ ਡੰਮ-ਡੇਰਾਵਾਦ ਨੂੰ ਜਨਤਕ ਲਾਮਬੰਦੀ ਤੇ ਜਾਗ੍ਰਤੀ ਨਾਲ ਖਤਮ ਕੀਤਾ ਜਾਵੇਗਾ ਅਤੇ ਧੌਖੇਬਾਜ਼ੀ ਵਾਲੀ ਨਿਤ ਦੇ ਨਵਧਰਮ ਪੈਦਾਇਸ਼ੀ ਅਮਲ ਨੂੰ ਸੰਨ 1710 ਦੇ ਸਰਕਾਰ-ਏ-ਖ਼ਾਲਸਾ ਦੀ ਕਾਇਮੀ ਦੀ ਮਿਤੀ ਤੇ ਨਿਅਤਬਧ ਕਰ ਵਿਧਾਨਿਕਤਾ ਪ੍ਰਦਾਨ ਕਰ ਉਸ ਤੋਂ ਬਾਅਦ ਲਈ ਜ਼ਾਬਤਾ ਅਮਲ ਰੋਕ ਦਿੱਤਾ ਜਾਵੇਗਾ।
9. ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਅਕਾਲ ਵਰੋਸਾਈ ਪੀਰੀ-ਮੀਰੀ ਦੀ ਪ੍ਰਭੂਸਤਾ ਦੀ ਸੰਪ੍ਰਭੁਤਾ ਨੂੰ (ਸਾਵਰੈਨਿਟੀ ਨੂੰ) ਹਕੀਕੀ ਪੱਧਰ ਤੇ ਪਹਿਲੇ ਸਾਲ ਵਿੱਚ ਹੀ ਬਹਾਲ ਕੀਤਾ ਜਾਵੇਗਾ ਅਤੇ ਇਸ ਦਾ ਇਕ ਸੁਤੰਤਰ ਵਿਸ਼ਵਵਿਆਪੀ ਸਕੱਤਰੇਤ ਰਾਜਨੀਤਕ ਅਤੇ ਦੇਸ਼ਕਾਲੀ ਦਬਾਅ ਅਤੇ ਪ੍ਰਭਾਵ ਤੋਂ ਮੁਕਤ ਰੱਖਣ ਲਈ ਖ਼ਾਲਸੇ ਦੀ ਆਪਣੀ ਮਲਕੀਅਤ ਵਾਲੀ ਇਕ ਸੁਤੰਤਰ ਧਰਤੀ ਤੇ ਵਿਸ਼ਵ ਸਿੱਖ ਤਾਕਤ ਦੇ ਸਹਿਯੋਗ ਨਾਲ ਨਿਰਮਿਤ ਕੀਤਾ ਜਾਵੇਗਾ।
10. ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਭ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਲਈ ਸੰਪੂਰਨਕਾਲੀਨ ਮੁਲਾਜ਼ਮਤ ਵਿਸ਼ਵਵਿਆਪੀ ਮੁਕਾਬਲੇਬਾਜੀ ਵਿੱਚੋਂ ਹੁਨਰਮੰਦੀ ਅਤੇ ਕਾਬਲੀਅਤ ਦੀ ਸਿਵਿਲ ਸਰਵਿਸੇਜ ਵਰਗੀ ਪਰੀਖਿਆ ਦੇ ਅਮਲ “ਗੁਰਮਤਿ ਸਰਵਿਸੇਜ” ਦੀ ਸਥਾਪਨਾ ਰਾਹੀਂ ਕੀਤੀ ਜਾਵੇਗੀ।
11. ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜੱਥੇਦਾਰ ਦਲ ਵਲੋਂ ਅਵਾਜ-ਏ-ਖ਼ਾਲਸਤਾਨ ਸ. ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਵਲੋਂ ਵਿਉਂਤੀ ਗਈ ਤੇ ਲਿਖਤਬਧ ਕੀਤੀ ਗਈ ਗੁਰਮਤਿ ਅਨੁਰੂਪ ਗੁਣਤੰਤਰੀ ਲੋਕਤੰਤਰ ਦੀ ਪੱਧਤੀ ਜਾਂ ਜੇ ਉਸ ਤੋਂ ਹੋਰ ਚੰਗੀ ਕੋਈ ਪੱਧਤੀ ਦਾ ਅਮਲ ਸਾਹਮਣੇ ਆਇਆ ਤਾਂ ਉਸ ਅਨੁਸਾਰ ਵਿਸ਼ਵ ਸਿੱਖ ਸਮੁਦਾਏ ਵਲੋਂ ਸੁਤੰਤਰ ਤੌਰ ਤੇ ਕੀਤਾ ਜਾਵੇਗਾ।
12. ਇੰਜ ਪੰਥਕ ਸੁਤੰਤਰਤਾ ਦੇ ਅਮਲ ਵਿੱਚਲੇ ਸਭ ਤੋਂ ਪਹਿਲੇ ਪੜਾਅ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਦੀ ਅਧੀਨਗੀ ਤੋਂ ਮੁਕਤ ਕਰ ਸੰਪ੍ਰਭੁਸਤਾ ਸੰਪਨ ਕਰ ਦਿੱਤਾ ਜਾਵੇਗਾ।
(ਦਲ ਬਾਕੀ ਧਰਮਾਂ ਵਿੱਚ ਵੀ ਉਨ੍ਹਾਂ ਧਰਮਾਂ ਦੇ ਅਨੁਯਾਈਆਂ ਵਲੋਂ ਧਰਮ ਨਿਯਮਾਂ ਅਨੁਸਾਰ ਸੁਝਾਏ ਗਏ ਪ੍ਰਬੰਧਕੀ ਨਿਜ਼ਾਮ ਨੂੰ ਵਿਧਾਨਿਕ ਤੌਰ ਤੇ ਲਾਗੂ ਕਰਵਾਉਣ ਦੀ ਗਰੰਟੀ ਦਿੰਦਾਂ ਹੈ।ਮੰਦਿਰਾਂ ਲਈ ਵੀ ਹਿੰਦੂ ਸਮਾਜ ਦੀ ਆਮ ਸਹਿਮਤੀ ਨਾਲ ਇਕ ਕੇਂਦਰੀ ਕਮੇਟੀ ਸ਼੍ਰੋਮਣੀ ਕਮੇਟੀ ਦੀ ਤਰਜ ਤੇ ਹੀ ਬਣਾਉਨ ਨੂੰ ਹੱਕ ਵਾਜ਼ਬ ਮੰਨਦਾ ਹੈ।ਦਲ ਦਾ ਇਹ ਵਿਸ਼ਵਾਸ਼ ਹੈ ਕਿ ਪੰਜਾਬ ਵਿੱਚਲਾ ਹਿੰਦੂ ਸਮਾਜ ਬਾਕੀ ਭਾਰਤੀ ਹਿੰਦੂ ਸਮਾਜ ਤੋਂ ਰੀਤੀ-ਰਿਵਾਜ਼, ਮਰਿਆਦਾ-ਅਮਲ ਵਿੱਚ ਵੱਖਰਾ ਅਤੇ ਨਿਆਰਾ ਹੈ ਕਿਉਂਕਿ ਇਹ ਹੁਣ ਗੁਰਮਤਿ ਨਾਲ ਪ੍ਰਣਾਇਆ ਹੋਣ ਕਰਕੇ ਧਾਰਮਿਕ ਅਮਲਾਂ ਵਿੱਚ ਸਿੱਖਾਂ ਦੀਆਂ ਵਿਸੇਸ਼ਤਾਈਆਂ ਨੂੰ ਅਪਣਾ ਚੁਕਾ ਹੈ। ਮਸਲਨ- ਅਰਦਾਸ ਕਰਦਾ ਹੈ, ਕੀਰਤਨ ਕਰਦਾ ਹੈ, ਲੰਗਰ ਲਾਉਂਦਾ ਹੈ ਆਦਿ।)
ਰਾਜਸੀ ਨਿਸ਼ਾਨਾ
ਸਰਬਤ ਦਾ ਭਲਾ ਚਿਤਵਨ ਤੇ ਮੰਗਣ ਵਾਲੇ ਸਭੇ ਸਾਂਝੀਵਾਲ ਸਦਾਇਨ ਦੇ ਨਿਸ਼ਚਾਧਾਰੀ, ਸਰਬ ਧਰਮ ਮਾਨਵਤਾ ਦੇ ਆਗੂ ਅਤੇ ਸੰਗਠਨ “ਪੰਥ ਖ਼ਾਲਸੇ” ਦਾ ਨਿਸ਼ਚਾ ਨਾਨਕਸ਼ਾਹੀ ਨਾਨਕਵਾਦੀ ਖ਼ਾਲਸਤਾਨੀ ਪ੍ਰਣਾਲੀ ਦੀ ਅਜਿਹੀ ਰਾਜ ਦੀ ਬਣਤਰ ਉਸਾਰਨ ਦਾ ਹੈ।ਜਿਸ ਦਾ ਮੈਨੀਫੈਸਟੋ ਜਾਂ ਚੋਣ ਮਨੋਰਥ ਪੱਤਰ ਦੀ ਬਜਾਏ ਰਾਜ ਦੇ ਇਸ ਮਾਡਲ ਨੂੰ ਹਕੀਕੀ ਤੌਰ ਤੇ ਦੇਣ ਦਾ ਵਾਇਦਾ ਹੈ:
“ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥1 ਅਬ ਮੋਹਿ ਖੂਬ ਵਤਨ ਗਹ ਪਾਈ ॥ ਊਹਾਂ ਖੈਰਿ ਸਦਾ ਮੇਰੇ ਭਾਈ ॥1 ਰਹਾਉ ॥ ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ ਏਕ ਸੋ ਆਹੀ ॥” ਅੰਕ 345
ਇਸ ਰਾਜ ਵਿੱਚ ਇਕਹਿਰੀ ਟੈਕਸ ਪ੍ਰਣਾਲੀ ਦਸਵੰਧ ਤੇ ਅਦਾਰਤ ਹੋਵੇਗੀ।ਜਜੀਆ ਰੂਪੀ ਕੋਈ ਟੋਲ ਟੈਕਸ ਨਹੀਂ ਹੋਵੇਗਾ। ਜਿਸ ਦਾ ਅਧਾਰ ਧੁਰਾ “ਸਭੁ ਕੋ ਆਸੈ ਤੇਰੀ ਬੈਠਾ ॥ ਘਟ ਘਟ ਅੰਤਰਿ ਤੂੰ ਹੈ ਵੁਠਾ ॥ ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥3॥” (ਅੰਕ 97) ਹੋਵੇਗਾ।
1. ਪੰਜਾਬ ਦੀ ਧਰਤੀ ਤੇ ਲੋਕਾਈ ਅਤੇ ਪੰਥ ਨੂੰ ਬਿਨਾਂ ਕਿਸੇ ਸੰਘਰਸ਼ ਵਿੱਚ ਪਾਏ ਕਾਨੂੰਨੀ, ਸੰਵਿਧਾਨਕ ਤੌਰ ਤੇ ਪੰਜਾਬ ਵਿਧਾਨ ਸਭਾ ਵਿੱਚ ਬਹੁਮਤ ਹਾਸਿਲ ਕਰ ਖ਼ਾਲਸੇ ਦੀ ਰਾਜਨੀਤਕ ਵਿੱਚਾਰਧਾਰਾ, ਪ੍ਰਣਾਲੀ ਅਤੇ ਵਿਵਸਥਾ ਦੇ ਰਾਜ ਖ਼ਾਲਸਤਾਨ ਦੀ ਹਕੀਕੀ ਸਥਾਪਨਾ ਕਰ ਖ਼ਾਲਸਤਾਨੀ ਰਾਜ ਪ੍ਰਣਾਲੀ ਦੇ ਰੋਲ ਮਾਡਲ ਨੂੰ ਹੇਠਾਂ ਤੋਂ ਸ਼ਿਖਰਲੇ ਪੱਧਰ ਤਕ ਪਰਗਟ ਕਰਨਾਂ ਹੋਵੇਗਾ ਤਾਂ ਜੋ ਦਲ ਦੇ ਉਦੇਸ਼ ਅਤੇ ਸਿਧਾਂਤ ਨੂੰ ਲਾਗੂ ਅਤੇ ਪੂਰਾ ਕਰਨ ਵਾਲੀ ਸਰਕਾਰ ਦਾ ਨਿਰਮਾਣ ਕੀਤਾ ਜਾ ਸਕੇ। ਇਸ ਸਰਕਾਰ ਨੂੰ “ਸਰਕਾਰ-ਏ-ਖ਼ਾਲਸਤਾਨ” ਕਿਹਾ ਜਾਵੇਗਾ।
2. ਦੇਸ਼ ਦੀ ਸੁਤੰਤਰਤਾ ਦੇ ਅਮਲ ਵਿੱਚ ਗੁਰਦੁਆਰਾ ਸੁਧਾਰ ਲਹਿਰ ਤੋਂ ਲੈ ਕੇ ਵਰਤਮਾਨ ਤਕ ਪੰਜਾਬ ਵਿੱਚ ਚਲੇ ਹਰ ਮਨੁੱਖੀ-ਧਰਮੀ ਸੰਘਰਸ਼ ਦੇ ਹਰ ਇਕ ਯੋਧੇ ਦੀ ਯਾਦਗਾਰ ਬਣਾਈ ਜਾਵੇਗੀ ।
3. ਸ਼ਹੀਦਾਂ ਦੇ ਪਰਿਵਾਰਾਂ ਦੇ ਪਹਿਲੇ ਆਸ਼ਿਰਤਾਂ ਨੂੰ ਘਟੋਘਟ ਦਸ ਹਜ਼ਾਰ ਮਹੀਨਾਂ ਪੈਨਸ਼ਨ ਲਾਈ ਜਾਵੇਗੀ।
4. ਉਮਰ ਦੇ ਤਕਾਜ਼ੇ ਨੂੰ ਵਿਧਾਨਕ ਤੋਰ ਤੇ ਛੋਟ ਦੇ ਕੇ ਸੰਘਰਸ਼ ਵਿੱਚ ਸ਼ਾਮਲ ਹਰ ਇਕ ਮਨੁੱਖ ਨੂੰ ਸਰਕਾਰੀ ਨੌਕਰੀ ਜਾਂ ਬਿਆਜ਼ ਤੋਂ ਬਿਨਾ ਪੂਰਾ ਖ਼ਰਚਾ ਦੇ ਕੇ ਉਦਿਯੋਗ ਰਾਹੀਂ ਕਮਾਊ ਬਣਾਇਆ ਜਾਵੇਗਾ।
5. ਇਕ ਵਾਰ ਖ਼ਾਲਸਤਾਨੀ ਸੁਧਾਰ ਦੇ ਅਮਲ ਵਿੱਚ ਸ਼ਾਮਲ ਕਰਨ ਲਈ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਖਾਲੀ ਕਰ ਦਿੱਤੀਆਂ ਜਾਣਗੀਆਂ। ਇਸ ਅਮਲ ਵਿੱਚ ਸਿਰਫ ਨਸ਼ਾ ਵਿਉਪਾਰੀ, ਭਰੂਣ ਹੱਤਿਆਧਾਰੀ, ਕੁੜੀ ਜਾਂ ਨੂੰਹ ਮਾਰੀ ਅਤੇ ਬਲਾਤਕਾਰੀ ਜ਼ੁਰਮ ਦੇ ਮੁਲਜ਼ਮਾਂ ਨਾਲ ਕੋਈਲਿਹਾਜ਼ ਨਹੀਂ ਕੀਤਾ ਜਾਵੇਗਾ।
6. ਸਰਕਾਰੀ ਅਤੇ ਗੈਰ ਸਾਕਾਰੀ ਦਫ਼ਤਰਾਂ ਵਿੱਚ ਕੰਮ ਕਰ ਰਹੇ ਹਰ ਇਕ ਨਿੱਕੇ ਤੋਂ ਵੱਡੇ ਮੁਲਾਜ਼ਮ ਨੂੰ ਉਪਰ ਤੋਂ ਹੇਠਾਂ ਤਕ ਮੁਕੰਮਲ ਰਾਜ ਪ੍ਰਬੰਧ ਨੂੰ ਪੂਰੀ ਸ਼ਕਤੀ ਅਤੇ ਕਰੜਾਈ ਜਿੰਮੇਵਾਰਾਨਾ, ਇਮਾਨਦਾਰ, ਅਨੁਸ਼ਾਸ਼ਿਤ, ਫ਼ਰਜ ਆਦਾਇਗੀ ਵਾਲਾ ਤੇ ਭ੍ਰਿਸ਼ਾਟਾਚਾਰ ਮੁਕਤ ਪਾਰਦਰਸ਼ੀ ਕੀਤਾ ਜਾਵੇਗਾ। ਨਿਯਮਾਂ ਕਾਨੂੰਨ ਅਤੇ ਵਿਧੀ-ਵਿਧਾਨ ਦੀ ਉਲ਼ੰਘਨਾ ਕਰਨ ਵਾਲੇ ਮੁਲਾਜ਼ਮ ਦੀ ਵੀ ਸਜਾ, ‘ਮੌਤ’ ਨੀਅਤ ਕੀਤੀ ਜਾ ਸੱਕਦੀ ਹੈ। ਇਸ ਵਿੱਚ ਕਿਸੇ ਨੂੰ ਕੋਈ ਛੋਟ ਨਹੀਂ ਦਿੱਤੀ ਜਾਵੇਗੀ ਤੇ ਜੇ ਲੋੜ ਪਈ ਤਾਂ ਅਪਰਾਧੀ ਲਈ ਸਜਾਏ ਮੌਤ ਨੀਅਤ ਕੀਤੀ ਜਾਵੇਗੀ।ਅਸੀਂ ਹਰ ਪੱਧਰ ਤੇ ਲੋਕਾਂ ਦੀ ਲੁੱਟ ਖੱਜਲ ਖੁਆਰੀ ਸਿਫਾਰਸ਼ਬਾਜ਼ੀ ਰਿਸ਼ਵਤਖੋਰੀ ਨੂੰ ਜੜ੍ਹੋਂ ਖ਼ਤਮ ਕਰ ਦੇਣ ਦਾ ਪ੍ਰਣ ਦਿੰਦੇ ਹਾਂ।
7. ਸਾਡਾ ਨਿਸ਼ਾਨਾ ਆਪਣੀ ਇੱਛਾ ਅਤੇ ਵਿਦਿਅਕ ਵਿਕਾਸ ਰਾਹੀਂ ਆਦਰਸ਼ ਮਨੁੱਖ ਦੀ ਸਭਿਅਤਾ ਦੇ ਨਿਰਮਾਣ ਦਾ ਹੈ। ਸਤਾ ਲਈ ਰਾਜ ਕਰਨ ਹਿਤ ਸਿਆਸੀ ਵਿਉਪਾਰ ਦਾ ਨਹੀਂ।
8. ਸਰਕਾਰ ਨਸ਼ੇ ਦਾ ਵਿਉਪਾਰ ਨਹੀਂ ਕਰੇਗੀ ।
ਆਰਥਿਕ ਨਿਸ਼ਾਨਾ
1. ਨਾਮ ਜਪਣਾ, ਕਿਰਤ ਕਰਨੀ, ਵੰਡ ਛਕਣਾ ਦੇ ਮੂਲ ਸਿਧਾਂਤ ਅਨੁਸਾਰ “ਕਿਰਤ ਕਰੋ-ਵੰਡ ਛਕੋ” ਦੀ ਆਰਥਕਤਾ ਤੇ ਅਮਲ ਕਰਦਾ ਹੋਇਆ ਦਲ ਹਰ ਹੱਥ ਨੂੰ ਰੁਜਗਾਰ ਦਵੇਗਾ।
2. ਇਸ ਹਿਤ ਹਰ ਪਿੰਡ ਨੂੰ ਉਦਿਯੋਗ ਉਸੇ ਪਿੰਡ ਦੇ ਸ਼ਹਿਰੀਆਂ ਦੇ ਰੁਜਗਾਰ ਲਈ ਦਿੱਤਾ ਜਾਵੇਗਾ।
3. ਉਨ੍ਹਾਂ ਦੇ ਉਤਪਾਦਨ ਦੇ ਮੰਡੀਕਰਨ ਦੀ ਵਿਧਾਨਕ ਗਰੰਟੀ ਹੋਵੇਗੀ।
4. ਸਮਾਜ ਅਤੇ ਉਦਯੋਗ ਨੂੰ ਲਾਲਫੀਤਾਸ਼ਾਹੀ ਤੇ ਟੈਕਸ ਮੁਕਤ ਪ੍ਰਸ਼ਾਸ਼ਨਿਕ ਅਮਲ ਮੁਹੱਈਆ ਕਰਵਾਏਗਾ।
5. ਪੰਜਾਬ ਨੂੰ ਆਰਗੈਨਿਕ ਖੇਤੀ ਖਿੱਤਾ ਬਣਾਇਆ ਜਾਵੇਗਾ।
6. ਹਰ ਪੱਧਰ ਤੇ ਆਤਮ ਨਿਰਭਰ ਉਦਯੋਗਿਕ ਖੇਤਰ ਹੋਣਗੇ।
7. ਵਿਸ਼ਵ ਵਿੱਚ ਆਰਗੈਨਿਕ ਡੱਬਾ ਬੰਦ ਭੋਜਨ ਦਾ ਮੂਲ ਸ੍ਰੋਤ ਦੇ ਤੌਰ ਤੇ ਪੰਜਾਬ ਨੂੰ ਵਿਕਸਿਤ ਕੀਤਾ ਜਾਵੇਗਾ।
8. ਰਾਜ ਨੂੰ ਪੋਲੂਸ਼ਨ ਫਰੀ ਜ਼ੋਨ ਵਿਕਸਿਤ ਕਰਨਾ ਰਾਜ ਦਾ ਨਿਸ਼ਾਨਾ ਹੋਵੇਗਾ।
9. ਵਿਕਾਸ ਦਾ ਮੂਲ ਸਿਧਾਂਤ ਕਾਦਰ ਦੀ ਕੁਦਰਤ ਵਿੱਚ ਦਖਲ ਤੋਂ ਬਿਨਾਂ ਨਿਰੰਤਰਤਾ ਅਤੇ ਹਮੇਸ਼ਾਂ ਜਾਂ ਸਦਾ ਕਾਇਮ ਰਹਿਣ ਵਾਲੇ ਇਕਸਾਰ ਕੁਦਰਤੀ ਸਰਬਪੱਖੀ ਵਿਕਾਸ ਤੇ ਅਧਾਰਤ ਨਿਆਂਪੂਰਕ ਪ੍ਰਣਾਲੀ ਨੂੰ ਵਿਕਸਿਤ ਕਰਨਾ ਹੋਵੇਗਾ।
10. ਪੰਜਾਬ ਦੀ ਖੇਤੀ ਯੋਗ ਧਰਤੀ ਨੂੰ ਬਚਾਉਣ ਲਈ ਸਾਡਾ ਖ਼ਾਲਸਤਾਨੀ ਉਦੇਸ਼ ਹੈ “ਸ਼ਹਿਰੀਕਰਨ ਘਟਾਓ, ਤੇ ਖੇਤੀ ਯੋਗ ਰਕਬੇ ਨੂੰ ਘਟਾਏ ਬਿਨਾ ਉਦਯੋਗੀਕਰਨ ਵਧਾਓ”।
11. ਉਰਜਾ ਦਾ ਪਰਮਾਣੂਕਰਨ ਅਤੇ ਉਪਲਪਧ ਸਾਧਨਾਂ ਦਾ ਧਰੂਵੀਕਰਨ ਕੀਤਾ ਜਾਵੇਗਾ।
12. ਪੜਾਅਵਾਰ ਸੰਪੂਰਨ ਖੇਤੀ ਦਾ ਨਹਿਰੀਕਰਨ ਧਰਤੀ ਦੀਆਂ ਲੋੜਾਂ ਅਨੁਰੂਪ ਵਿਉਂਤਿਆਂ ਜਾਵੇਗਾ।
13. ਪਿੰਡਾਂ ਦੇ ਛੱਪੜਾਂ ਨੂੰ ਜਿਉਂਦਾ ਕੀਤਾ ਜਾਵੇਗਾ।
14. ਰਾਜ ਦੀ ਸਾਰੀ ਸਰਕਾਰੀ ਜ਼ਮੀਨ ਨੂੰ ਸਰਕਾਰੀ ਦਫਤਰਾਂ ਤੇ ਅਫਸਰਾਂ ਤੋਂ ਵਿਹਲਾ ਕਰਵਾਇਆ ਜਾਵੇਗਾ ।
15. ਇੰਜ ਚੁੱਕੇ ਗਏ ਦਫਤਰਾਂ ਤੇ ਰਿਹਾਇਸ਼ਾਂ ਨੂੰ ਇਕ ਕੇਂਦਰੀਕ੍ਰਿਤ ਦਫਤਰੀ ਤੇ ਰਿਹਾਇਸ਼ੀ ਬਹੁਮੰਜਲੀਆਂ ਇਮਾਰਤਾਂ ਵਿੱਚ ਇੰਜ ਬਦਲ ਦਿੱਤਾ ਜਾਵੇਗਾ ਕਿ ਘਰ ਤੋਂ ਦਫਤਰ ਤੱਕ ਜਾਣ ਲਈ ਵਾਧੂ ਸਾਧਨਾਂ ਦੀ ਕੋਈ ਲੋੜ ਨਾ ਪਵੇ ਅਤੇ ਆਮ ਜਨਤਾ ਦੀ ਸਰਵਜਨਕ ਸਵਾਰੀ ਦੀ ਸਿੱਧੀ ਪਹੁੰਚ ਵਿੱਚ ਹੋਵੇ।
16. ਆਵਾਜਾਈ ਦੇ ਸਾਰੇ ਸਾਧਨ ਨਵੇਂ ਸਿਰੇ ਤੋਂ ਸੰਗਠਿਤ ਤੇ ਨਿਰਮਤ ਕੀਤੇ ਜਾਣਗੇ। ਰਾਜ ਵਿੱਚਲੇ ਹਰ ਬਲਾਕ,ਸ਼ਹਿਰ ਅਤੇ ਕਸਬੇ ਨੂੰ ਆਪਸ ਵਿੱਚ ਇੰਝ ਜੋੜਿਆ ਜਾਵੇਗਾ ਕਿ ਉਨ੍ਹਾਂ ਵਿੱਚਕਾਰਲੀ ਦੂਰੀ ਵੀ ਘਟੋ ਘਟ ਹੋ ਜਾਵੇ ਤੇ ਸਮਾਂ ਤੇ ਖਰਚਾ ਵੀ ਪਹੁੰਚ ਦਾ ਘਟੋ ਘਟ ਲੱਗੇ।
17. ਇਸ ਹਿਤ ਰਾਜ ਆਪਣਾ ਬਸ ਟ੍ਰਾਂਸਪੋਰਟ ਢਾਂਚੇ ਨੂੰ ਬਦਲ ਕੇ ਇਸ ਨੂੰ ਲੋਕਲ ਟ੍ਰੇਨ ਟ੍ਰਾਂਸਪੋਰਟ ਢਾਂਚੇ ਵਿੱਚ ਤਬਦੀਲ ਕਰਕੇ ਪੂਰੇ ਪੰਜਾਬ ਵਿੱਚ ਸਵਾਰੀ ਤੇ ਮਾਲ ਢੋਆ ਢੁਆਈ ਲਈ ਲੋਕਲ ਤੇ ਸ਼ਟਲ ਰੇਲ ਸੇਵਾ ਦਾ ਜਾਲ ਵਿੱਚਾਏਗਾ।
18. ਦਲ ਹਰੇਕ ਵਿਅਕਤੀ ਲਈ ਵਾਧੂ ਟੈਕਸਾਂ ਦੇ ਭਾਰ ਨੂੰ ਹੌਲਾ ਕਰਨ ਲਈ ਕਾਨੂੰਨ ਅਤੇ ਵਿਧਾਨ ਮੁਤਾਬਕ ਦਸਵੰਧ ਕਢੱਣ ਦੀ ਪਰੰਪਰਾਂ ਨੂੰ ਨਵੇਂ ਸਿਰੇ ਤੋਂ ਕਾਨੂੰਨ ਬਣਾ ਕੇ ਵਿਕਸਿਤ ਕਰੇਗਾ।
19. ਕਿਸੇ ਤੇ ਵੀ ਟੈਕਸ ਦਸਵੰਧ ਤੋਂ ਵਧ ਨਹੀਂ ਹੋਵੇਗਾ। ਇੰਜ ਦਸਵੰਧ ਦੀ ਪ੍ਰਥਾ ਰਾਹੀਂ ਜੰਨਤਾ ਨੂੰ ਭਾਰੀ ਅਤੇ ਨਾਜਾਇਜ਼ ਟੈਕਸਾਂ ਤੋਂ ਮੁਕਤ ਕਰ ਦਿੱਤਾ ਜਾਵੇਗਾ।
ਸਮਾਜਿਕ ਨਿਸ਼ਾਨਾ
1. ਗੁਰਮਤਿ ਸਭਿਅਤਾ ਦੇ ਲਾਗੂਕਰਨ ਵਿੱਚ “ਕੁਦਰਤ ਕੇ ਸਭ ਬੰਦੇ” ਦੇ ਮੂਲ ਉਤਪੱਤੀ ਦੇ ਸਿਧਾਂਤ ਅਨੁਸਾਰ ਸਮਾਜ ਨੂੰ ਮੁੜ ਖੜਾਉਨਾ।
2. “ਅਜਾਤਿ ਹੈ ਅਜਾਦ ਹੈ” ਦੇ ਸਿਧਾਂਤ ਮੁਤਾਬਕ ਜਾਤਿ ਰਹਿਤ ਸਮਾਜਿਕ ਬਣਤਰ ਦਾ ਨਿਰਮਾਣ ਕਰਨਾ।
3. ਮਨੁੱਖੀ ਕੌਮੀਅਤਾ ਦੇ ਬਚਾਅ ਲਈ ਭਰੂਣ ਹੱਤਿਆ ਨੂੰ ਖ਼ਤਮ ਕਰਨਾ।
4. ਨਿਰੋਗ ਸ਼ਰੀਰਕ ਬਣਤਰ ਲਈ ਨਸ਼ਾ ਰਹਿਤ ਸਮਾਜ ਦੀ ਬਣਤਰ ਦਾ ਨਿਰਮਾਣ ਕਰਨਾ।
5. ਜ਼ਹਿਰ ਮੁਕਤ ਖਾਦ ਪਦਾਰਥਾ ਦੀ ਉਤਪੱਤੀ ਨੂੰ ਯਕੀਨੀ ਬਣਾਉਣਾ।
6. ਜ਼ਮੀਰ ਤੋਂ ਸੁਤੰਤਰ ਮਾਨਵੀ ਸਮਾਜ ਨੂੰ ਗਠਿਤ ਕਰਨਾ।
7. ਕੁਦਰਤ ਅਤੇ ਕੰਪਿਊਟਰ ਗਿਆਨਧਾਰੀ ਯੁੱਗ ਪਲਟਾ ਸਮਾਜ ਦੇ ਨਿਰਮਾਣ ਲਈ ਕੰਮ ਕਰਨਾ।
8. ਹਰ ਇਕ ਦੇ ਸਹਿਯੋਗ ਨਾਲ ਕੰਗਾਲੀ, ਭੁਖ-ਨੰਗ ਤੇ ਥੁੜ੍ਹ ਨੂੰ ਦੂਰ ਕਰਨਾ, ਅਤੇ ਇਸ ਕਰਕੇ ਕਰਜੇ ਕਰਕੇ ਹੋ ਰਹੀਆਂ ਆਤਮ ਹੱਤਿਆਵਾਂ ਨੂੰ ਰੋਕਣਾ।
9. ਨਿਆਂਕਾਰ, ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਨਿਜ਼ਾਮ ਨੂੰ ਕਾਇਮ ਕਰਨਾ ਹੈ।
10. ਇਸ ਲਈ “ਕਿਰਤ-ਫ਼ਰਜ ਨਿਰਬਾਹ-ਸਭਿਆਚਾਰ” ਰਾਹੀਂ ਮਾਨਵੀ ਸਾਧਨਾਂ ਦਾ ਭਰਪੂਰ ਅਤੇ ਉਸਾਰੂ ਇਸਤੇਮਾਲ ਕਰ ਸੇਹਤ ਮੰਦ ਦਿਖਾਵਾ ਰਹਿਤ ਸਾਦੇ ਅਤੇ ਕਿਰਦਾਰੀ, ਅਨੁਸ਼ਾਸ਼ਤ ਅਤੇ ਸਲੀਕੇਦਾਰ ਵਿਵਸਥਤ ਦੇਸ਼ਕਾਲ-ਸਮਾਜ ਦਾ ਨਿਰਮਾਣ ਕਰਨਾ ਹੈ ।
11. ਨੌਜਵਾਨਾਂ ਨੂੰ ਦਹੇਜ਼ ਮੁਕਤ ਗ੍ਰਹਿਸਥ ਜੀਵਨ ਵਿੱਚ ਸੁਖੀ ਵਸਾਉਣ ਹਿਤ ਪ੍ਰਬੰਧਕੀ ਤੇ ਸਮਾਜਿਕ ਆਰਥਿਕ ਹਾਲਾਤ ਬਣਾ ਕੇ ਦੇਣੇਂ।
12. ਜਿਸ ਦਾ ਅਧਾਰ ਗੁਰਮੁਖੀ ਭਾਸ਼ਾ ਅਤੇ ਗੁਰਮਤਿ ਸਭਿਆਚਾਰ ਹੋਵੇਗਾ ।
ਵਿਦਿਆ ਤੇ ਸਿੱਖਿਆ ਨੀਤੀ
1. ਸਮਾਜ ਦੇ ਹਰ ਵਰਗ ਲਈ ਰਾਜ ਅਤੇ ਸਮਾਜ ਦੀਆਂ ਲੋੜਾਂ ਦੀ ਪੂਰਤੀ ਕਰਨ ਤਕ ਦੀ ਸ਼ਰਤ ਤੇ ਹਰ ਪੱਧਰ ਤਕ ਦੀ ਸਿੱਖਿਆ ਮੁਫਤ ਹੋਵੇਗੀ।
2. ਸਿੱਖਿਆ ਦਾ ਵਿਉਪਾਰੀਕਰਨ ਬੰਦ ਕਰਵਾ ਦਿੱਤਾ ਜਾਵੇਗਾ, ਸੰਸਥਾਨਾਂ ਦਾ ਚਾਲੂ ਰਹਿਣਾ ਗੁਣਵੱਤਾ ਅਤੇ ਮਿਆਰੀਕਰਨ ਦੇ ਨਾਲ ਹੀ ਨਾਲ ਲਾਜ਼ਮੀ ਰੁਜਗਾਰੀਕਰਨ ਨਾਲ ਜੋੜਿਆ ਜਾਵੇਗਾ।
3. ਹੇਠਾਂ ਤੋਂ ਉਪਰ ਤਕ ਗੁਣ ਅਤੇ ਨਿਪੁੰਨਤਾ ਦੀ ਰਿਜਰਵੇਸ਼ਨ ਹੋਵੇਗੀ।
4. ਸਭ ਲਈ ਅਵਸਰ ਸਮਾਨ ਹੋਣਗੇ ਤੇ ਵਿਦਿਆ ਵਿੱਚ ਕਮਜੋਰ ਬੱਚਿਆਂ ਲਈ ਰਾਜ ਵਲੋਂ ਵਿਸ਼ੇਸ਼ ਟਿਉਸ਼ਨ ਸਕੂਲ ਹੋਣਗੇ।
5. ਵਿਦਿਆ ਦੇ ਮਿਆਰ ਰਾਹੀਂ ਮਨੁੱਖੀ ਕਿਰਦਾਰ ਨੂੰ ਉੱਚਾ, ਸੁੱਚਾ ਅਤੇ ਬੁਲੰਦ ਬਣਾਉਣ ਲਈ ਕਿਸੇ ਨੂੰ ਵੀ ਕਿਸੇ ਵੀ ਪੱਧਰ ਤੇ ਕੋਈ ਚੋਰ ਮੋਰੀ ਰਾਹੀਂ ਛੂਟ ਨਹੀਂ ਦਿੱਤੀ ਜਾਵੇਗੀ।
6. ਗੁਣਵੱਤਾ, ਨਿਪੁੰਨਤਾ, ਵਿਸ਼ੇਸ਼ਕਤਾ ਅਤੇ ਸ਼ੋਧਕਰਤਾ ਨੂੰ ਹਰ ਪੱਧਰ ਤੇ ਪਹਿਲ ਹੋਵੇਗੀ।
7. ਕਮਜ਼ੋਰ ਤੇ ਅਮੀਰ ਦੇ ਸਕੂਲ ਇਕੋ ਹੋਣਗੇ ਤੇ ਸਭ ਲਈ ਅਵਸਰ ਸਮਾਨ ਹੋਣਗੇ।
8. ਬੌਧਿਕ ਤੌਰ ਤੇ ਕਮਜੋਰ ਨਿਕਲਣ ਵਾਲੇ ਵਰਗ ਨੂੰ ਬੋਧਿਕ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਸਹੂਲਤ ਅਤੇ ਸਾਧਨ ਦਿੱਤੇ ਜਾਣਗੇ।
9. ਸੰਪੂਰਨ ਸਿੱਖਿਆ ਦੇ ਢਾਂਚੇ ਨੂੰ ਹਰ ਪੱਧਰ ਤੇ ਲੋੜੀਂਦੇ ਹੁਨਰਮੰਦਾਂ ਦੀ ਲੋੜ ਦੇ ਨਾਲ, ਵਿਦਿਆਰਥੀਆਂ ਦੀ ਪਹੂੰਚ ਤੇ ਬੁੱਧੀ ਦੀ ਪਰੀਖਿਆ ਅਨੁਸਾਰ ਵਿਉਂਤਿਆ ਜਾਵੇਗਾ।
10. ਜਿਸ ਅਧੀਨ ਲਾਜ਼ਮੀ ਮੁਢਲੀ ਸਿੱਖਿਆ ਦੇ ਅਮਲ ਤੋਂ ਬਾਅਦ ਹਰ ਵਿਦਿਆਰਥੀ ਨੂੰ ਆਪਣਾ ਕਰਮ ਖੇਤਰ ਸਪਸ਼ਟ ਪਤਾ ਹੋਵੇਗਾ, ਕਾਮਿਆਂ ਦੀ ਪੂਰਤੀ ਅਨੁਰੂਪ ਵਿਦਿਆ ਦੇ ਢਾਂਚੇ ਨੂੰ ਖੜ੍ਹਾ ਕੀਤਾ ਜਾਵੇਗਾ।
11. ਵਿਦਿਅਕ ਪਾਠ ਕ੍ਰਮ ਨੂੰ ਹਰ ਪੱਧਰ ਤੇ ਗੁਰਮਤਿ ਅਨੁਸਾਰ ਵਿਉਂਤਿਆਂ ਤੇ ਘੜਿਆ ਜਾਵੇਗਾ। ਜਿਸ ਦਾ ਉਦੇਸ਼ ਕਾਦਰ ਦੀ ਕੁਦਰਤ ਤੇ ਨਿਯਮਾਂ ਅਧੀਨ ਮਨੁੱਖਤਾ ਲਈ ਅਕਾਲ ਸਭਿਅਤਾ ਦੇ ਇਕਸਾਰ ਮੌਕੇ, ਸਾਧਨ, ਅਵਸਰ ਅਤੇ ਹੱਕ ਪ੍ਰਦਾਨ ਕਰਨਾ ਲਾਜ਼ਮੀ ਬਣਾਇਆ ਜਾਵੇਗਾ ਤਾਂ ਜੋ ਸਮਾਜ ਦਾ ਪੱਧਰ ਭਰਪੂਰ ਖੁਸ਼ਹਾਲ ਅਤੇ ਨਿਰੋਗ ਬਣਾਇਆ ਜਾ ਸਕੇ।
12. ਅਕਾਲ ਬ੍ਰਹਿਮੰਡਵਾਦੀ ਸ੍ਰਿਸਟੀ ਦੀ ਮੋਲਿਕਤਾ ਵਿੱਚ ਸੰਭਾਲ, ਮਨੁੱਖਤਾ ਵਾਦੀ ਪਹੁੰਚ ਅਤੇ ਸਰਬਤ ਦੇ ਭਲੇ ਵਾਲੀ ਅਨੁਸ਼ਾਸ਼ਿਤ ਜੀਵਨ ਜਾਚ ਦੇ ਨਿਰਮਾਣ ਰਾਹੀਂ ਭੌਤਿਕਵਾਦੀ ਉਪਭੋਗੀ ਪ੍ਰਵਿਰਤੀ ਨੂੰ ਕੁਦਰਤੀ ਵਿਕਾਸ ਮੁਖੀ ਸਦਾ ਕਾਇਮ ਰਹਿਣ ਵਾਲੇ ਸਾਧਨਾਂ ਦੀ ਅਮਲੀ ਕਾਰਜ ਪ੍ਰਣਾਲੀ ਨਾਲ, ਵਾਤਾਵਰਣ, ਕੁਦਰਤ ਅਤੇ ਰੱਬੀ ਬਖਸ਼ਿਸ਼ਾਂ ਨੂੰ ਆਉਂਦੀਆਂ ਨਸਲਾਂ ਲਈ ਸ਼ੁਧ ਛੱਡ ਕੇ ਜਾਣਾ ਜਾਂ ਗਿਆਨ ਵਾਨ ਆਚਰਣਵਾਨ ਕਰਨ ਨੂੰ ਪਾਠਕ੍ਰਮ ਦਾ ਵਿਸ਼ੇਸ਼ ਅੰਗ ਹਰ ਪੱਧਰ ਤੇ ਬਣਾਇਆ ਜਾਵੇਗਾ।
13.ਰਾਜਨੀਤੀ ਸ਼ਾਸ਼ਤਰ ਦੀ ਵਿਦਿਆ ਵਿੱਚ ਖ਼ਾਲਸਤਾਨੀ ਰਾਜਸੀ ਬਣਤਰ ਦੀ ਵਿਦਿਆ ਨੂੰ ਖ਼ਾਲਸਾਵਾਦ ਦੇ ਤੌਰ ਤੇ ਪਾਠਕ੍ਰਮ ਦਾ ਹਿੱਸਾ ਬਣਾ ਕੇ ਰਾਜ ਪ੍ਰਬੰਧ ਦੇ ਹਰ ਇਕ ਅੰਗ ਲਈ ਗੁਰਮਤਿ ਵਿੱਚਾਰਧਾਰਾ ਦੇ ਅਮਲ ਨੂੰ ਅਪਣਾਉਨ ਹਿਤ ਇਸ ਦੇ ਸ਼ੋਧ ਵਿਸ਼ਲੇਸ਼ਣ,ਸੰਸ਼ਲੇਸ਼ਣ ਅਤੇ ਨਿਯਮਾਂ ਹਿਤ ਬਕਾਇਦਾ ਅਮਲ ਕੀਤਾ ਜਾਵੇਗਾ। ਇਸ ਹਿਤ ਵਿਸ਼ੇਸ਼ਕਤਾ ਅਤੇ ਸ਼ੋਧ ਕਰਤਾ ਸਰਬੋਚ ਪਹਿਲ ਅਤੇ ਵਿਸ਼ੇਸ਼ ਸਹੂਲਤਾਂ ਲਾਭਕਾਰੀ ਆਰਥਿਕਤਾ ਨਾਲ ਦਿੱਤੀਆਂ ਜਾਣਗੀਆਂ।
ਰਾਜ ਦਾ ਨਿਯੋਜਨ
1. ਸ਼ਹਿਰੀਕਰਨ ਦਾ ਨਿਯੋਜਨ ਬਹੁਮੰਜਲੀ ਲੋੜਾਂ ਦੀ ਪੂਰਤੀ ਵਿੱਚ ਜ਼ਮੀਨ ਦਾ ਘੱਟੋ-ਘਟ ਉਪਯੋਗ ਦੇ ਨੁਕਤਾ ਨਿਗਾਹ ਤੋਂ ਹੋਵੇਗਾ। ਜਿਸ ਦੀਆਂ ਸਾਰੀਆਂ ਲੋੜਾਂ ਵਿੱਚ ਸ਼ਹਿਰੀਕਰਨ ਦੀ ਪ੍ਰਥਾ ਵਿੱਚ ਉਸੇ ਸ਼ਹਿਰ ਨੂੰ ਆਤਮ ਨਿਰਭਰ ਹੋਣਾਂ ਹੋਵੇਗਾ।
2. ਨਵੇਂ ਸ਼ਹਿਰੀਕਰਨ ਨੂੰ ਸਿਰਫ “ਇਕੋ ਸ਼ਹਿਰੀਕਰਨ” ਵਿੱਚ ਹੀ ਮਾਨਤਾ ਦਿੱਤੀ ਜਾਵੇਗੀ।
3. ਊਰਜਾ ਦੇ ਸਾਧਨ ਕੁਦਰਤੀ ਅਪਣਾਉਣੇ ਹੋਣਗੇ।
4. ਲੋੜ ਦੇ ਹਰ ਸਾਧਨ ਅਤੇ ਦਫਤਰ ਘਟੋ ਘਟ ਘੇਰੇ ਵਿੱਚ ਪੈਦਲ ਪਹੁੰਚ ਵਿੱਚ ਰੱਖਦੇ ਹੋਏ ਨਿਯੋਜਨ ਕੀਤਾ ਜਾਵੇਗਾ। 5. ਪਿੰਡਾਂ ਦੀ ਵਸੋਂ ਨੂੰ ਹਰ ਆਧੁਨਿਕ ਸਹੂਲਤ, ਸਾਧਨ, ਮਸ਼ੀਨਰੀ ਅਤੇ ਲੌੜੀਂਦੀਆਂ ਸਾਰੀਆਂ ਸਹੂਲਤਾਂ ਪਿੰਡ ਵਿੱਚ ਹੀ ਇਕੋ ਥਾਂ ਤੇ ਅਸਾਨ ਪਹੁੰਚ ਵਿੱਚ ਲਿਆਂਦੀਆਂ ਜਾਣਗੀਆਂ ਤਾਂ ਜੋ ਪਿੰਡ ਤੋਂ ਪਲਾਇਨ ਨੂੰ ਰੋਕਿਆ ਜਾ ਸਕੇ।
6. ਇਸ ਹਿਤ ਮਿਨੀ ਸਕਤਰੇਤ ਦੀ ਤਰਜ ਤੇ ਹੀ ਪੰਚਾਇਤੀ ਸਕਤਰੇਤਾਂ ਦਾ “ਆਟੋਨੋਮਸ” ਪੱਧਰ ਤੇ ਨਿਰਮਾਣ ਕਰ ਵਿਧਾਨਿਕਤਾ ਰਾਹੀਂ ਸੰਪੂਰਨ ਸੱਤਾ ਦਾ ਵਿਕੇਂਦਰੀਕਰਨ ਰਾਜਧਾਨੀ ਤੋਂ ਪਿੰਡ ਨੂੰ ਕਰ ਦਿੱਤਾ ਜਾਵੇਗਾ।
7. ਇਸ ਸਕਤਰੇਤ ਵਿੱਚਲੇ ਹਰ ਇਕ ਅੰਗ ਨੂੰ ਆਪਣੀਆਂ ਜਿੰਮੇਵਾਰੀਆਂ ਲਈ ਸਿੱਧੇ ਸੰਵਿਧਾਨ, ਵਿਧਾਨ, ਕਾਨੂੰਨ ਪ੍ਰਤੀ ਆਪਣੇ ਹਰ ਨਿਰਣੈ ਲਈ ਜਵਾਬਦੇਹ ਬਣਾਇਆ ਜਾਵੇਗਾ।
8. ਵੱਢੀ-ਖੋਰੀ ਜਾਂ ਕਾਣੀ ਵੰਡ ਜਾਂ ਰਿਆਤੀ ਫੈਸਲਿਆਂ ਜਾਂ ਪੱਖਪਾਤੀ ਨਿਰਣਿਆਂ ਲਈ ਸਿੱਧੀ ਸਜਾ ਉਮਰ ਕੈਦ ਨਿਰਧਾਰਿਤ ਕੀਤੀ ਜਾਵੇਗੀ।
9. ਖ਼ਾਲਸਤਾਨੀ ਨਿਜ਼ਾਮ ਦਾ ਪ੍ਰਬੰਧਕੀ ਢਾਂਚਾ ਸੰਪੂਰਨ ਅਜ਼ਾਦੀ ਨੂੰ ਉਸ ਦੀਆਂ ਸੰਵਿਧਾਨਿਕ ਨਿਰਪੱਖ ਅਤੇ ਨਿਰਵੈਰ ਜਿੰਮੇਵਾਰੀਆਂ ਅਤੇ ਫਰਜਾਂ ਨਾਲ ਜੋੜ ਕੇ ਦੇਣ ਦੀ ਵਕਾਲਤ ਕਰਦਾ ਹੈ। ਸਤਾਧਾਰੀ ਅਤੇ ਅਫਸਰਸ਼ਾਹੀ ਦੀ ਬੁਰਛਾਗਰਦੀ ਅਤੇ ਸਿਫਾਰਸ਼ੀ ਪਹੁੰਚ ਦਾ ਨਾਸ਼ ਕਰਦਾ ਹੈ।
10. ਪੰਚਾਇਤਾਂ ਦਾ ਨਵੀਨੀਕਰਨ “ਖ਼ਾਲਸਤਾਨੀ ਪੰਚਾਇਤਾਂ” ਕਰ ਦਿੱਤਾ ਜਾਵੇਗਾ। ਤਾਂ ਜੋ ਸਥਾਨਕ ਸਰਕਾਰਾਂ ਅਤੇ ਪੰਚਾਇਤ ਐਕਟ ਦੇ ਵਿਧਾਨ ਰਾਹੀਂ ਲੋਕਾਂ ਵਲੋਂ ਵੋਟ ਪਰਚੀ ਨਾਲ ਚੁਣਵਾ ਕੇ ਅਸੀਂ ਪਿੰਡ ਪੱਧਰ ਦੀ ਆਪਸੀ ਵੈਰ-ਵਿਰੋਧ ਤੇ ਈਰਖਾਲੂ ਰਾਜਨੀਤੀ ਵਿੱਚੋਂ ਆਪਣੇ ਸਮਾਜ ਨੂੰ ਕੱਢਣ ਦੇ ਜਤਨ ਦਾ ਆਰੰਭ ਹੈ।ਲੋਕਤੰਤਰ ਦੀ ਇਸ ਮੁਢਲੀ ਇਕਾਈ ਨੂੰ ਸਿਆਸਤ ਤੋਂ ਮੁਕਤ ਕਰ ਲੋਕ ਕਲਿਆਣਕਾਰੀ ਬਣਾਉਣ ਵਾਸਤੇ “ਖ਼ਾਲਸਤਾਨੀ ਪੰਚਾਇਤਾਂ” ਦੀ ਚੋਣ ਦਾ ਪ੍ਰੋਗਰਾਮ, ਅਸੀਂ ਇਨ੍ਹਾਂ ਅਜੈਂਡਿਆਂ ਰਾਹੀਂ ਲੋਕਾਈ ਨੂੰ ਦੇ ਰਹੇ ਹਾਂ।
11. ਪੰਚਾਇਤੀ ਅਤੇ ਪੰਚਾਇਤ ਸਕਤਰੇਤਾਂ ਦੇ ਮੁੱਖ ਫਰਜਾਂ ਵਿੱਚ ਇਹ ਸ਼ਾਮਲ ਕੀਤਾ ਜਾਵੇਗਾ ਕਿ ਪੰਚਾਇਤ ਐਕਟ ਅਧੀਨ ਕੰਮ ਕਰਦੇ ਹੋਏ ਅਤੇ ਜਦ ਤਕ ਖ਼ਾਲਸਤਾਨੀ ਸਰਕਾਰ ਇਸ ਨੂੰ ਖੁਦਮੁਖਤਾਰੀ ਦਾ ਵਿਧਾਨਕ ਦਰਜਾ ਨਹੀਂ ਦੇ ਦਿੰਦੀ (ਆਟੋਨੋਮਸ) ਇਹ ਪੰਚਾਇਤਾ ਵਰਤਮਾਨ ਕੰਮਾਂ ਤੋਂ ਇਲਾਵਾ ਕੁਦਰਤੀ ਸਾਧਨਾਂ ਦੇ ਜ਼ਹਿਰੀਕਰਨ ਨੂੰ ਰੋਕਣ ਲਈ ਪਾਣੀ, ਧਰਤੀ, ਹਵਾ ਅਤੇ ਖ਼ਾਦ ਪਦਾਰਥਾਂ ਦੀ ਰੱਬੀ ਮੌਲਿਕਤਾ ਵਿੱਚ ਭਵਿਖੱਤ ਨਸਲ ਲਈ ਸੰਭਾਲਣ ਦਾ ਉਪਰਾਲਾ ਕਰਨਗੀਆਂ,
12. ਕੁੜੀ ਮਾਰ ਪ੍ਰਥਾ (ਭਰੂਣ ਹੱਤਿਆ), ਦਾਜ ਦੀ ਲਾਹਨਤ ਅਤੇ ਖਰਚੀਲੇ ਵਿਆਹ ਬੰਦ ਕਰਵਾਉਣਗੀਆਂ,
13. ਗੁਰਮਤਿ ਅਨੁਸਾਰ ਜਾਂ ਆਪੋ ਆਪਣੇ ਧਰਮ ਅਨੁਸਾਰ ਸਾਰੇ ਕਾਰ-ਵਿਹਾਰ ਤੇ ਰੀਤੀ-ਰਿਵਾਜ਼, ਪ੍ਰੋਗਰਾਮ ਸਸਤੇ, ਸਾਦੇ ਢੰਗ ਨਾਲ ਆਪਣੇ ਘਰੇ ਜਾਂ ਸਾਂਝੇ ਸਥਾਨ ਤੇ ਕਰਨ ਲਈ ਲੋਕਾਂ ਨੂੰ ਪ੍ਰੇਰਨਗੀਆਂ,
14. ਬੱਚਿਆ ਵਿੱਚ ਉੱਚ ਪੱਧਰ ਤਕ ਵਿਦਿਆ, ਕੰਮ ਸਭਿਆਚਾਰ, ਗੁਰਮਤਿ ਸਭਿਅਤਾ ਵਿਕਸਿਤ ਕਰਨ ਲਈ ਉਪਰਾਲੇ ਕਰਨਗੀਆਂ ਅਤੇ ਸਰਕਾਰ ਨੂੰ ਸਿੱਖਿਆਂ ਦੇ ਹੋ ਚੁਕੇ ਵਪਾਰੀਕਰਨ ਵਾਲੀ ਲੁੱਟ-ਖਸੁੱਟ ਨੂੰ ਬੰਦ ਕਰਨ ਲਈ ਕਹਿਣਗੀਆਂ ਅਤੇ ਆਪਣੇ ਅਧਿਕਾਰਤ ਖੇਤਰ ਵਿੱਚੋਂ ਬੰਦ ਕਰਵਾਉਣ ਗੀਆਂ।
15. ਪਰਿਵਾਰਾਂ ਨੂੰ ਨਸ਼ਾਮੁਕਤ, ਨਿਰੋਗ, ਤੰਦਰੁਸਤ ਮਾਨਸੀਕਤਾ ਅਤੇ ਸੁਤੰਤਰ ਚੇਤਨਾਂ ਦੇ ਵਿਕਾਸ ਲਈ ਸਾਂਝੇ ਕੰਮ ਕਰਨਗੀਆਂ।
ਰਾਜ ਦਾ ਪਰਬੰਧਕੀ ਢਾਂਚਾ
1. ਨਗਰ ਪਰੀਸ਼ਦ ਤੋਂ ਲੈ ਕੇ ਪੰਚਾਇਤ ਤਕ ਸਭ ਨੂੰ ਖੁਦਮੁਖਤਿਆਰੀ ਦਿੱਤੀ ਜਾਵੇਗੀ।
2. ਨੋਕਰਸ਼ਾਹੀ ਨੂੰ ਬਾਬਾ ਬੰਦਾਂ ਸਿੰਘ ਬਹਾਦਰ ਦੀ ਲੋਕਤੰਤਰੀ ਰਾਜ ਪ੍ਰਣਾਲੀ ਰਾਹੀਂ ਅਪਣਾਏ ਗਏ ਲੋਕ ਸੇਵਕ ਦੇ ਤੰਤਰ ਮੁਤਾਬਿਕ ਲੋਕਾਂ ਪ੍ਰਤੀ ਜਵਾਬਦੇਹ ਅਤੇ ਜਿੰਮੇਵਾਰ ਬਣਾਇਆ ਜਾਵੇਗਾ ਅਤੇ
3. ਇਸ ਲਈ ਅਵੈਤਨਿਕ ਲੋਕ ਸ਼ਕਤੀ ਵਿੱਚੋਂ ਹੀ ਪਰੀਸ਼ਦ ਪੱਧਰ ਤੇ “ਪੰਚ ਜਿਉਰੀ” ਦੀ ਪ੍ਰਥਾ ਨੂੰ ਕਾਨੂੰਨਨ ਮਾਨਤਾ ਦੇ ਕੇ ਜਿਲ੍ਹੇ ਦੇ ਸਭ ਪ੍ਰਮੁੱਖ ਅਧਿਕਾਰੀ “ਸੰਵਿਧਾਨਿਕ ਜਿੰਮੇਵਾਰੀਆਂ ਦੇ ਨਿਰਬਾਧ, ਨਿਰਪੱਖ, ਨਿਰਵੈਰ ਅਤੇ ਸੁੱਚੇ ਨਿਰਵਾਹ ਦੀ ਵਫਾਦਾਰੀ ਲਈ” ਇਸ ਅਧੀਨ ਕੀਤੇ ਜਾਣਗੇ ਤੇ ਉਹ ਆਪਣੇ ਕੰਮਾਂ ਅਤੇ ਨਿਰਣਿਆਂ ਲਈ ਇਸ ਨੂੰ ਜਵਾਬਦੇਹ ਹੋਣਗੇ। ਇਹ ਸੰਵਿਧਾਨਿਕ ਲੋਕ ਜਿਉਰੀ ਹੋਵੇਗੀ । ਜਿਸ ਪਾਸ ਹਰ ਇਕ ਸ਼ਹਿਰੀ ਆਪਣੀ ਫਰਿਆਦ ਬਿਨਾ ਕਿਸੇ ਵੀ ਵਿੱਚੋਲੇ ਤੋਂ ਸਿੱਧੇ ਕਰ ਸਕੇਗਾ। ਇਸ ਨੂੰ ਸੱਚ, ਕਿਰਦਾਰ ਅਤੇ ਆਚਰਣ ਦੇ ਮਾਪਦੰਡਾਂ ਅਧੀਨ ਲੋਕਾਂ ਵਲੋਂ ਸਿੱਧੇ ਚੁਣਿਆਂ ਜਾਇਆ ਕਰੇਗਾ ਜਿਸ ਵਿੱਚ ਬਿਨਾਂ ਕਿਸੇ ਭੇਦ ਭਾਵ ਤੋਂ ਹਰ ਸ਼ਹਿਰੀ ਵਿੱਚੋਂ ਚੋਣ ਸੰਭਵ ਬਣਾਈ ਜਾਵੇਗੀ, ਜਿਸ ਦਾ ਅਰਥ ਇਹ ਹੈ ਕਿ ਸਰਕਾਰੀ ਮੁਲਾਜ਼ਮ ਵੀ ਇਸ ਹਿਤ ਚੁਣੇ ਜਾ ਸਕਣਗੇ। ਇਨ੍ਹਾਂ ਦੀ ਅਵਧੀ ਤਿੰਨ ਸਾਲ ਹੋਵੇਗੀ।
4. ਹਰ ਸ਼ਿਕਾਇਤ ਦਾ ਨਿਪਟਾਰਾ ਇਕ ਮਹੀਨੇ ਵਿੱਚ ਸੰਭਵ ਬਣਾਇਆ ਜਾਵੇਗਾ ਅਤੇ ਇਸ ਹਿਤ ਲੋੜੀਂਦੇ ਸਾਰੇ ਅਧਿਕਾਰ ਅਤੇ ਸਤਾ ਸ੍ਰੋਤ ਇਸ ਨੂੰ ਵਿਧਾਨਿਕ ਤੌਰ ਤੇ ਦਿੱਤੇ ਜਾਣਗੇ।
5. ਸ਼ਿਕਾਇਤ ਕਰਤਾ ਦੀ ਸ਼ਿਕਾਇਤ ਜਾਣਬੁੱਝ ਕੇ ਗਲਤ ਪਾਏ ਜਾਣ ਤੇ ਉਸ ਨੂੰ ਵੀ ਬਰਾਬਰ ਸਜਾ ਮਿਲੇਗੀ।
6. ਪ੍ਰਸ਼ਾਸ਼ਨ ਦੇ ਸਭ ਨਿਰਣੇ ਪਾਰਦਰਸ਼ੀ ਅਤੇ ਪ੍ਰਦਰਸ਼ਿਤ ਕੀਤੇ ਜਾਣੇ ਲਾਜ਼ਮੀ ਹੋਣਗੇ।
7. ਅਧਿਕਾਰਾਂ ਅਤੇ ਨਿਰਣਿਆਂ ਦਾ ਹੇਠਲੀ ਪੱਧਰ ਤਕ ਵਿਕੇਂਦਰੀ ਕਰਨ ਕਰਕੇ ਪ੍ਰਤੀ ਸਰਕਾਰੀ ਮੁਲਾਜ਼ਮ ਨੂੰ ਉਸ ਦੇ ਨਿਰਣਿਆਂ ਅਤੇ ਕੰਮਾਂ ਲਈ ਸਮਾਂਬਧ ਨਿਰਧਾਰਣ ਉਜਰਤ ਅਤੇ ਸੇਵਾ ਨਾਲ ਨਿਯੋਜਿਤ ਕੀਤਾ ਜਾਵੇਗਾ।
8. ਹਰ ਸੀਟ ਤੇ ਬੈਠਾ ਅਧਿਕਾਰੀ ਆਪਣੇ ਕੰਮ ਲਈ ਵਿਧਾਨਿਕ ਤੌਰ ਤੇ ਆਪਣੇ ਕੰਮ ਦੇ ਅਧਿਕਾਰ ਖੇਤਰ ਵਿੱਚ ਖੁਦਮੁਖਤਿਆਰ ਬਣਾ ਕੇ ਨਿਰਣਾਇਕ ਅਤੇ ਜਿੰਮੇਵਾਰ ਬਣਾਇਆ ਜਾਵੇਗਾ। ਤਾਂ ਜੋ ਹਰ ਕੰਮ ਇਕੋ ਥਾਂ ਤੇ ਇਕੋ ਵੇਲੇ ਘਟੋ-ਘਟ ਸਮੇਂ ਵਿੱਚ ਸੰਪੂਰਨ ਹੋਵੇ।
9. ਪ੍ਰਸ਼ਾਸ਼ਨਿਕ ਜਿੰਮੇਵਾਰੀਆਂ ਅਤੇ ਅਧਿਕਾਰਾਂ ਦਾ ਸੰਪੂਰਣ ਤੌਰ ਤੇ ਖ਼ਾਲਸਤਾਨੀ ਪਰਿਪੇਖ ਵਿੱਚ ਵਿਕੇਂਦਰੀਕਰਨ ਕਰ ਦਿੱਤਾ ਜਾਵੇਗਾ।
10. ਜ਼ਿਲ੍ਹਾ ਪੱਧਰ ਤੇ ਕੰਮ ਕਾਰ ਦਾ ਵਿਧਾਨਿਕ ਤੌਰ ਤਰੀਕਾ ਸਟੇਟ ਦੀ ਵਿਧਾਨ ਸਭਾ ਮੰਤ੍ਰੀ ਪ੍ਰੀਸ਼ਦ ਦੀ ਜਵਾਬਦੇਹੀ ਰਾਹੀਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕੰਮ ਕਾਜੀ ਬਣਤਰ ਵਾਂਗ ਹੀ ਜ਼ਿਲੇ ਦੇ ਸਭ ਪਰਮੁੱਖ ਅਧਿਕਾਰੀ ਸਿੱਧੇ ਤੌਰ ਤੇ ਜ਼ਿਲ੍ਹਾ ਪ੍ਰੀਸ਼ਦ ਨੂੰ ਹੀ ਜਿੰਮੇਵਾਰ ਹੋਣਗੇ।
11. ਜ਼ਿਲ੍ਹਾ ਪ੍ਰੀਸ਼ਦ ਦੇ ਮੁਖੀ ਨੂੰ ਮੁੱਖ ਮੰਤ੍ਰੀ ਵਾਂਗ ਹੀ ਆਪਣੇ ਜ਼ਿਲ੍ਹੇ ਦਾ ਪ੍ਰਮੁਖ ਮੰਨਿਆਂ ਜਾਵੇਗਾ।ਇਸ ਨੂੰ ਉਂਜ ਦੇ ਹੀ ਵਿਧਾਨਿਕ ਅਧਿਕਾਰਾਂ ਨਾਲ ਲੋਕਲ ਸਰਕਾਰ ਵਿੱਚਲੇ ਕੰਮਾਂ ਲਈ ਖੁਦ ਮੁਖਤਿਆਰੀ ਦਿੱਤੀ ਜਾਵੇਗੀ।
12. ਡੀ.ਸੀ., ਐਸ.ਐਸ. ਪੀ. ਨੂੰ ਲੋਕਲ ਸਰਕਾਰ ਨੂੰ ਜਵਾਬਦੇਹ ਬਣਾਇਆ ਜਾਵੇਗਾ।ਇਨ੍ਹਾਂ ਨੂੰ ਰਾਜ ਸਰਕਾਰ ਦੀ ਕਾਨੂੰਨੀ ਅਤੇ ਵਿਧਾਨਿਕ ਜਿੰਮੇਵਾਰੀ ਵਾਂਗ ਹੀ ਲੋਕਲ ਸਰਕਾਰ ਪ੍ਰਤੀ ਜਵਾਬਦੇਹੀ ਲਈ ਕਾਨੂੰਨੀ ਪ੍ਰਬੰਧ ਕਰ ਲੋਕਲ ਸਰਕਾਰਾਂ ਨੂੰ ਖੁਦਮੁਖਤਿਆਰੀ ਦੇਣ ਹਿਤ ਉਂਜ ਦੀ ਹੀ ੳਤੇ ਉਵੇਂ ਦੀ ਹੀ ਕੰਮਕਾਜੀ ਵਿਧਾਨਿਕਤਾ ਵਿੱਚ ਲਿਆਇਆ ਜਾਵੇਗਾ ਜਿਵੇਂ ਰਾਜ ਦੀ ਮੰਤ੍ਰੀ ਪਰੀਸ਼ਦ ਦੇ ਅਧੀਨ ਬਾਕੀ ਸਭ ਪ੍ਰਸ਼ਾਸਨਿਕ ਅਧਿਕਾਰੀ ਹੁੰਦੇ ਹਨ।
13. ਆਪਣੇ ਜ਼ਿਲ੍ਹੇਦੀ ਖ਼ਾਲਸਤਾਨੀ ਗੁਣਤੰਤਰੀ ਲੋਕਰਾਜੀ ਪ੍ਰਣਾਲੀ ਵਿੱਚ ਹਰ ਜ਼ਿਲ੍ਹੇ ਦੀ ਆਪਣੀ ਮੰਤ੍ਰੀ ਪਰੀਸ਼ਦ ਹੋਵੇਗੀ ਤੇ ਉਹ ਆਪਣੇ ਅਧਿਕਾਰ ਖੇਤਰ ਵਿੱਚ ਖੁਦਮੁਖਤਿਆਰ ਹੋਵੇਗੀ।
14.ਪ੍ਰਸ਼ਾਸਨ ਦੇ ਸਭ ਨਿਰਣੇ ਪਾਰਦਰਸ਼ੀ ਤੇ ਪ੍ਰਦਰਸ਼ਿਤ ਕੀਤੇ ਜਾਣੇ ਲਾਜ਼ਮੀ ਹੋਣਗੇ।
15.ਅਧਿਕਾਰਾਂ ਅਤੇ ਨਿਰਣਿਆਂ ਦਾ ਹੇਠਲੀ ਪੱਧਰ ਤਕ ਵਿਕੇਂਦਰੀ ਕਰਨ ਕਰਕੇ ਪ੍ਰਤੀ ਸਰਕਾਰੀ ਮੁਲਾਜ਼ਮ ਨੂੰ ਉਸ ਦੇ ਨਿਰਣਿਆਂ ਅਤੇ ਕੰਮਾਂ ਲਈ ਵਿਧਾਨਿਕ ਤੌਰ ਤੇ ਆਪਣੇ ਕੰਮ ਦੇ ਅਧਿਕਾਰ ਖੇਤਰ ਵਿੱਚ ਖੁਦਮੁਖਤਿਆਰ ਬਣਾ ਕੇ ਨਿਰਣਾਇਕ ਅਤੇ ਜਿੰਮੇਵਾਰ ਬਣਾਇਆ ਜਾਵੇਗਾ। ਪ੍ਰਸ਼ਾਂਸਨਿਕ ਅਧਿਕਾਰਾਂ ਦਾ ਸੰਪੂਰਣ ਤੌਰ ਤੇ ਖ਼ਾਲਸਤਾਨੀ ਪਰਿਪੇਖ ਵਿੱਚ ਵਿਕੇਂਦਰੀਕਰਨ ਇੰਝ ਕੀਤਾ ਜਾਵੇਗਾ ਕਿ ਹਰ ਕੰਮ ਇਕੋ ਥਾਂ ਤੇ ਇਕੋ ਵੇਲੇ ਘਟੋ-ਘਟ ਸਮੇਂ ਵਿੱਚ ਸੰਪੂਰਨ ਹੋਵੇ।
16.ਵਿਕੇਂਦਰੀਕਰਨ ਦੀ ਇਹ ਪ੍ਰਕਿਰਿਆ ਬਲਾਕ ਪੱਧਰ ਤਕ ਪਹੁੰਚਾਈ ਜਾਵੇਗੀ ਅਤੇ ਇਸ ਵਿੱਚ ਪੰਚਾਇਤੀ ਰਾਜ ਨੂੰ ਵੀ ਸ਼ਾਮਲ ਕੀਤਾ ਜਾਵੇਗਾ।
17. ਵਿਧਾਨ ਸਭਾ ਤੋਂ ਲੈ ਕੇ ਪੰਚਾਇਤ ਮੈਂਬਰਾਂ ਤਕ ਖ਼ਾਲਸਤਾਨੀ ਲੋਕਤੰਤਰੀ ਪ੍ਰਣਾਲੀ ਵਿੱਚ ਲੋਕਾਂ ਵਲੋਂ ਚੁਣੇ ਜਾਂਦੇ ਹਰ ਇਕ ਉਮੀਦਰਵਾਰ ਨੂੰ ਉਨ੍ਹਾਂ ਵਲੋਂ ਕੀਤੇ ਵਾਅਦਿਆਂ ਜਾਂ ਗਲਤ ਆਚਰਣ, ਰਿਸ਼ਵਤ ਖੋਰੀ, ਬਦਲਾਖੋਰੀ ਅਤੇ ਅਸੰਵਿਧਾਨਿਕਤਾ ਵਰਗੇ ਦੋਸ਼ਾਂ ਨੂੰ ‘ਜਿਉਰੀ’ ਵਿੱਚ ਸਾਬਤ ਕਰਨ ਤੋਂ ਬਾਅਦ ਸਿੱਧੇ ਵੋਟ ਪਵਾ ਕੇ ਵਾਪਸ ਬੁਲਾਉਣ ਦਾ ਅਧਿਕਾਰ ਹੋਵੇਗਾ। ਇੰਝ ਲੋਕਾਂ ਨੂੰ ਆਪਣੇ ਨੁਮਾਇੰਦੇ ਵਾਪਸ ਬੁਲਾਉਣ ਦਾ ਅਧਿਕਾਰ ਦਿੱਤਾ ਜਾਵੇਗਾ।
18. ਹਰ ਪੱਧਰ ਅਤੇ ਹਰ ਖੇਤਰ ਵਿੱਚ ਔਰਤਾਂ ਲਈ ਗੁਰੂ ਨਾਨਕ ਸਾਹਿਬ ਵਲੋਂ ਬਖਸ਼ੀ ਗਈ ਬਰਾਬਰਤਾ ਅਨੂਸਾਰ ਰਾਖਵਾਕਰਨ 33%ਰੱਦ ਕਰਕੇ 50% ਕੀਤਾ ਜਾਵੇਗਾ। ਹਰ ਪੱਧਰ ਦੇ ਇੰਝ ਦੇ ਹੋਰ ਵੀ ਗੁਰਮਤਿ ਵਿਰੋਧੀ ਕੰਮਾਂ ਅਤੇ ਕਾਨੂੰਨਾਂ ਨੂੰ ਇੰਝ ਸੁਧਾਰ ਦੇ ਅਮਲ ਵਿੱਚ ਲਿਆਂਦਾ ਜਾਵੇਗਾ। ਆਪਣੀ ਹਰ ਜਿੰਮੇਵਾਰੀ ਔਰਤ ਖੁਦ ਪੂਰੀ ਕਰ ਸਕੇ ਇਸ ਦੇ ਸਮਰਥ ਬਣਾ ਕੇ, ਔਰਤਾਂ ਦੀ ਥਾਂ ਤੇ ਮੈਂਬਰੀਆਂ ਅਤੇ ਜਿੰਮੇਵਾਰੀ ਨੂੰ ਉਨ੍ਹਾਂ ਦੇ ਮਰਦ ਮੈਂਬਰਾਂ ਵਲੋਂ ਕੀਤੇ ਜਾਂਦੇ ਨਿਰਵਾਹ ਨੂੰ ਗੈਰਕਾਨੂੰਨੀ ਅਤੇ ਸਜਾ ਯਾਫਤਾ ਬਣਾਇਆ ਜਾਵੇਗਾ।
19.ਇੱਕੀ ਸਾਲ ਦੀ ਉਮਰ ਤੋਂ ਬਾਅਦ ਹਰ ਨੌਜਵਾਨ ਨੂੰ ਲਾਜ਼ਮੀ ਰੋਜਗਾਰ ਦੇਣਾਂ ਰਾਜ ਦਾ ਕਰਤਵ ਅਤੇ ਸ਼ਹਿਰੀਆਂ ਦਾ ਮੁਢਲਾ ਜਮਾਂਦਰੂ ਹੱਕ ਨੀਅਤ ਕੀਤਾ ਜਾਵੇਗਾ।
20.ਜਾਇਦਾਦ ਅਤੇ ਸਰਕਾਰੀ ਨੌਕਰੀ ਕੇਵਲ 1966 ਦੇ ਪੰਜਾਬ ਪੁਨਰਗਠਨ ਬਿਲ ਅਨੁਸਾਰ ਰਾਜ ਦੇ ਮੂਲ ਨਿਵਾਸੀਆਂ ਦਾ ਏਕਾ ਅਧਿਕਾਰ ਬਣਾਇਆ ਜਾਵੇਗਾ ।
21. ਆਮਦਨ ਅਤੇ ਲੋੜਾਂ ਦੀ ਪੂਰਤੀ ਵਿੱਚਲੇ ਗਰੀਬ-ਅਮੀਰ ਦੇ ਪਾਏ ਜਾਂਦੇ ਵੱਢੇ ਫਰਕ ਨੂੰ ਪੜਾਅਵਾਰ ਮੁਕਾ ਕੇ ਜੀਵਨ ਪੱਧਰ ਇਕਸਾਰ ਬਣਾਉਨ ਹਿਤ ਸਭ ਲਈ ਇਕੋ ਜਹੇ ਸਾਦਗੀ ਵਾਲੇ, ਦਿਖਾਵਾ ਰਹਿਤ ਘਟ ਖਰਚੀਲੇ ਆਚਰਣ ਅਤੇ ਕਿਰਦਾਰ ਵਾਲੇ ਸਮਾਜ ਨੂੰ ਸਿਰਜਨ ਦਾ ਹਰ ਵਿਧਾਨਕ ਅਤੇ ਕਾਨੂੰਨੀ ਉਪਰਾਲਾ ਕੀਤਾ ਜਾਵੇਗਾ।
22.ਗਿਆਨਵਾਨ ਹੁਨਰਮੰਦ, ਕਥਨੀ ਕਰਨੀ ਦੇ ਬਲਵਾਨ ਮਨੁੱਖ ਦੀ ਘਾੜਤ ਵਾਲੇ ਦਸਾਂ ਨਹੁੰਆਂ ਦੇ ਕਿਰਤ ਦੇ ਸ਼ਹਿਰੀਆਂ ਦੀ ਨਿਰਮਾਤਾ ਦਾ ਗੁਣਤੰਤਰੀ, ਗਣਤੰਤਰੀ ਰਾਜ ਦਾ ਸਭਿਆਚਾਰ ਕਇਮ ਕੀਤਾ ਜਾਵੇਗਾ।
ਇਸੇ ਲਈ ਹੀ ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਦਾ ਕਹਿਣਾ ਹੈ ਕਿ “ਤੁਹਾਡੀ ਇਕ ਵੋਟ ਪੰਜਾਬ ਅਤੇ ਸੰਸਾਰ ਨੂੰ ਖ਼ਾਲਸਤਾਨ ਬਣਾ ਕੇ ਦੇ ਸੱਕਦੀ ਹੈ। ਸੰਪੂਰਨ ਕ੍ਰਾਂਤੀ ਲਿਆਉਣ ਲਈ ਤੁਹਾਡੀ ਵੋਟ ਹੀ ਸਾਡਾ ਸਾਧਨ ਅਤੇ ਸ਼ਕਤੀ ਹੈ। ਪੰਜਾਬ ਵਿੱਚ ਖ਼ਾਲਸਤਾਨ ਹੀ ਸਿਰਫ ਤੇ ਸਿਰਫ ਤੀਜਾ ਬਦਲ ਹੈ।” ਇਹੋ ਹੀ ਅਸਲ ਸੱਚ ਹੈ।
ਨਿਆਂ ਪ੍ਰਣਾਲੀ
1. ਰਾਜ ਦੇ ਅਧਿਕਾਰ ਖੇਤਰ ਵਿੱਚਲੀ ਨਿਆਂ ਪ੍ਰਣਾਲੀ ਦਾ ਸੰਪੂਰਨ ਤੌਰ ਤੇ ਵਿਕੇਂਦਰੀਕਰਨ ਇਸ ਹਿਸਾਬ ਨਾਲ ਨਿਯੋਜਿਤ ਪੜਾਅਵਾਰ ਕੀਤਾ ਜਾਵੇਗਾ ਕਿ ਘਟ ਤੋਂ ਘਟ ਸਮੇਂ ਵਿੱਚ ਲੋਕਾਈ ਨੂੰ ਨਿਆਂ ਹਰ ਮਾਮਲੇ ਵਿੱਚ ਵੱਧ ਤੋਂ ਵੱਧ ਦੋ ਸਾਲਾਂ ਵਿੱਚ ਮਿਲ ਸਕੇ।
2. ਇਸ ਲਈ ਲੋਕ ਅਦਾਲਤਾਂ ਤੇ ਪੰਚਾਇਤੀ ਜਿਊਰੀਆਂ ਦਾ ਗਠਨ ਵੀ ਕੀਤਾ ਜਾਵੇਗਾ।
3. ਮਿਲਾਵਟ, ਕੰਮ ਲਈ ਵੱਢੀ, ਵਾਤਾਵਰਣ ਦੀ ਪ੍ਰਦੂਸ਼ਤਾ, ਕੁੜੀਮਾਰ (ਭਰੂਣ ਹੱਤਿਆ), ਬਲਾਤਕਾਰੀ ਅਤੇ ਹਰ ਪੱਧਰ ਦੀ ਰਿਸ਼ਵਤਖੋਰੀ ਨੂੰ ਗੈਰ ਜ਼ਮਾਨਤੀ ਜ਼ੁਰਮ ਘੋਸ਼ਿਤ ਕਰ ਇਨ੍ਹਾਂ ਦੀ ਘੱਟੋ ਘਟ ਸਜਾ ਉਮਰ ਕੈਦ ਨੀਅਤ ਕੀਤੀ ਜਾਵੇਗੀ।
4. ਪਹਿਲੇ ਪੰਜ ਸਾਲਾਂ ਵਿੱਚ ਨਸ਼ਾਮੁਕਤ ਸਮਾਜ ਦੀ ਸਮਾਜਿਕ ਮਿਲਵਰਤਨ ਨਾਲ ਪਰਾਪਤੀ ਤੋਂ ਬਾਅਦ ਨਸ਼ੇ ਦੇ ਗੈਰ ਡਾਕਟਰੀ ਵਰਤੋਂ ਲਈ ਵੀ ਇਹੋ ਸਜਾ ਨੀਅਤ ਕੀਤੀ ਜਾਵੇਗੀ।ਜਦ ਕਿ ਨਸ਼ੇ ਦੇ ਵਿਉਪਾਰੀ ਨੂੰ ਮੌਤ ਦੀ ਸਜਾ ਘਟੋ-ਘਟ ਦਿੱਤੀ ਜਾਵੇਗੀ। ਸਰਕਾਰ ਆਪਣੇ ਰਾਜ ਅੰਦਰ ਨਸ਼ੇ ਦਾ ਵਿਉਪਾਰ ਨਹੀਂ ਕਰੇਗੀ।
ਲੋਕ ਅਪੀਲ
ਖ਼ਾਲਸਤਾਨ ਦੇ ਰਾਜ ਸਥਾਪਤੀ ਦੀ ਪਹਿਲੀ ਮੰਜਿਲ ਵਿੱਚ ਅਸੀਂ ਲੋਕਾਂ ਤੋਂ ਸਹੀ ਵੋਟ ਨਿਰਣੈ ਦੀ ਆਸ ਰੱਖਦੇ ਹੋਏ ਲੋਕਾਈ ਨੂੰ ਅਪੀਲ ਕਰਦੇ ਹਾਂ ਕਿ ਆਓ ਆਪਣੇ ਗੁਰੂ ਸਾਹਿਬਾਨਾਂ ਦੇ ਹੁਕਮਾਂ ਦਾ “ਹਲੇਮੀ ਰਾਜ” ਦੇ ਨਿਰਮਾਣ ਦਾ ਸੰਕਲਪ ਪੂਰਾ ਕਰੀਏ ਅਤੇ ਨਾਨਕਸ਼ਾਹੀ ਖ਼ਾਲਸਤਾਈਤਾ ਦੇ ਗੁਰਮਤਿ ਰਾਜ ਵਿਵਸਥਾ ਵਾਲੇ ਖ਼ਾਲਸਤਾਨ ਦੀ ਆਪਣੀ ਸਰਕਾਰ ਲਈ ਹਰ ਪੱਧਰ ਦੀਆਂ ਵੋਟਾਂ ਵਿੱਚ “ਖ਼ਾਲਸਤਾਨੀ” ਇਸ ਲਿਖਤ ਪ੍ਰਣਾਲੀ ਨੂੰ ਪਰਣਾਏ ਉੱਮੀਦਵਾਰਾਂ ਨੂੰ ਚੁਣੀਏ। ਕਿਉਂ ? ਇਸ ਲਈ ਕਿ ਇਸ ਪ੍ਰਣਾਲੀ ਦੇ ਜਨਮ ਦਾਤਾ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਵਲੋਂ ਇਸ ਪ੍ਰਣਾਲੀ ਦੇ ਪਹਿਲੇ ਲਾਗੂ ਕਰਤਾ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਭ ਅਧਿਕਾਰ ਲੋਕਾਂ ਨੂੰ ਦਿੱਤੇ ਗਏ ਹਨ ਅਤੇ ਇਸ ਨੂੰ ਮੁੜ ਸਥਾਪਿਤ ਕਰਨ ਦਾ ਬੀੜਾ ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਨੇ ਚੁੱਕਿਆ ਹੈ। ਇਸ ਤੋਂ ਪਹਿਲਾਂ ਅਜਿਹੀ ਲੋਕ ਪੱਖੀ ਗੱਲ ਕਿਸੇ ਨੇ ਵੀ ਨਹੀਂ ਕੀਤੀ ਹੈ।
ਇਸ ਪ੍ਰਣਾਲੀ ਨੂੰ ਸਥਾਪਿਤ ਕਰਦਾ ਪਹਿਲਾਂ ਇਹ ਦਲ “ਖ਼ਾਲਸਤਾਨ” ਲਈ ਲੋਕਾਂ ਵਲੋਂ ਚੁਣੇ ਜਾਂਦੇ ਹਰ ਇਕ ਉੱਮੀਦਵਾਰ ਨੂੰ ਉਨ੍ਹਾਂ ਨਾਲ ਕੀਤੇ ਵਾਅਦਿਆਂ ਤੇ ਖਰਾ ਨਾ ਉਤਰਨ ਤੇ ਲੋਕਾਂ ਨੂੰ ਵਿਧਾਨਕ ਤੌਰ ਤੇ ਆਪਣੇ ਉੱਮੀਦਵਾਰ ਨੂੰ ਵਾਪਸ ਬੁਲਾਉਣ ਦਾ ਅਧਿਕਾਰ ਵੀ ਦੇਵੇਗਾ।ਆਓ ਅਗਰ ਯੁੱਗ ਪਰਿਵਰਤਨ ਕਰਨਾ ਹੈ ਤੇ ਅਸਲ ਕਲਿਆਣਕਾਰੀ ਲੋਕਮੁਖੀ ਤੇ ਲੋਕ ਸਤਾਧਾਰੀ ਲੋਕਤੰਤਰ ਸਥਾਪਿਤ ਕਰਨਾ ਹੈ ਤਾਂ ਖ਼ਾਲਸਤਾਨੀਆਂ ਦਾ ਨਾਨਕਵਾਦੀ ਖ਼ਾਲਸਵਾਦ ਨੂੰ ਸਥਾਪਿਤ ਕਰਨ ਲਈ ਖੁੱਲ ਕੇ ਸਾਥ ਦਿਓ। ਪੰਜਾਬ ਵਿੱਚ ਕੇਵਲ ਤੇ ਕੇਵਲ ਇਹੋ ਤੀਜਾ ਰਾਜਨੀਤਕ ਅਤੇ ਮਨੁੱਖਤਾਵਾਦੀ ਸਮਾਜੀ ਬਦਲ ਹੈ।ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਅੱਜ ਦੇ ਮੀਡੀਏ ਵਿੱਚ ਰੋਜ਼ਾਨਾਂ ਲੱਖਾਂ ਦੀ ਇਸ਼ਤਿਹਾਰਬਾਜ਼ੀ ਕਰਕੇ ਭਰਮਾਉਣ ਵਾਲੇ ਭ੍ਰਿਸ਼ਟਾਚਾਰੀ ਤੇ ਖਰਚੀਲੇ ਸਾਧਨ ਸਾਡੇ ਪਾਸ ਨਹੀਂ ਹਨ। ਇਹ ਬਿਨਾ ਲੋਕਾਂ ਦੀ, ਕੌਮਾਂ ਦੀ ਅਤੇ ਸਤਾ ਦੀ ਲੁੱਟ-ਖਸੁਟ ਕੀਤੇ ਬਿਨਾਂ ਕਿਸੇ ਵੀ ਲੀਡਰ ਜਾਂ ਦਲ ਪਾਸ ਆਦੇ ਵੀ ਨਹੀਂ ਹਨ। ਕੀ ਤੁਸੀ ਚਾਹੋਗੇ ਕਿ ਅਸੀਂ ਵੀ ਬਾਕੀ ਸਿਆਸੀ ਪੰਜਾਬੀ ਕਲਚਰ ਵਾਂਗ ਲੁੱਟ, ਜਾਣ ਲਊ ਨਸ਼ਿਆਂ ਦਾ ਵਿਉਪਾਰ, ਬਲੈਕ ਮੇਲਿੰਗ, ਧੋਖਾਬਾਜ਼ੀ, ਵੱਢੀ ਖੋਰੀ, ਧਰਮ ਦੇ ਨਾਉਂ ਤੇ ਲੁੱਟ ਵਿਉਪਾਰ, ਗੁਰੂ ਕੀ ਗੋਲਕ ਦਾ ਨਿਜੀ ਤੇ ਸਿਆਸੀ ਇਸਤੇਮਾਲ ਕਰੀਏ ? ਜੇ ਇੰਜ ਹੀ ਕਰਨਾ ਹੈ ਤਾਂ ਫਿਰ ਨਾਨਕਸ਼ਾਹੀ ਸਿਆਸੀ ਸਮਾਜੀ ਧਾਰਮਿਕ ਲਹਿਰ ਚਲਾਉਣ ਦੀ ਲੋੜ ਹੀ ਕੀ ਹੈ ? ਫੇਰ ਤਾਂ ਸਿੱਧਾ ਵਿਉਪਾਰ ਕਰੀਏ । ਧਰਮ, ਸਮਾਜ, ਸਿਆਸਤ ਦੀ ਸੇਵਾ ਦੇ ਸੰਕਲਪ ਨੂੰ ਵਿਉਪਾਰ ਬਣਾ ਲੈਣ ਵਾਲੇ ਲੋਟੂ ਤਬਕੇ ਨੂੰ ਖ਼ਤਮ ਕਰਨ ਲਈ ਵੋਟਰੋ ਤੁਹਾਨੂੰ ਖੁਦ ਹੰਭਲਾ ਮਾਰਨਾ ਪੈਣਾਂ ਹੈ। ਇਸ ਲਈ ਸਾਡੀਆਂ ਖ਼ਬਰਾਂ ਤੇ ਬਿਆਨ ਤੁਸੀ ਟੀ.ਵੀ. ਤੇ ਨਹੀਂ ਦੇਖ ਸਕੋਗੇ। ਇਸ ਨਮਿਤ ਆਪ ਸਭ ਨੂੰ ਸਨਿਮਰ ਬੇਨਤੀ ਹੈ ਕਿ ਸਾਡੀਆਂ ਅਖ਼ਬਾਰਾਂ ਤੇ ਟੀ.ਵੀ. ਅਸੀਂ ਆਪ ਖੁਦ ਬਣੀਏ। ਗੁਰੂ ਵਰੋਸਾਏ ਇਸ ਪ੍ਰੋਗਰਾਮ ਨੂੰ ਹਰ ਪੱਧਰ ਤੇ ਆਪ ਹੀ ਪ੍ਰਚਾਰੋ, ਇਸ ਦੇ ਪ੍ਰਚਾਰਕ ਅਤੇ ਇਸ ਨੂੰ ਲਾਗੂ ਕਰਨ ਵਾਲੇ ਸੈਲ ਤੁਸੀ ਖੁਦ ਆਪ ਹੀ ਬਣੋ। ਲੋਕ ਤੰਤਰ ਵਿੱਚ ਲੋਕ ਲਹਿਰ ਦੀ ਇਹ ਪਹਿਲੀ ਜਿੰਮੇਵਾਰੀ ਹੈ। ਅਸੀਂ ਆਪ ਤੋਂ ਨਾਨਕਸ਼ਾਹੀ ਇਸ ਖ਼ਾਲਸਤਾਨੀ ਪ੍ਰਣਾਲੀ ਦੀਆਂ ਗੱਲਾਂ ਹਰ ਘਰ ਘਰ ਵਿੱਚ ਅਤੇ ਸੱਥ-ਸੱਥ ਵਿੱਚ ਹੁੰਦੀਆਂ ਰਹਿਣਗੀਆਂ ਦੀ ਆਸ ਰੱਖਦੇ ਹਾਂ।ਤਾਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿਧਾਂਤ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਵਲੋਂ ਸਥਾਪਤ “ਗੁਣਤੰਤਰੀ ਲੋਕਤੰਤਰ” ਸਥਾਪਤ ਹੋਵੇਗਾ। ਇਸ ਹਿਤ ਤੁਹਾਨੂੰ ਇਸ ਦਾ ਪਿੰਡ ਪੱਧਰ ਤੇ ਪ੍ਰਚਾਰਕ ਅਤੇ ਸੈਲ ਬਣਨਾ ਪਵੇਗਾ।
ਸੁਚੇਤ ਰਹੋ
ਹਮੇਸ਼ਾਂ ਯਾਦ ਰੱਖੋ।ਬਹੁਤ ਸਾਰੇ ਲੋਕ ਬਿਨਾਂ ਕਿਸੇ ਵੀ ਪ੍ਰੋਗਰਾਮ ਤੋਂ ਪਿਛਲੇ ਦਹਾਕਿਆਂ ਵਿੱਚ ਕੌਮ ਅਤੇ ਪੰਜਾਬ ਨੂੰ ਸਿਰਫ ਨਕਲ ਅਤੇ ਚੋਰੀ ਕੀਤੇ ਪ੍ਰੋਗਰਾਮ ਅਤੇ ਦਿਮਾਗ ਦੇ ਇਸਤੇਮਾਲ ਨਾਲ ਝੰਬੀ ਜਾਂਦੇ ਹਨ। ਉਨ੍ਹਾਂ ਪਾਸ ਆਪਣਾ ਕੋਈ ਨਿੱਗਰ ਤੇ ਅਸਲ ਪ੍ਰੋਗਰਾਮ ਹੁੰਦਾ ਤਾਂ ਉਹ ਪਹਿਲਾਂ ਹੀ ਨਾਹ ਦੇ ਦਿੰਦੇ। ਇਹ ਖ਼ਤਰਾ ਹੁਣ ਅਵਾਜ-ਏ-ਖ਼ਾਲਸਤਾਨ ਸ. ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਦੇ ਦਿੱਤੇ ਖ਼ਾਲਸਤਾਨ ਦੇ ਲੋਕਤੰਤਰੀ ਪ੍ਰੋਗਰਾਮ ਤੇ ਵੀ ਮੰਡਰਾਂਏਗਾ। ਜਿਸ ਤੇ ਲੋਕਾਂ ਨੂੰ ਹੀ ਪਹਿਰਾ ਦੇਣਾ ਹੋਵੇਗਾ। ਬਹੁਤ ਸਾਰੇ ਮੌਕਾਪ੍ਰਸਤ ਸਰਕਾਰੀ ਸਰਪ੍ਰਸਤੀ ਜਾਂ ਧੰਨ ਦੀ ਸ਼ਕਤੀ ਨਾਲ ਇਸ ਨੂੰ ਗਲਤ ਪਾਸੇ ਲੈ ਜਾਣ ਦੇ ਜਤਨ ਕਰ ਸੱਕਦੇ ਹਨ ਤੇ ਉਹ ਅਖਬਾਰੀ ਬਿਆਨਬਾਜ਼ੀ-ਇਸ਼ਤਿਹਾਰਬਾਜ਼ੀ ਨਾਲ “ਖ਼ਾਲਸਤਾਨ” ਦੀ ਉੱਚੀ ਤੇ ਮੀਡੀਏ ਵਿੱਚ ਦਿਖਾਵੇ ਵਾਲੀ ‘ਗਲੈਮਰ ਭਰਪੂਰ’ ਅਵਾਜ਼ ਤੇ ਦਿਖਾਵਾ ਬੁਲੰਦ ਕਰਕੇ ਕੁਰਾਹੇ ਪਾ ਰਹੇ ਹਨ। ਜਿਸ ਤੋਂ ਹਮੇਸ਼ਾਂ ਬਚਣ ਦੀ ਲਗਾਤਾਰ ਲੋੜ ਪਵੇਗੀ। ਕੌਮ ਦੇ ਠੋਸ ਪ੍ਰੋਗਰਾਮ ਅਤੇ ਸੁੱਚੀਆਂ ਕ੍ਰਾਂਤੀਆਂ ਹਮੇਸ਼ਾਂ ਹੀ ਨਿਰੋਏ ਤੇ ਰੱਬ ਨੂੰ ਪ੍ਰਣਾਏ ਉਸ ਦਿਮਾਗ ਵਿੱਚੋਂ ਹੀ ਨਿਕਲਦੀਆਂ ਹਨ ਜਿਸ ਤੇ ਅਕਾਲ ਆਪਣੀ ਖੁਦ ਦੀ ਬਖਸ਼ਿਸ਼ ਕਰਦਾ ਹੈ। ਉਸੇ ਹੀ ਦਿਮਾਗ ਵਿੱਚ ਅਕਾਲ ਪੁਰਖ ਪੂਰੀ ਨੀਤੀ ਅਤੇ ਵਿਉਂਤ ਵੀ ਧਰਦਾ ਹੈ ਤੇ ਉਸੇ ਤੇ ਹੀ ਬਖਸ਼ਿਸ਼ ਕਰਦਾ ਹੋਇਆ ਅਕਾਲ ਪੁਰਖ ਉਸ ਨੂੰ ਹਰ ਪੈਂਡੇ ਦਾ ਰੱਬੀ ਵਿਉਂਤਿਆਂ ਪ੍ਰੋਗਰਾਮ ਵੀ ਦਿੰਦਾਂ ਹੈ। ਉਸ ਤੋਂ ਚੋਰੀ ਕੀਤੀਆਂ, ਪੈਸੇ ਤੇ ਸ਼ਕਤੀ ਦੇ ਜੋਰ ਤੇ ਨਕਲਚੀ ਪ੍ਰੋਗਰਾਮ ਬਣਾਇਆ ਕੌਮ ਨੂੰ ਇਕ ਵਾਰ ਨਹੀਂ ਕਈ ਵਾਰ ਧੋਖਾ ਤਾਂ ਦਿੱਤਾ ਜਾ ਸੱਕਦਾ ਹੈ ਪਰ ਖੱਟਿਆ ਕੁਝ ਨਹੀਂ ਜਾ ਸੱਕਦਾ। ਇਸ ਲਈ ਬੇਨਤੀ ਹੈਗੁਰੂ ਗ੍ਰੰਥ-ਗ੍ਰੁੂ ਪੰਥ ਦੇ ਆਲੇ ਦੁਆਲੇ ਅਤੇ ਰਾਜ ਦਾ ਰੋਲ ਮਾਡਲ ਉਸਾਰਨ ਲਈ ਮਰਜੀਵੜੇ ਵਸੇ ਵਸਾਏ ਘਰ ਬਾਰ, ਸੁੱਖ, ਨਿਜ ਸਵਾਰਥ, ਵਿਉਪਾਰ ਛੱਡ ਕੇ ਗੁਰੂ ਵਲੋਂ ਬਖਸ਼ੇ ਗੁਰੂ ਨਾਨਕ ਪਾਤਸ਼ਾਹ ਦੀ “ਉਦਾਸੀ” ਦੇ ਰਾਹ ਤੇ ਖ਼ਾਲਸਤਾਨੀ ਉਦਾਸੀ ਲਈ ਤੁਰ ਪਏ ਹਨ। ਆਓ ਧੁਰੋ ਵਰੋਸਾਏ ਇਸ ਪ੍ਰੋਗਰਾਮ ਨੂੰ ਤੇ ਖ਼ਾਲਸਤਾਨ ਦੇ ਸੁੱਚੇ ਤੇ ਅਕਾਲ ਵਿਉਂਤੇ ਰਾਜਨੀਤਕ, ਸਮਾਜਿਕ, ਧਾਰਮਿਕ ਤੇ ਸਭਿਅਕ ਵਿਆਖਿਆਕਾਰ ਅਵਾਜ-ਏ-ਖ਼ਾਲਸਤਾਨ ਸ. ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਸਾਬਕਾ ਐਮ.ਪੀ. ਦਾ ਹਰ ਇਕ ਮਾਈ ਭਾਈ ਧੜਿਆ ਤੋਂ ਮੁਕਤ ਹੋ ਕੇ ਸਾਥ ਦੇਵੇ।
ਮੁਕੰਮਲ ਬਦਲ ਲਈ ਹੈ ਖ਼ਾਲਸਤਾਨੀ ਕ੍ਰਾਂਤੀ
ਅਸੀਂ ਸਮਾਜ ਦੀ ਹਰ ਇਕ ਧਿਰ ਨੂੰ ਸਮਾਜਿਕਤਾ ਦੇ ਅਕਾਲ ਰੂਪ ਵਿੱਚ ਹਮੇਸ਼ਾਂ ਕਾਇਮ ਰੱਖਣ ਲਈ ਹਰ ਇਕ ਧਿਰ, ਵਰਗ ਅਤੇ ਧਰਮ ਨੂੰ ਬੇਨਤੀ ਕਰਦੇ ਹਾਂ ਕਿ ਆਓ ਸਾਂਝੇ ਯਤਨਾਂ ਨਾਲ ਭਾਰਤ ਨੂੰ ਭਾਰਤ ਦੀ ਧਰਤੀ ਤੇ ਪੈਦਾ ਹੋਈ ਇਕ ਮਾਤਰ ਅਕਾਲ ਵਰੋਸਾਈ ਰਾਜਨੀਤਕ ਪ੍ਰਣਾਲੀ “ਖ਼ਾਲਸਤਾਨ” ਦੀ ਚਹੁਮੁਖੀ ਪ੍ਰਬੰਧਕੀ ਸਤਾ ਨਾਲ ਖੁਸ਼ਹਾਲ ਕਰੀਏ। ਪਰਿਵਰਤਨ ਲਈ ਕ੍ਰਾਂਤੀ ਅਤੇ ਬਦਲ ਅੱਜ ਦੀ ਸਭ ਤੋਂ ਪਹਿਲੀ ਸ਼੍ਰੋਮਣੀ ਲੋੜ ਹੈ ਅਤੇ ਇਸ ਦੀ ਪੂਰਤੀ ਨਾਨਕਸ਼ਾਹੀ ਖ਼ਾਲਸਤਾਨੀ ਪ੍ਰਣਾਲੀ ਕਰਦੀ ਹੈ। ਜਨ-ਜਨ ਦੇ ਹਰ ਘਰ ਦੀ ਪ੍ਰਗਤੀ ਹੀ ਨਹੀਂ ਸਗੋਂ ਇਹ ਸ੍ਰਿਸਟੀ ਦੇ ਹਰ ਜੀਵ ਲਈ ਜਿਉਂਦਾ ਰਹਿਣ ਦੇ ਹੱਕ ਦੀ ਬੁਨਿਆਦੀ ਖੁਸ਼ਹਾਲੀ ਤੇ ਚੱੜਦੀਕਲਾ ਦੀ ਹਕੀਕਤ ਹੈ। “ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ” ਦੇ ਸੰਕਲਪ ਦਾ ਸਾਕਾਰ ਕੁਲ ਹਾਸਲ ਹੈ। ਇਹ ਇਕੱਲਾ ਸਾਡਾ ਕੰਮ ਨਹੀਂ ਹੈ ਤੇ ਅਸੀਂ ਮੰਨਦੇ ਹਾਂ ਕਿ ਇਸ ਨੂੰ ਅਸੀਂ ਸਮੂਹ ਵਰਗ ਦੇ ਲੋਕਾਂ ਦੇ ਸਰਗਰਮ ਅਤੇ ਇਕਮੁੱਠ ਸਹਿਯੋਗ ਤੋਂ ਬਿਨਾਂ ਪੂਰਾ ਵੀ ਨਹੀਂ ਕਰ ਸੱਕਦੇ। ਅਸੀਂ ਸਭ ਨੂੰ ਉਨ੍ਹਾਂ ਦਾ ਬਣਦਾ ਮਾਣ ਅਤੇ ਸਤਿਕਾਰ ਦੇਣ ਦੀ ਗਰੰਟੀ ਦਿੰਦੇ ਹਾਂ।ਇਸ ਲਈ ਆਓ ਰਾਜ ਦੇ ਰੋਲ ਮਾਡਲ ਦਾ ਬਦਲ “ਖ਼ਾਲਸਤਾਨੀ ਰਾਜ ਪ੍ਰਣਾਲੀ ਦੇ ਰੋਲ ਮਾਡਲ ਦੀ ਸਥਾਪਨਾ” ਦਾ ਤੀਜਾ ਬਦਲ ਸਥਾਪਤ ਕਰਨ ਹਿਤ ਸਾਰੀਆਂ ਕੌਮੀ ਧਿਰਾਂ ਇਕ ਮੁਠ ਹੋ ਕੇ ਕੰਮ ਕਰੀਏ। ਆਓ ਸਾਂਝੇ ਹੋ ਕੇ ਹਰ ਧਰਮ ਤੇ ਫਿਰਕੇ ਦੇ ਸਾਂਝੇ ਅਕਾਲ ਅਸੂਲਧਾਰੀ ਰਾਜ ਪ੍ਰਣਾਲੀ ਦੇ ਰਾਜ “ਖ਼ਾਲਸਤਾਨ” ਲਈ ਸਾਂਝਾ ਹਮਲਾ ਮਾਰੀਏ।
ਸੇਵਾ ਮੁਕਤ ਸ਼ਕਤੀ ਨੂੰ ਇਕਮੁੱਠ ਕਰਨਾ
ਅਸੀਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਰਹਿ ਰਹੇ ਸਮੂਹ ਵਰਗਾਂ ਦੇ “ਸੇਵਾ ਮੁਕਤ” ਅਧਿਕਾਰੀਆਂ-ਕਰਮਚਾਰੀਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਹੁਣ ਅੱਗੇ ਆਉਣ ਤੇ ਆਪਣੀ ਕੀਤੀ ਸੇਵਾ ਬਦਲੇ ਇਸ “ਯੁੱਗ ਬਦਲੂ ਕ੍ਰਾਂਤੀ” ਵਿੱਚ ਆਪਣੀ ਮੁਹਾਰਤ ਦੇ ਖੇਤਰ ਵਿੱਚ “ਨਾਇਕ” ਬਣਨ ਤੇ ਸਾਨੂੰ ਆਪਣੇ ਮਨ ਪਸੰਦ ਦੇ ਫੀਲਡ ਅਰਥਾਤ ਖੇਤਰ ਵਿੱਚ ਜਿੱਥੇ ਅਤੇ ਜਿਸ ਪੱਖ ਵਿੱਚ ਜਿੱਥੋਂ ਤਕ ਉਹ ਆਪਣੀ ਸਮਰਥਾ ਅਨੁਸਾਰ ਅਤੇ ਇੱਛਾ ਅਨੁਸਾਰ ਸੇਵਾ ਕਰ ਕੇ ਆਪਣੇ ਫਰਜਾਂ ਦਾ ਹੁਣ ਦੇਸ਼ ਅਤੇ ਕੌਮ ਲਈ ਲੋਕ ਸੇਵਾ ਲਈ ਨਿਰਵਾਹ ਕਰ ਸੱਕਦੇ ਹਨ ਉਸ ਲਈ ਆਪਣੇ ਨਾਮ ਰਜਿਸਟਰਡ ਕਰਵਾਉਣ। ਅਸੀਂ ਉਨ੍ਹਾਂ ਦੇ ਸੰਪੂਰਨ ਮਾਣ-ਸਤਿਕਾਰ ਅਤੇ ਬਣਦੇ ਦਬਦਬੇ ਦੀ ਗਰੰਟੀ ਨਾਲ ਉਨ੍ਹਾਂ ਵਲੋਂ ਆਪਣੇ ਲਈ ਮਿੱਥੇ ਖੇਤਰ ਵਿੱਚ ਨਿਯੋਜਿਤ ਅਤੇ ਨਿਸ਼ਾਨੇ ਪ੍ਰਤੀ ਸਮਰਪਿਤ ਇਕਮੁਠਤਾ ਦੇ ਪਹਿਲੂ ਤੋਂ ਕੌਮੀ ਨਿਰਮਾਣ ਵਿੱਚ ਉਨ੍ਹਾਂ ਦੀ ਹਿੱਸੇਦਾਰੀ ਨੂੰ ਉਨ੍ਹਾਂ ਦੀਆਂ ਹੀ ਸ਼ਰਤਾਂ ਤੇ ਸਤਿਕਾਰ ਸਹਿਤ ਕਬੂਲਣ ਦਾ ਵਾਅਦਾ ਅਤੇ ਇਕਰਾਰ ਦਿੰਦੇ ਹਾ। ਉਹ ਸਿਰਫ ਪੈਨਸ਼ਨਾ ਲੈ ਕੇ ਆਪਣੇ ਜੀਵਨ ਦਾ ਨਿਰਵਾਹ ਕਰਨ ਦੀ ਬਜਾਏ, ਜਿਵੇਂ ਪਹਿਲਾਂ ਉਨ੍ਹਾਂ ਨੇ ਦੇਸ਼-ਕੌਮ-ਰਾਜ ਅਤੇ ਜਨਤਾ ਦੀ ਸੇਵਾ ਵਿੱਚ ਆਪਣੇ ਸੇਵਾ ਕਾਲ ਦੀ “ਕੁਰਬਾਨੀ” ਲਾ ਦਿੱਤੀ ਹੈ ਆਓ ਉਵੇਂ ਹੀ ਹੁਣ ਇਸ ਕੁਰਬਾਨੀ ਦਾ ਸਮੁੱਚੇ ਅਮਲ ਵਿੱਚਲੇ ਲੋੜੀਂਦੇ ਬਦਲਾਅ ਲਈ ਸਾਰਥਕ ਨਿਰਵਾਹ ਕਰਨ ਹਿਤ ਸਮਾਜ ਦਾ ਸਾਥ ਦਈਏ।ਅਸੀਂ ਮੰਨਦੇ ਹਾਂ ਕਿ ਤੁਸੀ ਸਮਾਜ ਦਾ ਉਹ ਹੁਨਰਮੰਦ ਅਤੇ ਸ਼੍ਰੋਮਣੀ ਸਿੱਖਿਅਤ ਸ਼ਕਤੀ ਸ੍ਰੋਤ ਹੋ ਜੋ ਆਉਣ ਵਾਲੇ ਸਮਾਜ ਦਾ ਆਦਰਸ਼ ਨਿਰਮਾਣ ਆਪਣੀ ਵਿਉਂਤ ਅਤੇ ਸੇਵਾ ਦੀ ਸ਼ਕਤੀ ਨਾਲ ਕਰ ਸੱਕਦੇ ਹੋ। ਅਸੀਂ ਸਤਿਕਾਰ ਨਾਲ ਤੁਹਾਡੀ ਹੀ ਭਾਲ ਵਿੱਚ ਹਾਂ। ਬਿਨਾ ਝਿਝਕ ਅਵਾਜ-ਏ-ਖ਼ਾਲਸਤਾਨ ਸ. ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਨਾਲ ਸਿੱਧਾ ਸੰਪਰਕ ਕਰਕੇ ਆਪਣਾ ਯੋਗਦਾਨ ਪਾਓ ਜਾਂ ਜਿਸ ਤੇ ਵੀ ਆਪ ਜੀ ਦਾ ਭਰੋਸਾ ਹੈ ਦਲ ਦੇ ਉਸੇ ਲੀਡਰ ਰਾਹੀਂ ਆਪਣੀ ਸੇਵਾ ਕੌਮ ਨੂੰ ਦਿਓ। ਅੱਜ ਇਸ ਦੀ ਸਭ ਤੋਂ ਵੱਧ ਲੋੜ ਹੈ। ਕਦੇ ਇੰਜ ਨਾ ਹੋ ਜਾਵੇ ਕਿ ਪ੍ਰੋੜ ਅਤੇ ਸਿੱਖਿਅਤ ਸ਼ਕਤੀਸ਼ਾਲੀ ਨਿਪੁਣ ਬੌਧਿਕ ਤੇ ਸੇਵਾ ਮੁਕਤ ਮਨੁੱਖ, ਦੇਸ਼ ਕੌਮ ਦਾ ਹੁਨਰਮੰਦ ਸ਼ਹਿਰੀ ਘਰੇ ਬੈਠਿਆ ਰਹੇ ਤੇ ਸਮਾਜ ਅਤੇ ਰਾਜ, ਧਰਮ ਅਤੇ ਸਭਿਅਤਾ ਆਪਣੀ ਹੀ ਲਾਈ ਅੱਗ ਵਿੱਚ ਝੁਲਸ ਕੇ ਦੰਮ ਤੋੜ ਦੇਵੇ !
ਅਸੀਂ ‘ਸੀਨਿਅਰ ਸਿਟੀਜ਼ਨ’ ਦੀ ਸ਼ਕਤੀ ਨੂੰ ਨੌਜਵਾਨ ਸ਼ਕਤੀ ਨਾਲ ਜੋੜ ਕੇ ਦੁਹਾਂ ਦੀ ਸੁਮੇਲਤਾ ਵਿੱਚੋਂ ਸਮਾਜ ਸੁਧਾਰ ਦਾ ਅਗਾਜ਼ ਕਰਨਾ ਚਾਹੁੰਦੇ ਹਾਂ।
ਅਸੀਂ ਪੰਜਾਬ ਦੇ ਹਰ ਇਕ ਸ਼ਹਿਰੀ ਨੂੰ ਸਿੱਧਾ ਪ੍ਰੋਗਰਾਮ ਦੇ ਰਹੇ ਹਾਂ ਕਿ ਤੁਸੀ ਆਪੋ-ਆਪਣੇ ਇਲਾਕੇ ਨੂੰ ਖ਼ਾਲਸਤਾਨੀ ਪ੍ਰਣਾਲੀ ਦਾ ਮੁੱਦਈ ਬਣਾਉਣ ਲਈ ਉਸ ਨੂੰ ਗੋਦ ਲੈਣਾਂ ਹੈ। ਅਗਰ ਅਸੀਂ ਇਸ ਮੁਹਿੰਮ ਦੇ ਇਸ ਪ੍ਰੋਗਰਾਮ ਨੂੰ ਅਪਣਾ ਲਈਏ ਤਾਂ ਬਹੁਤ ਜਲਦੀ ਸਮੁੱਚਾ ਵਾਤਾਵਰਨ ਬਦਲਿਆ ਜਾ ਸਕਦਾ ਹੈ। ਆਓ ਸ਼ਾਂਤਮਈ ਢੰਗ ਨਾਲ ਲੋਕਤੰਤਰੀ ਪੱਧਤੀ ਰਾਹੀਂ ਭਾਰਤੀ ਸੰਵਿਧਾਨ ਦੇ ਰਾਹੀਂ ਪੰਜਾਬ ਵਿਧਾਨ ਸਭਾ ਦੇ ਜਰੀਏ “ਖ਼ਾਲਸਤਾਨ” ਦਾ ਨਿਰਮਾਣ ਕਰੀਏ। ਇਹ ਕੋਈ ਅਤਵਾਦ ਜਾਂ ਵੱਖਵਾਦ ਜਾਂ ਦਹਿਸ਼ਤਵਾਦ ਨਹੀਂ ਹੈ। ਠੀਕ ਉਵੇਂ ਹੀ ਜਿਵੇਂ ਵਿਦੇਸ਼ੀ ਵਿੱਚਾਰਧਾਰਵਾਂ ਹੁੰਦੇ ਹੋਏ ਵੀ ਭਾਰਤ ਅੰਦਰ ਖੱਬੇ ਪੱਖੀ ਕਮਿਯੂਨਿਸਟ, ਸਮਾਜਵਾਦੀ, ਪੂੰਜੀਵਾਦੀ ਆਪੋ ਆਪਣੀਆਂ ਪ੍ਰਣਾਲੀਆਂ ਦੀਆਂ ਸਰਕਾਰਾਂ ਬਣਾ ਕੇ ਰਾਜ ਕਰ ਰਹੇ ਹਨ ਤਾਂ ਫਿਰ ਖ਼ਾਲਸੇ ਦੀ ਰਾਜਨੀਤਕ ਪ੍ਰਣਾਲੀ ਖ਼ਾਲਸਾਵਾਦੀ ਖ਼ਾਲਸਤਾਨ ਇਸ ਧਰਤੀ ਦੀ ਜੰਮ-ਪਲ ਹੁੰਦੇ ਹੋਏ ਆਪਣੀ ਧਰਤੀ ਤੇ ਰਾਜ ਕਿਉਂ ਨਹੀਂ ਕਰ ਸੱਕਦੀ ? ਹਰ ਵਰਗ ਦਾ ਚੇਤਨ ਮਨੁੱਖ ਆਪੋ ਆਪਣੇ ਪਿੰਡ ਬਲਾਕ ਨੂੰ ਖ਼ਾਲਸਤਾਨੀ ਬਣਾਉਣ ਲਈ ਗੋਦ ਲੈਣ ਲਈ ਅੱਗੇ ਆਵੇ। ਅਗਰ ਖ਼ਾਲਸਤਾਨ ਬਣਾਉਣਾ ਚਾਹੁੰਦੇ ਹੋ ਤਾਂ ਇਸ ਪ੍ਰੋਗਰਾਮ ਨੂੰ ਸਮਰਪਤ ਹੋ ਕੇ ਅਪਣਾਓ।
ਅਸੀਂ ਫਿਰ ਬੇਨਤੀ ਕਰਦੇ ਹਾਂ ਕਿ ਇਹ ਉਪਰੋਕਤ ਨਿਸ਼ਾਨਿਆਂ ਦਾ ਰਾਜ ਅਤੇ ਇਸ ਦੇ ਖ਼ਾਲਸਤਾਨੀ ਰੋਲ ਮਾਡਲ ਨੂੰ ਅਸੀਂ ਸਭ ਨੇ ਧੜਾ ਮੁਕਤ ਹੋ ਕੇ ਆਪਣੀ ਇਕਮੁਠ ਤਾਕਤ ਨਾਲ ਸਾਂਝੀ ਸ਼ਕਤੀ ਤੇ ਸਾਧਨਾ ਰਾਹੀਂ ਪ੍ਰਗਟ ਕਰਨਾ ਹੈ ਕਿਉਂਕਿ ਸਾਡੇ ਸਭਨਾ ਦਾ ਨਿਸ਼ਾਨਾ ਗੁਰੂ ਗ੍ਰੰਥ ਸਾਹਿਬ ਵਿੱਚ ਚਿਤਵੀ ਸਭਿਅਤਾ, ਸਮਾਜ, ਰਾਜ ਅਤੇ ਉਸ ਦਾ ਪ੍ਰਬੰਧਕੀ ਨਿਜ਼ਾਮ ਹੈ।….ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ।
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥ / ਅੰਕ 966
ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ॥ / ਅੰਕ 1390
ਮੈਂ ਪੰਥ ਦੀ ਜ਼ਮੀਰ ਦੀ ਅਵਾਜ਼ ਬੋਲਦਾਂ
ਮੈਂ ਨਾਨਕਸ਼ਾਹੀ ਖ਼ਾਲਸਤਾਨੀ ਪ੍ਰਣਾਲੀ ਦਾ ਰਾਜ ਬੋਲਦਾਂ
ਮੈਂ ਅਤਿੰਦਰ ਪਾਲ ਸਿੰਘ ਬੋਲਦਾਂ