Close Menu
  • ਮੁੱਖ ਪੰਨਾ
  • ਅਤਿੰਦਰ ਪਾਲ ਸਿੰਘ ਬਾਰੇ
  • ਲੇਖ
  • ਕਿਤਾਬਾਂ
  • ਖ਼ਜ਼ਾਨਾ
  • ਵੀਡੀਓ ਗੈਲਰੀ
    • C5 Channel
  • contact
Facebook X (Twitter) Instagram YouTube WhatsApp
Atinderpal SinghAtinderpal Singh
  • ਮੁੱਖ ਪੰਨਾ
  • ਅਤਿੰਦਰ ਪਾਲ ਸਿੰਘ ਬਾਰੇ
  • ਲੇਖ
  • ਕਿਤਾਬਾਂ
  • ਖ਼ਜ਼ਾਨਾ
  • ਵੀਡੀਓ ਗੈਲਰੀ
    • C5 Channel
ਸੰਪਰਕ
Atinderpal SinghAtinderpal Singh
Home»General»ਨਾਨਕਸ਼ਾਹੀ ਕਲੰਡਰ ਹੈ ਕੀ ਤੇ ਕਿਉਂ ਜ਼ਰੂਰੀ ਹੈ ?
General

ਨਾਨਕਸ਼ਾਹੀ ਕਲੰਡਰ ਹੈ ਕੀ ਤੇ ਕਿਉਂ ਜ਼ਰੂਰੀ ਹੈ ?

AtinderpalBy AtinderpalMarch 14, 2023Updated:March 17, 2023No Comments15 Mins Read
Facebook Twitter WhatsApp Pinterest Email Tumblr
Share
Facebook Twitter WhatsApp Email LinkedIn Pinterest

-ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਸਾਬਕਾ ਐੱਮ.ਪੀ.

ਭਾਰਤ ਵਿਚ ਕਿਹੜੇ ਕਲੰਡਰ ਚਲਦੇ ਹਨ
ਭਾਰਤ ਵਿਚ ਵਿਕਰਮ ਸੰਮਤ ਅਤੇ ਸ਼ਕ ਸੰਮਤ ਜ਼ਿਆਦਾ ਚਲਦੀ ਹੈ। ਉਂਜ ਲੋਧੀ ਸੰਮਤ ਵੀ ਵਿਹਾਰ ਵਿਚ ਰਹੀ ਹੈ । ਇਸ ਹਿੰਦੂ ਕਲੰਡਰ ਦੀ ਗੁਜਰਾਤ ਵਿਚ ਸ਼ੁਰੂਆਤ ਕਾਰਤਿਕ ਸ਼ੁਕਲ (ਹਿੰਦੂ ਕੈਲੰਡਰ ਦਾ ਅੱਠਵਾਂ ਮਹੀਨਾ ਅਕਤੂਬਰ-ਨਵੰਬਰ) ਤੋਂ ਹੁੰਦੀ ਹੈ। ਪਰ ਉੱਤਰੀ ਭਾਰਤ ਵਿਚ ਚੇਤ ਜਾਂ ਚੇਤ੍ਰ (ਹਿੰਦੂ ਕੈਲੰਡਰ ਦਾ ਪਹਿਲਾ ਮਹੀਨਾ ਮਾਰਚ-ਅਪ੍ਰੈਲ) ਤੋਂ ਸ਼ੁਰੂਆਤ ਕੀਤੀ ਜਾਂਦੀ ਹੈ। ਇਸ ਦੀ ਚਾਲ ਚੰਨ ਦੀ ਚਾਲ ਅਨੁਸਾਰ ਹੀ ਰੱਖੀ ਤੇ ਮੰਨੀ ਜਾਂਦੀ ਹੈ, ਪਰ ਸੂਰਜੀ ਗਤੀ ਅਨੁਸਾਰ ਫਿਰ ਸੋਧਿਆ ਜਾਂਦਾ ਹੈ।
ਵਿਕਰਮ ਸੰਮਤ ਕੀ ਹੈ?
ਇਹ ਰਾਜਾ ਵਿਕਰਮਾਦਿੱਤਿਆ ਨੇ ਗੁਜਰਾਤ ਤੋਂ 57 ਈਸਾ ਪੂਰਬ (BC) ਤੋਂ ਪ੍ਰਚਲਿਤ ਕੀਤੀ।
ਭਾਰਤ ਵਿਚ 1947 ਤੋਂ 10 ਸਾਲ ਬਾਅਦ ਅਤੇ ਸੰਵਿਧਾਨ ਲਾਗੂ ਹੋਣ ਤੋਂ ਵੀ 7 ਸਾਲ ਬਾਅਦ, ਸਰਕਾਰੀ ਤੌਰ ਤੇ ‘ਸਾਕਾ’ ਕਲੰਡਰ ਲਾਗੂ ਕਰਨ ਦੇ ਆਦੇਸ਼ ਹੋਏ। ਪਰ ਇਹ ਸਿਰਫ਼ ਸਰਕਾਰੀ ਡਾਇਰੀਆਂ ਅਤੇ ਰਿਕਾਰਡ ਤਕ ਸੀਮਤ ਰਹਿ ਗਿਆ। ਲੋਕ ਕਲੰਡਰ ਨਹੀਂ ਬਣਿਆ। ਹਿੰਦੂਆਂ ਨੇ ਵੀ ਨਹੀਂ ਅਪਣਾਇਆ।
ਸ਼ਕ ਸੰਮਤ ਸੰਮਤ ਕੀ ਹੈ?
ਸ਼ਕ ਸੰਮਤ ਦਾ ਆਰੰਭ ਕੁਸ਼ਾਣ ਰਾਜਾ ਕਨਿਸ਼ਕ ਵੱਲੋਂ 78 ਈਸਾ ਪੂਰਬ (BC) ਤੋਂ ਹੋਇਆ ਮੰਨਿਆਂ ਜਾਂਦਾ ਹੈ। ਇਸ ਸੰਮਤ ਦਾ ਪਹਿਲਾਂ ਦਿਨ ਹਮੇਸ਼ਾਂ 22 ਮਾਰਚ ਤੋਂ ਆਰੰਭ ਹੁੰਦਾ ਹੈ। ਲੀਪ ਸਾਲ ਗ੍ਰੈਗੋਰੀਅਨ ਕਲੰਡਰ ਨਾਲ ਜੁੜਦਾ ਹੈ। ਭਾਰਤ ਵਿਚ ਇਹ ਸ਼ਕ ਸੰਮਤ ਵਰਾਹਾਮਿਰੀ ਰਾਹੀਂ 500 ਈਸਵੀ ਤੋਂ ਚਲਨ ਵਿਚ ਆਇਆ ਮੰਨਿਆਂ ਜਾਂਦਾ ਹੈ।
ਇਨ੍ਹਾਂ ਵਿਚ ਆਪਸੀ ਵਿਰੋਧ ਇਹ ਹੈ ਕਿ ਸ਼ਕ ਸੰਮਤ ਦੀ ਚੇਤ ਸ਼ੁਕਲ ਪੱਖ ਦੀ ਜਦੋਂ ਇੱਕ ਆਰੰਭਤਾ ਹੈ ਤਾਂ ਉਸੇ ਦਿਨ ਅਤੇ ਸਮੇਂ ਵਿਕਰਮ ਸੰਮਤ ਵਿਚ ਉਹੀ ਤਰੀਕ 16 ਵੀ ਤਾਰੀਖ ਮੰਨੀ ਜਾਂਦੀ ਹੈ। ਇੰਜ ਆਪਸ ਵਿਚ 16 ਦਿਨਾਂ ਦਾ ਅੰਤਰ ਵਿਰੋਧ ਹੈ।
ਇਨ੍ਹਾਂ ਹਿੰਦੂਆਂ ਵਿਚ ਸਿਰੇ ਦਾ ਵਖਰੇਵਾਂ ਹੈ। ਭਾਰਤ ਵਿਚ ਦੋ ਲੋਕ ਕਲੰਡਰ ਹਿੰਦੂਆਂ ਵਿਚ ਪ੍ਰਚਲਿਤ ਹਨ। ਉੱਤਰੀ ਭਾਰਤ ਅਤੇ ਦੱਖਣੀ ਭਾਰਤੀ ਹਿੰਦੂਆਂ ਦੇ ਕਲੰਡਰ ਵੱਖੋ-ਵੱਖ ਹਨ ਤੇ ਇਨ੍ਹਾਂ ਵਿਚ ਕੋਈ ਵੀ ਸੁਮੇਲਤਾ ਨਹੀਂ ਹੈ। ਇਸੇ ਲਈ ਇਹ ਸਿੱਖਾਂ ਵਿਚ ਪੁਆੜੇ ਪਾਉਂਦੇ ਹਨ। ਜੋ ਗੱਲ ਸਿੱਖ ਸਮਝ ਨਹੀਂ ਰਹੇ ਹਨ।
ਭਾਰਤੀ ਸੂਰਜੀ ਤੇ ਚੰਦਰ ਕਲੰਡਰਾਂ ਵਿਚ ਕਈ ਤਰ੍ਹਾਂ ਦੀਆਂ ਤਰੁੱਟੀਆਂ ਹਨ।
ਉੱਤਰ ਭਾਰਤੀ ਹਿੰਦੂਆਂ ਦਾ ਕਲੰਡਰ ਪੂਰਨਮਾਸ਼ੀ ਤੇ ਖ਼ਤਮ ਹੁੰਦਾ ਹੈ । ਜਦ ਕਿ ਦੱਖਣੀ ਭਾਰਤੀ ਹਿੰਦੂਆਂ ਦਾ ਕਲੰਡਰ ਮੱਸਿਆ ਤੇ ਖ਼ਤਮ ਹੁੰਦਾ ਹੈ । ਭਾਰਤ ਵਿਚ ਸੂਰਜੀ ਅਤੇ ਚੰਦਰ ਕਲੰਡਰਾਂ ਦਾ ਚਲਨ ਹੈ।
ਚੰਦਰਮਾ ਅਨੁਸਾਰ ਸਾਲ 354 ਦਿਨਾਂ ਦਾ ਹੁੰਦਾ ਹੈ । ਅਤੇ ਸੂਰਜੀ ਕਲੰਡਰ ਅਨੁਸਾਰ 365 ਦਿਨਾਂ ਦਾ । ਦੋਹਾਂ ਸਾਲਾਂ ਦੀ ਲੰਬਾਈ ਵਿਚ11 ਦਿਨਾਂ ਦਾ ਫ਼ਰਕ ਪੈਂਦਾ ਹੈ । ਹਿੰਦੀ ਜੋਤਸ਼ੀ ਅਤੇ ਵਿਗਿਆਨੀ ਚੰਦਰ ਕਲੰਡਰ ਨੂੰ ਸੂਰਜੀ ਕਲੰਡਰ ਨਾਲ ਮਿਲਾਉਣ ਵਾਸਤੇ ਹਰ 3 ਸਾਲਾਂ ਬਾਅਦ ਸਾਲ ਵਿਚ 12 ਮਹੀਨਿਆਂ ਦੀ ਗਿਣਤੀ ਗੈਰ ਵਿਗਿਆਨੀ ਤੌਰ ਤੇ ਮਨ ਮਰਜ਼ੀ ਨਾਲ 13 ਕਰ ਦਿੰਦੇ ਹਨ । ਇਸ ਵਾਧੂ ਮਹੀਨੇ ਨੂੰ ਅਸ਼ੁਭ ਮੰਨਿਆਂ ਜਾਂਦਾ ਹੈ ਤੇ ਕੋਈ ਵੀ ਤਿਉਹਾਰ ਜਾਂ ਸ਼ੁਭ ਕੰਮ ਇਸ ਮਹੀਨੇ ਨਹੀਂ ਰੱਖਿਆ ਜਾਂਦਾ । ਜਿਵੇਂ ਹੁਣੇ ਹੀ 2018 ਵਿਚ ਮਲਮਾਸ ਜਾਂ ਲੌਂਦ ਮਹੀਨਾ ਜੇਠ ਦਾ ਦੋ ਵਾਰ ਅਤੇ 2020 ਵਿਚ ਅੱਸੂ ਦੇ 2 ਵਾਰ ਅਸ਼ੁਭ ਮਹੀਨੇ ਰੱਖੇ ਗਏ । ਇਸ ਤੇ ਕਦੇ ਕਿਸੇ ਹਿੰਦੂ ਨੂੰ ਤੁਸੀਂ ਬੋਲਦੇ ਜਾਂ ਵਿਵਾਦ ਛੇੜਦੇ ਨਹੀਂ ਸੁਣਿਆਂ ਹੋਣਾ। ਇੰਜ ਮਲਮਾਸ ਤੋਂ ਬਾਅਦ ਫਿਰ ਜਦੋਂ ਸ਼ੁਭ ਦਿਨ ਬ੍ਰਾਹਮਣ ਘੋਸ਼ਿਤ ਕਰਦਾ ਹੈ ਤਾਂ 18 ਤੋਂ 19 ਦਿਨ ਸਾਰੇ ਦਿਹਾੜੇ ਦੇਰ ਨਾਲ ਅਰਥਾਤ ਪਛੜ ਕੇ ਜਾਂ ਲੇਟ ਹੋ ਜਾਂਦੇ ਹਨ ।
ਵਿਸ਼ੇਸ਼ ਗੱਲ ਇਹ ਦੇਖਣੀ ਤੇ ਯਾਦ ਰੱਖਣੀ ਜ਼ਰੂਰੀ ਹੈ ਕਿ ਚਾਹੇ ਹਿੰਦੂ ਬ੍ਰਾਹਮਣ ਉੱਤਰੀ ਭਾਰਤੀ ਹੈ ਜਾਂ ਦੱਖਣੀ ਭਾਰਤੀ ਉਹ ਆਪਣੇ ਕਲੰਡਰ ਮੇਚਦਾ ਸੂਰਜੀ ਪ੍ਰਣਾਲੀ ਨਾਲ ਹੀ ਹੈ । ਕਿਉਂਕਿ ਉਹੀ ਸਹੀ ਮੰਨਦਾ ਹੈ । ਪਰ ਚਲਦਾ ਗ਼ਲਤ ਚੰਦਰ ਪ੍ਰਣਾਲੀ ਨਾਲ ਹੈ ।
ਹੁਣ ਗੱਲ ਕਰਦੇ ਹਾਂ ਭਾਰਤੀ ਹਿੰਦੂ ਬਿਕਰਮੀ ਸੂਰਜੀ ਕਲੰਡਰ ਦੀ । ਭਾਰਤੀ ਹਿੰਦੂ ਸੂਰਜੀ ਬਿਕਰਮੀ ਕਲੰਡਰ ਦਾ ਸਾਲ ਮੌਸਮੀ ਅਰਥਾਤ ਰੁੱਤਾਂ ਨਾਲ ਸਬੰਧ ਨਹੀਂ ਰੱਖਦਾ । ਇਸ ਗੱਲ ਨੂੰ ਵੀ ਚੇਤੇ ਰੱਖਿਆ ਜੇ। ਰੁੱਤਾਂ ਨਾਲ ਮੌਸਮੀ ਸਾਲ ਦਾ ਜਾਂ ਕੁਦਰਤੀ ਸਮੇਂ ਦੀ ਚਾਲ ਦਾ ਬ੍ਰਹਿਮੰਡੀ ਕੁਦਰਤੀ ਮੇਲ ਹੈ ਤੇ ਇਹੋ ਹੀ ਸਹੀ ਮੇਲ ਹੈ । ਇੰਜ ਭਾਰਤੀ ਹਿੰਦੂ ਸੂਰਜੀ ਕਲੰਡਰ ਕੁਦਰਤੀ ਮੌਸਮੀ (ਰੁੱਤੀਂ) ਕਲੰਡਰ ਨਾਲੋਂ ਸਾਲ ਦੀ ਲੰਬਾਈ 20 ਮਿੰਟ ਵੱਧ ਹੈ । ਇੰਜ ਹਿੰਦੂ ਸੂਰਜੀ ਕਲੰਡਰ ਨਾਲ ਹਰ 70/71 ਸਾਲਾਂ ਬਾਅਦ ਇੱਕ ਦਿਨ ਦਾ ਵਾਧਾ ਬਣ ਜਾਂਦਾ ਹੈ । ਇਸ ਦਾ ਵਿਵਹਾਰਿਕ ਅਮਲ ਇਹ ਹੋ ਜਾਂਦਾ ਹੈ ਕਿ ਜਿਵੇਂ 1753 ਵਿਚ ਵੈਸਾਖ‌ੀ 9 ਅਪ੍ਰੈਲ ਦੀ ਸੀ ਤੇ 1799 ਵਿਚ ਉਹ 10 ਅਪ੍ਰੈਲ ਦੀ ਹੋ ਗਈ ਤੇ 1899 ਵਿਚ 12 ਅਪ੍ਰੈਲ ਦੀ ਤੇ 1999 ਵਿਚ 14 ਅਪ੍ਰੈਲ ਦੀ । ਇਸ ਦੀ ਸੁਧਾਈ ਨਹੀਂ ਹੁੰਦੀ । ਇਸ ਦਾ ਅਰਥ ਹੈ ਕਿ 1100 ਸਾਲ ਬਾਅਦ ਵੈਸਾਖੀ ਮਈ ਮਹੀਨੇ ਵਿਚ ਆਵੇਗੀ ।?!
ਪੰਜਾਬ ਵਿਚ ਕੀ ਚਲਨ ਚੱਲ ਰਿਹਾ ਹੈ?
ਪੰਜਾਬ ਵਿਚ 1964 ਤੋਂ ਪੰਜਾਬ ਦੇ ਹਿੰਦੂਤਵੀਕਰਨ ਦੀ ਨੀਤੀ ਤਹਿਤ ਇੱਕ ਨਵੀਂ ਹੀ ਹਿੰਦੂਤਵੀ ਕਲੰਡਰ ਦੀ ਪ੍ਰਣਾਲੀ “ਦ੍ਰਿਕ ਗਣਿਤ ਸਿਧਾਂਤ” ਅਨੁਸਾਰ ਚੁੱਪ ਤੁਪੀਤੇ ਅਪਣਾ ਲਈ ਗਈ ਹੈ ਜਿਸ ਨੂੰ “ਦ੍ਰਿਕ ਕਲੰਡਰ” ਆਖਦੇ ਹਨ। ਇਸ ਦੀ ਗੱਲ ਅਸੀਂ ਅੱਗੇ ਕਰਾਂਗੇ।
ਸੰਸਾਰ ਵਿਚ ਕਿਹੜੇ ਕਲੰਡਰ ਚੱਲਦੇ ਜਾਂ ਰਹੇ ਹਨ?
1-Julian Chronology ਜੂਲੀਅਨ ਕਾਲ ਕ੍ਰਮ ਜਾਂ ਕਲੰਡਰ। ਇਹ 5 ਅਕਤੂਬਰ 1582 ਈਸਵੀ ਤੋਂ ਪਹਿਲਾਂ ਪ੍ਰਚਲਨ ਵਿਚ ਰਿਹਾ ਹੈ। ਸੰਸਾਰ ਵਿਚ ਸਾਰੀਆਂ ਮਿਤੀਆਂ ਇਸੇ ਹਿਸਾਬ ਨਾਲ ਚਲਦੀਆਂ ਰਹੀਆਂ ਹਨ। ਇਸ ਦੀ ਸਭ ਤੋਂ ਵੱਡੀ ਖ਼ਾਮੀ ਇਹ ਰਹੀ ਹੈ ਕਿ ਇਸ ਵਿਚ ਸਾਲ ਦੀ ਲੰਬਾਈ ਕੁਦਰਤੀ ਵਿਗਿਆਨਿਕ ਲੰਬਾਈ ਨਾਲੋਂ 11 ਮਿੰਟ 14 ਸਕਿੰਟ ਵੱਧ ਜੋੜੀ ਜਾਂਦੀ ਰਹੀ ਹੈ। ਇਸ ਹਿਸਾਬ ਨਾਲ ਸਾਲ 365 ਦਿਨ ਤੇ 6 ਘੰਟੇ ਦਾ ਬਣਦਾ ਹੈ।
2-Gregory Chronology ਗ੍ਰੈਗੋਰੀਅਨ ਕਾਲ ਕ੍ਰਮ ਜਾਂ ਕਲੰਡਰ। ਇਸ ਨੂੰ ਪੋਪ ਗ੍ਰੈਗੋਰੀ XIII ਨੇ ਜੂਲੀਅਨ ਕਲੰਡਰ ਦੀਆਂ ਕਮੀਆਂ ਅਤੇ ਗ਼ਲਤੀਆਂ ਨੂੰ ਸੋਧ ਕੇ ਤਿਆਰ ਕੀਤਾ। ਇਸ ਦੀ ਅਰੰਬਤਾ ਭਾਰਤੀ ਵਿਕ੍ਰਮ ਸੰਮਤ 57 ਤੋਂ ਸ਼ੁਰੂ ਹੋਈ ਹੈ। ਪੋਪ ਗ੍ਰੈਗੋਰੀ ਨੇ 1582 ਵਿਚ ਹਿਸਾਬ ਲਾਇਆ ਕਿ ਨਾਈਸ ਸ਼ਹਿਰ ਵਿਚ 325 ਈਸਵੀ ਵਿਚ ਇਸਾਈਆਂ ਦਾ ਧੰਮ ਸਮਾਗਮ ਹੋਇਆ ਸੀ ਉਸ ਦੀ ਅਸਲ ਤਰੀਕ ਤਾਂ ਬਦਲ ਗਈ ਹੈ। ਉਹ ਆਪਣੀ ਅਸਲ ਤਰੀਕ ਤੋਂ 10 ਦਿਨ ਪਿੱਛੇ ਚਲਾ ਗਿਆ ਹੈ। ਇਸ ਨੇ ਏਲਾਇਸਿਅਸ ਲਿਲਿਅਸ ਜੋਤਿਸ਼ੀ ਮਾਹਿਰ ਦੀ ਮਦਦ ਨਾਲ ਨਵਾਂ ਕਲੰਡਰ ਇਜ਼ਾਦ ਕੀਤਾ। 1582 ਵਿਚ ਇੰਜ ਅਕਤੂਬਰ ਦੀ 5 ਤਰੀਕ ਨੂੰ 10 ਦਿਨ ਸੰਸਾਰ ਵਿਚ ਜੂਲੀਅਨ ਕਲੰਡਰ ਵਿਚ ਹੋਰ ਜੋੜ ਦਿੱਤੇ । ਲੋਕ ਇੰਜ 5 ਅਕਤੂਬਰ 1582 ਨੂੰ ਯੱਕ ਦਮ 15 ਅਕਤੂਬਰ 1582 ਵਿਚ ਪਹੁੰਚ ਗਏ। ਇਹ ਗੱਲ ਇਸਾਈਆਂ ਨੂੰ 5 ਅਕਤੂਬਰ 1582 ਵਿਚ ਹੀ ਸਮਝ ਆ ਗਈ ਕਿ ਕੁਦਰਤੀ ਹਤੀ ਜਾਂ ਚਾਲ ਨਾਲੋਂ ਸਾਡੀ ਗਿਣਤੀ ਮਿਣਤੀ ਹਿਸਾਬ ਦੀ ਗ਼ਲਤ ਸਾਬਤ ਹੌ ਚੁੱਕੀ ਹੈ। ਉਨ੍ਹਾਂ ਇੱਕੋ ਝਟਕੇ ਵਿਚ ਸੁਧਾਰ ਕਰ ਲਿਆ। ਅਪਨਾ ਲਿਆ। ਇਸੇ ਨੂੰ ਹੀ ਨਿਊ ਸਟਾਈਲ ਕਿਹਾ ਗਿਆ। ਇਸ ਵਿਚ ਜਿਹੜੀ ਸ਼ਤਾਬਦੀ 400 ਨਾਲ ਭਾਗ ਨਹੀਂ ਹੁੰਦੀ ਜਾਵੇ ਉਹ ਲੀਪ ਦਾ ਸਾਲ ਮੰਨਿਆਂ ਜਾਂਦਾ ਹੈ । ਇੰਜ ਉਸ ਤੋਂ ਬਾਅਦ ਸਾਲ ਵਿਚ 1 ਦਿਨ ਵਾਧੂ ਜੋੜ ਦਿੱਤਾ ਜਾਇਆ ਕਰੇਗਾ। ਜੋ ਗੱਲ ਇਸਾਈਆਂ ਨੂੰ 1582 ਵਿਚ ਪੱਲੇ ਪੈ ਗਈ ਉਹੀ ਗੱਲ ਸਾਨੂੰ ਸਿੱਖਾਂ ਨੂੰ ਇਹ ਗੱਲ ਅੱਜ ਤਕ ਸਮਝ ਨਹੀਂ ਆਈ, ਜਿਸ ਕਰਕੇ ਹੀ ਨਾਨਕਸ਼ਾਹੀ ਕਲੰਡਰ ਦੀ ਸਖ਼ਤ ਲੋੜ ਹੈ।
ਵਰਤਮਾਨ ਹਾਲਤ ਦਾ ਸੱਚ
ਸੰਸਾਰ ਵਿਚ ਸੂਰਜੀ (ਸੋਲਰ) ਅਤੇ ਚੰਦਰ (ਲੂਨਰ) ਹਿਸਾਬ ਨਾਲ ਸਾਲ ਦੀ ਲੰਬਾਈ ਮੰਨ ਕੇ ਕਲੰਡਰ ਤਿਆਰ ਕੀਤੇ ਗਏ ਹਨ।
ਵਰਤਮਾਨ ਵਿਚ ਇਸ ਨੂੰ ਸਾਂਝਾ ਸਾਲ (CE) ਮੰਨਿਆਂ ਜਾਂਦਾ ਹੈ। ਪ੍ਰਚਲਿਤ ਸਾਂਝੇ ਸਾਲ ਵਿਚ ਵੀ ਮੌਸਮੀ ਰੁੱਤ ਸਾਲ ਨਾਲੋਂ, ਸਾਲ ਦੀ ਲੰਬਾਈ ਦਾ 26 ਸੈਕੰਡ ਦਾ ਫ਼ਰਕ ਹੈ ਤੇ ਇਹ ਵੀ 26 ਸੈਕੰਡ ਵੱਡਾ ਹੈ ।
ਸਪਸ਼ਟ ਹੈ ਕਿ ਚਾਹੇ ਸਰਕਾਰੀ ਸਾਕਾ ਕਲੰਡਰ ਹੋਵੇ ਚਾਹੇ ਉੱਤਰੀ ਭਾਰਤ‌ਿ ਹਿੰਦੂ ਬ੍ਰਾਹਮਣ ਕਲੰਡਰ ਜਾਂ ਦੱਖਣੀ ਭਾਰਤੀ ਹਿੰਦੂ ਬ੍ਰਾਹਮਣ ਕਲੰਡਰ ਹੋਵੇ, ਚਾਹੇ ਲੂਨਰ ਕਲੰਡਰ ਹੋਵੇ ਜਾਂ ਸੂਰਜੀ ਬਿਕਰਮੀ ਕਲੰਡਰ ਇਹ ਸਾਰੇ ਹੀ ਅਵਿਗਿਆਨਿਕ ਅਤੇ ਕੁਦਰਤ ਤੋਂ ਟੁੱਟੇ ਹੋਏ ਹਨ।
ਇੰਜ ਪ੍ਰਚਲਿਤ ਬਿਕਰਮੀ ਕਲੰਡਰ ਰੁੱਤਾਂ ਤੋਂ ਟੁੱਟੇ ਹੋਣ ਕਾਰਨ ਗੈਰ ਕੁਦਰਤੀ ਵੀ ਹਨ ।
ਕੀ ਹੈ ਨਾਨਕਸ਼ਾਹੀ ਪ੍ਰਣਾਲੀ ਦਾ ਨਾਨਕਸ਼ਾਹੀ ਕਲੰਡਰ
ਹੁਣ ਆਓ ਨਾਨਕਸ਼ਾਹੀ ਪ੍ਰਣਾਲੀ ਦੀ ਤੇ ਨਾਨਕਸ਼ਾਹੀ ਕਲੰਡਰ ਦੀ ਗੱਲ ਕਰੀਏ। ਨਾਨਕ ਸ਼ਾਹੀ ਪ੍ਰਣਾਲੀ ਦਾ ਬ੍ਰਹਿਮੰਡੀ ਵਿਗਾਸ ਹੀ ਕੁਦਰਤ ਨਾਲ ਜੁੜਿਆ ਹੈ ਤੇ ਰੁੱਤਾਂ ਤੇ ਅਧਾਰਿਤ ਹੈ । ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਤਸ਼ਾਹੀ ਵਿਚ ਦੋ ਬਾਰਹ ਮਾਹਾ ਪਹਿਲਾ ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਬਾਰਹ ਮਾਹਾ ਤੁਖਾਰੀ ਅਤੇ ਦੂਜਾ ਸਤਿਗੁਰੂ ਅਰਜਨ ਪਾਤਸ਼ਾਹ ਜੀ ਦਾ ਬਾਰਹ ਮਾਹਾ ਮਾਝ ਆਉਂਦੇ ਹਨ । ਇਹ ਪ੍ਰਮਾਣਿਤ ਕਰਦੇ ਹਨ ਕਿ ਨਾਨਕਸ਼ਾਹੀ ਪ੍ਰਣਾਲੀ ਸਾਲ 12 ਮਹੀਨਿਆਂ ਦਾ ਹੀ ਮੰਨਦੀ ਹੈ । ਮਲਮਾਸ ਵਾਲੇ 13 ਮਹੀਨਿਆਂ ਨੂੰ ਅਪਰਵਾਨ ਕਰਦੀ ਹੈ ।
ਨਾਨਕਸ਼ਾਹੀ ਕਲੰਡਰ ਨੂੰ ਗੁਰਬਾਣੀ ਅਨੁਸਾਰ Tropical year ਤਪਤ-ਖੰਡੀ ਕੁਦਰਤੀ ਪ੍ਰਣਾਲੀ ਦੇ ਕਾਲ ਸਾਲ ਦੀ ਚਾਲ ਨਾਲ ਨਿਰਧਾਰਿਤ ਕੀਤਾ ਗਿਆ ਹੈ । ਨਾਂਹ ਕਿ ਸ਼ੁਰੂਮਿਤੀ Sidereal year ਸਾਲ ਦੀ ਚਾਲ ਨਾਲ। ਜਿਸ ਨੇ ਕਿ ਕਾਲਕ੍ਰਮ ਵਿਚ ਜਾਂ ਕਲੰਡਰਾਂ ਵਿਚ ਸਾਰੀਆਂ ਖਾਮੀਆਂ ਖੜੀਆਂ ਕੀਤੀਆਂ ਹਨ । ਨਾਨਕਸ਼ਾਹੀ ਗੁਰਮਤਿ ਪਰਣਾਲੀ ਵਿਚ ਗੁਰਬਣੀ ਕੁਦਰਤੀ ਸਾਲ ਦੀ ਲੰਬਾਈ 365 ਦਿਨ 5 ਘੰਟੇ 48 ਮਿੰਟ 45 ਸਕਿੰਟ (365 Days, 5 Hours, 48 Minutes, 45 Seconds) ਮੰਨਦੀ ਹੈ ਅਤੇ ਇਹੋ ਬਣਦੀ ਹੈ। ਇਹੋ ਸੱਚ ਹੈ ਅਤੇ ਵਿਗਿਆਨਿਕ ਪ੍ਰਮਾਣਿਤ ਹੈ।
ਬਾਰਹ ਮਾਹਾ ਦੀਆਂ ਬਾਣੀਆਂ ਵਿਚ ਕੁਦਰਤੀ ਬ੍ਰਹਿਮੰਡੀ ਵਿਕਾਸ ਅਤੇ ਵਿਗਾਸ ਨਿਮਿਤ 6 ਰੁੱਤਾਂ ਨਿਰਧਾਰਿਤ ਕੀਤੀਆਂ ਗਈਆਂ ਹਨ ।
1- ਬਸੰਤ ਰੁੱਤ(Spring); ਜੋ ਚੇਤ ਅਤੇ ਵੈਸਾਖ ਤੱਕ ਚਲਦੀ ਹੈ । ਅੰਕ 927 ਤੇ ਲਿਖਤ ਹੈ “ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਊ॥”
2. ਗਰਮੀ ਰੁੱਤ(Summer); ਜੋ ਜੇਠ ਅਤੇ ਹਾੜ ਵਿਚ ਆਉਂਦੀ ਹੈ । ਅੰਕ 928 ਤੇ ਪ੍ਰਮਾਣ ਹੈ ਕਿ ” ਗ੍ਰੀਖਮ ਰੁਤਿ ਅਤਿ ਗਾਖੜੀ ਜੇਠ ਅਖਾੜੈ ਘਾਮ ਜੀਉ॥”
3. ਵਰਖਾ ਰੁੱਤ(Rainy season); ਜੋ ਸਾਵਣ ਅਤੇ ਭਾਦੋਂ ਦੇ ਮਹੀਨਿਆਂ ਵਿਚ ਆਉਂਦੀ ਹੈ । ਅੰਕ 928 ਤੇ ਹੀ ਪ੍ਰਮਾਣ ਹੈ “ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ॥”
4. ਸਰਦ ਰੁੱਤ(Autumn); ਅੱਸੂ ਅਤੇ ਕੱਤਕ ਦੇ ਮਹੀਨਿਆਂ ਵਿਚ ਆਉਂਦੀ ਹੈ । ਅੰਕ 928 ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਪ੍ਰਮਾਣਿਤ ਕਰਦੇ ਹਨ “ਰੁਤਿ ਸਰਦ ਅਡੰਬਰੋ ਅਸੂ ਕਤਕੇ ਹਰਿ ਪਿਆਸ ਜੀਉ॥”
5. ਸਿਆਲ /ਸਿਸੀਅਰ ਦੀ ਰੁੱਤ(Winter); ਮੱਘਰ ਅਤੇ ਪੋਹ ਦੇ ਮਹੀਨੇ ਵਿਚ ਠੰਢ ਵਰਤਾਉਂਦੀ ਹੈ । ਅੰਕ 929 ਅਨੁਸਾਰ ਰੁਤਿ ਸਿ‌ਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ॥”
6. ਹਿਮਕਰ/ਬਰਫ਼ਾਨੀ ਰੁੱਤ(late Winter/early Spring); ਮਾਘ ਅਤੇ ਫੱਗਣ ਦੇ ਮਹੀਨੇ ਬਾਬਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਅੰਕ 929 ਤੇ ਕਹਿੰਦੇ ਹਨ ” ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ॥”
ਸਾਰੇ ਪ੍ਰਚਲਿਤ ਕਲੰਡਰ ਸਿੱਖਾਂ ਨੂੰ ਗੁਰਬਾਣੀ ਦੀ ਇਸ ਕੁਦਰਤ ਦੀ ਬ੍ਰਹਿਮੰਡੀ ਚਾਲ ਤੋਂ ਤੋੜ ਕੇ ਗੁਰਮਤਿ ਪ੍ਰਣਾਲੀ ਦਾ ਨਿਸ਼ੇਧ ਕਰ ਕੇ ਸਿੱਖ ਮਨੁੱਖ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੋਂ ਤੋੜ ਦਿੰਦੇ ਹਨ । ਸਨਾਤਨੀ ਹਿੰਦੂ ਬ੍ਰਾਹਮਣ ਜਾਂ ਇਸਾਈ ਤੇ ਹੋਰ ਮਤ-ਮਤਾਂਤਰਾਂ ਨਾਲ ਜੋੜ ਦਿੰਦੇ ਹਨ ।
ਇਸ ਲਈ ਸਿੱਖਾਂ ਦਾ ਆਪਣਾ ਇੱਕ ਨਾਨਕਸ਼ਾਹੀ ਕਲੰਡਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਹੋਣਾ ਜ਼ਰੂਰੀ ਹੈ । ਇਸ ਜ਼ਰੂਰਤ ਦੀ ਹੀ ਕਾਢ ਅਤੇ ਸੰਪੂਰਨਤਾ ਹੈ “ਨਾਨਕਸ਼ਾਹੀ ਕਲੰਡਰ”।
ਇਹ ਸਭ ਊਣਤਾਈਆਂ ਨਾਨਕਸ਼ਾਹੀ ਕਲੰਡਰ ਵਿਚ ਦੂਰ ਕਰ ਦਿੱਤੀਆਂ ਗਈਆਂ ਹਨ ।
ਨਾਨਕਸ਼ਾਹੀ ਸੰਮਤ ਦੇ ਆਰੰਭ ਦੀ ਗੱਲ ਸਭ ਤੋਂ ਪਹਿਲਾਂ ਸਰਹਿੰਦ ਫ਼ਤਹਿ 29 ਮਈ 1710 ਵਿਚ ਕਰਨ ਤੋਂ ਬਾਅਦ ਖ਼ਾਲਸਾ ਰਾਜ ਅਤੇ ਸਰਕਾਰ ਏ ਖ਼ਾਲਸਾ ਦੀ ਕਾਇਮੀ ਕਰ, ਬਾਬਾ ਬੰਦਾ ਸਿੰਘ ਬਹਾਦਰ ਨੇ ਸਰਕਾਰ ਏ ਖ਼ਾਲਸਾ ਦੀ ਸੰਮਤ “ਨਾਨਕਸ਼ਾਹੀ ਸੰਮਤ” ਐਲਾਨ ਕੇ ਆਰੰਭੀ ਤੇ ਲਾਗੂ ਕੀਤੀ ਸੀ। ਹਾਲਾਂਕਿ ਉਸ ਵਕਤ ਸਮਾਂ ਨਾ ਹੋਣ ਕਰ ਕੇ ਗਣਿਤ ਦੇ ਪੂਰੇ ਹਿਸਾਬ ਕਿਤਾਬ ਨਹੀਂ ਸਨ ਲਾਏ ਗਏ। ਜੋ ਹੁਣ ਖਗੋਲ ਸ਼ਾਸਤਰੀ ਤੇ ਇੰਜੀਨੀਅਰ ਸਵਰਗੀ ਸ. ਪਾਲ ਸਿੰਘ ਪੁਰੇਵਾਲ ਦੀ ਮਿਹਨਤ ਤੇ ਟੀਮ ਵਰਕ ਸਦਕਾ ਸੰਪੂਰਨ ਕਰ ਲਏ ਗਏ ਹਨ।
ਇਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮਤਾ ਨੰਬਰ 698 ਮਿਤੀ 10 ਦਸੰਬਰ 1997, ਅੰਤਰਿੰਗ ਕਮੇਟੀ ਨੇ ਆਪਣੇ ਮਤਾ ਨੰਬਰ 178 ਮਿਤੀ 15 ਜਨਵਰੀ 1998 ਵਿਚ ਤੇ ਜਨਰਲ ਹਾਊਸ ਨੇ ਮਤਾ ਨੰਬਰ 100 ਮਿਤੀ 18 ਮਾਰਚ 198 ਨੂੰ ਸਰਬ ਸੰਮਤੀ ਨਾਲ ਪ੍ਰਵਾਨ ਕਰ ਕੇ ਲਾਗੂ ਕਰਨ ਦਾ ਫ਼ੈਸਲਾ ਪਾਸ ਕਰ ਕੇ ਮਾਨਤਾ ਦਿੱਤੀ ਹੈ ।
ਇੰਜ ਸਿੱਖਾਂ ਦਾ ਨਾਨਕਸ਼ਾਹੀ ਕਲੰਡਰ ਹੀ ਅਸਲ ਕਲੰਡਰ ਹੈ ।
ਜਿਹੜੇ ਵਿਦਵਾਨ, ਸੰਸਥਾਵਾਂ ਅਤੇ ਲੋਕ ਇਸ ਦੇ ਖ਼ਿਲਾਫ਼ ਰੋਲਾ ਪਾਉਂਦੇ ਹਨ, ਉਨ੍ਹਾਂ ਸਾਰਿਆਂ ਦੇ ਇਸ ਤੇ ਪਰਵਾਨਗੀ ਨਿਮਿਤ ਦਸਤਖ਼ਤ ਮੌਜੂਦ ਹਨ। ਫਿਰ ਉਹ ਕਿਸ ਅਦਿੱਖ ਤਾਕਤ ਦੇ ਪਿਛਲੱਗ ਬਣ ਸਿੱਖਾਂ ਨੂੰ ਗੁਮਰਾਹ ਕਰਦੇ ਹਨ ? ਇਹ ਸਿੱਖਾਂ ਨੇ ਹੀ ਸੋਚਣਾ ਹੈ ।
ਜਿਹੜੇ ਵਿਦਵਾਨ ਅਤੇ ਜਥੇਬੰਦੀਆਂ ਇਹ ਰਟ ਲਾਉਂਦੀਆਂ ਹਨ ਕਿ ਜਿਹੜਾ ਕਲੰਡਰ ਗੁਰੂ ਕਾਲ ਵੇਲੇ ਚਲਦਾ ਸੀ ਉਸ ਨੂੰ ਅਸੀਂ ਕਿਉਂ ਬਦਲੀਏ ? ਤਾਂ ਇਹ ਗੱਲ ਵੀ ਗ਼ਲਤ ਅਤੇ ਹਿੰਦੂ-ਬ੍ਰਾਹਮਣ ਦੀ ਮਰਜ਼ੀ ਨਾਲ ਤੁਰਨ ਵਾਲੀ ਮਨਮਤਿ ਅਤੇ ਪੰਥ ਵਿਰੋਧੀ ਸਾਬਤ ਹੁੰਦੀ ਹੈ । ਗ਼ੌਰ ਕਰੋ, 1964 ਵਿਚ ਉੱਤਰੀ ਭਾਰਤ ਦੇ ਹਿੰਦੂ-ਬ੍ਰਾਹਮਣਾਂ ਵੱਲੋਂ ਅੰਮ੍ਰਿਤਸਰ ਵਿਚ ਮੀਟਿੰਗ ਕਰ ਕੇ ਸੂਰਜੀ ਸਿਧਾਂਤ ਦਾ ਤਿਆਗ ਕਰ ਕੇ “ਦ੍ਰਿਕ ਗਣਿਤ ਸਿਧਾਂਤ” ਨਾਲ ਨਵਾਂ ਕਲੰਡਰ ਤਿਆਰ ਕਰ ਲਿਆ। ਇੰਜ ਇਨ੍ਹਾਂ ਸਭਨਾਂ ਨੇ ਜਿਹੜਾ ਕਲੰਡਰ ਗੁਰੂ ਕਾਲ ਵੇਲੇ ਚਲਦਾ ਸੀ ਉਸ ਨੂੰ ਗੈਰ ਵਿਗਿਆਨਿਕ ਤੌਰ ਤੇ ਰਾਤੋਂ ਰਾਤ ਬਿਨਾ ਸਲਾਹ ਮਸ਼ਵਰੇ ਬਦਲ ਦਿੱਤਾ ਅਤੇ ਬਿਨਾ ਸਲਾਹ ਮਸ਼ਵਰੇ ਦੇ ਇਨ੍ਹਾਂ ਵਿਰੋਧ ਕਰਨ ਵਾਲੀਆਂ ਜਥੇਬੰਦੀਆਂ ਅਤੇ ਵਿਦਵਾਨਾਂ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾ ਤਖ਼ਤਾਂ ਨੇ ਸਵੀਕਾਰ ਕਰ ਲਿਆ। ਓਦੋਂ ਇਨ੍ਹਾਂ ਵਿੱਚੋਂ ਕਿਸੇ ਨੇ ਵੀ “ਦ੍ਰਿਕ ਗਣਿਤ ਨਾਲ ਤਿਆਰ ਉੱਤਰੀ ਬ੍ਰਾਹਮਣ ਹਿੰਦੂ ਕਲੰਡਰ” ਦਾ ਵਿਰੋਧ ਨਾਂਹ ਕੀਤਾ ਤੇ ਨਾਂਹ ਹੀ ਪੰਥ ਨੂੰ ਦੱਸਿਆ ਕਿ ਗੁਰੂ ਕਾਲ ਵਾਲਾ ਕਲੰਡਰ ਬਿਨਾ ਉਨ੍ਹਾਂ ਨੂੰ ਪੁੱਛੇ ਬਦਲ ਦਿੱਤਾ ਗਿਆ ਹੈ । ਇਤਨਾ ਹੀ ਨਹੀਂ ਕਿਸੇ ਵੀ ਤਖ਼ਤ ਸਾਹਿਬ ਤੇ, ਕਿਸੇ ਵੀ ਗੁਰਦੁਆਰਾ ਕਮੇਟੀ ਵਿਚ ਇਸ ਨਵੇਂ ਕਲੰਡਰ ਤੇ ਵਿਚਾਰ ਨਹੀਂ ਕੀਤੀ ਗਈ ਅਤੇ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨੇ ਇਸ “ਦ੍ਰਿਕ ਕਲੰਡਰ” ਨੂੰ ਮਾਨਤਾ ਦੇਣ ਲਈ ਮਤੇ ਵੀ ਪਾਸ ਨਹੀਂ ਕੀਤੇ । ਚੁੱਪ ਚੁਪੀਤੇ ਹੀ ਸਾਜ਼ਿਸ਼ਾਂ ਦਾ ਹਿੱਸਾ ਬਣ ਸਿੱਖਾਂ ਤੋਂ ਗੁਰੂ ਕਾਲ ਦਾ ਕਲੰਡਰ ਖੋਹ ਕੇ “ਦ੍ਰਿਕ ਕਲੰਡਰ” ਥੱਪ ਦਿੱਤਾ ਗਿਆ। ਸਿੱਖਾਂ ਵਿਚ ਟਕਸਾਲੀ, ਜਾਂ ਸ਼੍ਰੋਮਣੀ ਜਿਹੜੀਆਂ ਵੀ ਜੰਤਰੀਆਂ ਛਪ ਰਹੀਆਂ ਹਨ ਉਹ ਸਾਰੀਆਂ ਹੀ “ਦ੍ਰਿਕ ਕਲੰਡਰ” ਅਨੁਸਾਰ ਹਨ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਵਿਚ ਹੁਣ ਇਹੋ ਲਾਗੂ ਹੈ। ਇਸੇ ਨੂੰ ਹੀ ਸ਼੍ਰਪਮਣੀ ਕਮੇਟੀ ਤੇ ਸੰਤ-ਸਾਧ ਲਾਣਾ ਮੰਨਦਾ ਪਿਆ ਹੈ। ਇਸ ਵੱਡੇ ਅਪਰਾਧ ਤੇ ਇਹ ਸਭ ਗਹਿਰੀ ਚੁੱਪ ਬਣਾਈ ਰੱਖਦੇ ਹਨ । 1964 ਤੋ ਬਾਅਦ ਪੰਜਾਬ ਵਿਚ ਹਿੰਦੂਆਂ ਵੱਲੋਂ ਕੀਤੀ ਗਈ ਇਸ ਅਪਰਾਧਿਕ ਕਾਰਵਾਈ ਕਾਰਨ ਨਾਨਕਸ਼ਾਹੀ ਕਲੰਡਰ ਬਣਾਉਣ ਅਤੇ ਅਪਣਾਉਣਾ ਹੋਰ ਜ਼ਰੂਰੀ ਹੋ ਜਾਂਦਾ ਹੈ।
ਨਾਨਕਸ਼ਾਹੀ ਕਲੰਡਰ ਵਿਚ ਕਿਉਂਕਿ ਸਤਿਗੁਰੂ ਗ੍ਰੰਥ ਸਾਹਿਬ ਜੀ ਵਿਚ ਬਾਰਹ ਮਾਹਾ ਵਿਚ ਪਹਿਲਾਂ ਮਹੀਨਾ ਚੇਤ ਹੈ, ਇਸ ਲਈ ਆਰੰਭ ਚੇਤ ਮਹੀਨੇ ਤੋਂ ਹੀ ਹੈ । ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿਚ ਮਹੀਨੇ ਰੁੱਤਾਂ ਅਨੁਸਾਰ ਹਨ। 2 ਸਤੰਬਰ ਸੰਨ 1752 ਈਸਵੀ ਤੱਕ ਦੀਆਂ ਦਿੱਤੀਆਂ ਸਾਰੀਆਂ ਅੰਗਰੇਜ਼ੀ ਤਾਰੀਖਾਂ ਜੂਲੀਅਨ ਕਲੰਡਰ ਦੀਆਂ ਹਨ ਕਿਉਂਕਿ ਉਸ ਸਮੇਂ ਜੂਲੀਅਨ ਕਲੰਡਰ ਹੀ ਪ੍ਰਚਲਣ ਵਿਚ ਸੀ । ਇਸ ਦਾ ਖ਼ਾਸ ਧਿਆਨ ਰੱਖਿਆ ਗਿਆ ਹੈ । 14 ਸਤੰਬਰ 1952 ਤੋਂ ਬਾਅਦ ਦੀਆਂ ਸਾਰੀਆਂ ਤਾਰੀਖਾਂ ਗ੍ਰੈਗੋਰੀਅਨ ਕਲੰਡਰ ਦੀਆਂ ਹਨ । ਇਸ ਦਾ ਵੀ ਧਿਆਨ ਰੱਖਿਆ ਹੈ । ਗੁਰੂ ਕਾਲ ਤੋਂ 1964 ਤੱਕ ਬਿਕਰਮੀ ਕਲੰਡਰ ਦੀਆਂ ਦਰਜ ਤਿੱਥਾਂ/ਤਾਰੀਖਾਂ, ਸੂਰਜੀ ਸਿਧਾਂਤ ਦੀਆਂ ਹਨ ਤੇ ਉਸ ਤੋਂ ਬਾਅਦ ਦੀਆਂ 1964 ਤੋਂ 1999 ਤੱਕ ਦੀਆਂ ਦ੍ਰਿਕ ਗਣਿਤ ਦੇ ਕਲੰਡਰ ਦੀਆਂ ਸਨ ਇਸ ਲਈ ਸੋਧ ਵੇਲੇ ਇਸ ਦਾ ਵੀ ਧਿਆਨ ਰੱਖਿਆ ਗਿਆ ਹੈ । ਇਹ ਸਭ ਗੁਰਮਤਿ ਪ੍ਰਣਾਲੀ ਅਨੁਸਾਰ ਸੋਧ ਦਿੱਤੀਆਂ ਗਈਆਂ ਹਨ। ਬਦਲੀਆਂ ਨਹੀਂ ਗਈਆਂ, ਸੋਧੀਆਂ ਗਈਆਂ ਹਨ। ਜਿਸ ਦਾ ਤੱਥ ਸਾਰ ਇਹ ਹੈ ਕਿ ਦਿਹਾੜਿਆਂ ਦੇ ਅਸਲ ਦਿਨ ਉਹੀ ਹਨ ਜਿਸ ਦਿਨ ਵਾਪਰੇ ਸਨ। ਉਹ ਨਹੀਂ ਬਦਲੇ ਗਏ। ਇਸੇ ਸ਼ੁੱਧਤਾ ਕਰ ਕੇ ਹੁਣ ਅੱਗੇ ਤੋਂ ਹਰ ਦਿਹਾੜਾ ਆਪਣੇ ਖ਼ਾਸ ਵਾਪਰਨ ਵਾਲੇ ਦਿਨ ਹੀ ਪੱਕੇ ਤੋਰ ਤੇ ਆਇੳ ਕਰੇਗਾ, ਬਦਲ ਬਦਲ ਕੇ ਨਹੀਂ ਆਵੇਗਾ। ਇਹੋ ਹੀ ਅਸਲ ਸੰਪੂਰਨਤਾ ਹੈ।
1 ਵੈਸਾਖ ਸੰਮਤ 2056 ਅਰਥਾਤ 14 ਅਪ੍ਰੈਲ 1999 ਜਦੋਂ ਉਪਰੋਕਤ ਪ੍ਰਣਾਲੀਆਂ ਅਤੇ ਬਿਕਰਮੀ ਕਲੰਡਰ ਦਾ ਤਿਆਗ ਕਰ ਕੇ ਨਾਨਕਸ਼ਾਹੀ ਕਲੰਡਰ ਲਾਗੂ ਕੀਤਾ ਗਿਆ, ਉਸ ਤੋਂ ਬਾਅਦ ਦੀ ਸਾਰੀਆਂ ਤਾਰੀਖਾਂ ਨਾਨਕਸ਼ਾਹੀ ਕਲੰਡਰ ਅਨੁਸਾਰ ਹੀ ਤੈਅ ਹਨ ।
ਗੁਰੂ ਕਾਲ ਕਲੰਡਰ ਨਾਲ ਮੇਲ ਸਥਾਪਿਤ ਕਰਨ ਲਈ ਖ਼ਾਸ ਤੌਰ ਤੇ 1 ਵੈਸਾਖ 1999 ਤੋਂ ਪਹਿਲਾਂ ਦੀਆਂ ਸਾਰੀਆਂ ਦਿੱਤੀਆਂ ਤਾਰੀਖਾਂ, ਕਲੰਡਰ ਸੋਧ ਦੇ ਵਿਗਿਆਨਿਕ ਅਤੇ ਅੰਤਰ ਰਾਸ਼ਟਰੀ ਨਿਯਮਾਂ ਅਨੁਸਾਰ ਪ੍ਰਚਲਿਤ ਬਿਕਰਮੀ ਕਲੰਡਰਾਂ ਦੇ ਪ੍ਰਵਿਸ਼ਟਿਆਂ ਨੂੰ ਹੀ ਨਾਨਕਸ਼ਾਹੀ ਪ੍ਰਵਿਸ਼ਟਿਆਂ ਵਜੋਂ ਮਾਨਤਾ ਦਿੱਤੀ ਗਈ ਹੈ।
ਆਓ ਹੁਣ ਹਰ ਗੱਲ ਨੂੰ ਪ੍ਰਭਾਵਿਤ ਕਰਨ ਵਾਲੀ ਅਸਲ ਗੱਲ ਕਿ ਨਾਨਕਸ਼ਾਹੀ ਕਲੰਡਰ ਦੀ ਸਾਲ ਦੀ ਲੰਬਾਈ ਦੀ ਗੱਲ ਕਰੀਏ । ਸੰਸਾਰ ਭਰ ਵਿਚ ਚਲਨ ਵਿਚ ਚੱਲ ਰਹੇ ਗ੍ਰੈਗੋਰੀਅਨ ਕਲੰਡਰ ਦੇ ਬਰਾਬਰ 365.2425 ਦਿਨ ਹੀ ਰੱਖੀ ਗਈ ਹੈ। ਤਾਂ ਜੋ ਸਾਂਝੇ ਕਲੰਡਰ ਅਨੁਸਾਰ ਸਾਰੀਆਂ ਇਤਿਹਾਸਿਕ ਮਿਤੀਆਂ ਹਰ ਸਾਲ ਇੱਕੋ ਪੱਕੇ ਦਿਨ ਹੀ ਆਉਣ। ਇਹ ਰੁੱਤੀਂ ਸਾਲ ਦੀ ਲੰਬਾਈ 365.242196 ਦਿਨਾਂ ਨਾਲੋਂ 0.000304 ਦਿਨ ਵੱਧ ਬਣਦੀ ਹੈ। ਪਰ, ਇੰਜ 3300 ਸਾਲਾਂ ਬਾਅਦ ਕੇਵਲ ਇੱਕ ਦਿਨ ਦਾ ਫ਼ਰਕ ਪੈਂਦਾ ਹੈ । ਇੰਜ 3300 ਸਾਲ ਬਾਅਦ ਇੱਕ ਦਿਨ ਘਟਾ ਕੇ ਬਰਾਬਰਤਾ ਲਿਆ ਦਿੱਤੀ ਜਾਵੇਗੀ। ਜਦ ਕਿ ਹਿੰਦੂ ਬ੍ਰਾਹਮਣੀ ਬਿਕਰਮੀ ਕਲੰਡਰ ਅਨੁਸਾਰ ਹਰ 72 ਸਾਲਾਂ ਬਾਅਦ 1 ਦਿਨ ਦਾ ਫ਼ਰਕ ਪੈਂਦਾ ਹੈ ਤੇ ਜਿਸ ਨੂੰ ਵੀ ਬਰਕਰਾਰ ਰੱਖਿਆ ਜਾਂਦਾ ਹੈ। ਜਿਸ ਕਰਕੇ ਸਾਰੀਆਂ ਰੁੱਤਾਂ ਅਤੇ ਦਿਹਾੜੇ ਬਦਲਦੇ ਜਾ ਰਹੇ ਸਨ।
ਹੁਣ ਸਮਝਣ ਵਾਲੀ ਗੱਲ ਅਸਲ ਇਹ ਹੈ ਕਿ ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਸਤਿਗੁਰੂ ਅਰਜਨ ਪਾਤਸ਼ਾਹ ਸਾਹਿਬ ਜੀ ਦੀ ਲਿਖਤ ‘ਪੋਥੀ ਸਾਹਿਬ’ ਅਨੁਸਾਰ 27 ਮਾਰਚ 1469 ਅਰਥਾਤ 1 ਵੈਸਾਖ ਸੰਮਤ 1526 ਨੂੰ ਹੀ ਹੋਇਆ ਸੀ। ਇਸ ਲਈ 1 ਵੈਸਾਖ ਤੋਂ ਹੀ ਸੰਮਤ ਸ਼ੁਰੂ ਹੁੰਦਾ ਹੈ । ਇਸ ਲਈ ਇਹ ਨਾਨਕਸ਼ਾਹੀ ਕਲੰਡਰ ਹੈ। 1 ਵੈਸਾਖ 1999 ਨੂੰ ਅਰਥਾਤ 14 ਅਪ੍ਰੈਲ ਦੀ ਵੈਸਾਖੀ ਨੂੰ ਇਹ ਕਲੰਡਰ ਲਾਗੂ ਹੋਇਆ ਇਸ ਲਈ ਅਗਲੀਆਂ ਸਾਰੀਆਂ ਤਾਰੀਖਾਂ ਇਸੇ ਅਨੁਸਾਰ ਫਿਕਸ ਹੋਣਗੀਆਂ । ਇੰਜ ਇਹ 1 ਵੈਸਾਖ 1469 ਤੋਂ 1 ਵੈਸਾਖ 1699 ਤੱਕ ਦੀ ਸਿੱਖੀ ਦੀ ਐਵੁਲੂਸ਼ਨ ਕ੍ਰਮ ਗਤ ਵਿਕਾਸ ਦੀ ਸੰਪੂਰਨਤਾ ਬਣਦੀ ਹੈ । ਇਸੇ ਨਾਲ ਸਿੱਖੀ ਅਤੇ ਖ਼ਾਲਸਾ ਪੰਥ ਨੂੰ ਜੋੜਿਆ ਗਿਆ ਹੈ । ਇਹੋ ਅਸਲ ਸੱਚ ਹੈ। ਇਸੇ ਨੂੰ ਹੀ ਅਪਣਾਉਣਾ ਹਰ ਸਿੱਖ ਦਾ ਕਰਤੱਵ ਹੈ। ਕਿਉਂਕਿ ਇਹੋ ਹੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਵਿਚ ਬਾਰਹ ਮਾਹਾ ਅਰਥਾਤ ਗੁਰਬਾਣੀ ਦਾ ਹੁਕਮ ਹੈ । ਅਸੀਂ ਸਭਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੀ ਜੁੜਨਾ ਹੈ।
ਕਲੰਡਰ ਲਾਗੂ ਹੋ ਕੇ ਵੀ ਅਪਣਾਇਆ ਕਿਉਂ ਨਹੀਂ ਜਾ ਰਿਹਾ ? ਕਾਰਨ ਇਹ ਹਨ:
ਨਾਨਕਸ਼ਾਹੀ ਕਲੰਡਰ ਦਾ ਵਿਸ਼ਾ ਬੜਾ ਗੰਭੀਰ ਅਤੇ ਵਿਵਾਦ ਵਾਲਾ ਸਿੱਖ ਕੌਮ ਵਿਚ ਹਿੰਦੂਤਵੀ ਡੀਪ ਸਟੇਟ ਰਾਹੀਂ ਕੇਸਾਧਾਰੀ ਹਿੰਦੂਆਂ ਰਾਹੀਂ ਬਣਾਇਆ ਗਿਆ ਹੈ। ਜਿਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਨਾਤਨੀ ਸਿੱਖ ਇਤਿਹਾਸਕਾਰ, ਵਿਦਵਾਨ, ਡੇਰੇਦਾਰ, ਸੰਤ ਸਮਾਜ ਅਤੇ ਕੁਝ ਹੋਰ ਅਜਿਹੀਆਂ ਹੀ ਸੰਸਥਾਵਾਂ ਹਨ। ਜਿਨ੍ਹਾਂ ਦੇ ਹੱਥਾ ਵਿਚ ਸਿੱਖਾਂ ਦਾ ਸਨਾਤਨੀ ਪ੍ਰਭਾਵ ਅਧੀਨ ਚੱਲ ਰਿਹਾ ਗੁਰਦੁਆਰਾ ਪ੍ਰਬੰਧ ਹੈ। “ਤਖ਼ਤਾਂ” ਦੀਆਂ ਕਮੇਟੀਆਂ ਅਤੇ ਕਥਿਤ ਸਿੰਘ ਸਾਹਿਬਾਨ ਵੀ ਇਸ ਵਿਵਾਦ ਨੂੰ ਬੜ੍ਹਾਵਾ ਦੇਣ ਵਾਲੇ ਹੱਥ ਠੋਕੇ ਬਣੇ ਹੋਏ ਹਨ। ਜੋ ਬਿਪਰਵਾਦੀ ਵਿਚਾਰਧਾਰਾ ਅਤੇ ਉਨ੍ਹਾਂ ਦੀਆਂ ਬਣਾਈਆਂ ਕਮੇਟੀਆਂ ਦੀ ਅਧੀਨਤਾ ਵਿਚ “ਗੁਰਮਤਿ ਪ੍ਰਣਾਲੀ ਦੀ ਅੱਡਰੀ, ਵਿਲੱਖਣ, ਸੁਤੰਤਰ ਅਤੇ ਪ੍ਰਭੂ-ਸਤਾ ਸੰਪੰਨ” ਹਸਤੀ ਦੀ ਮਿੱਥ ਕੇ ਵਿਰੋਧਤਾ ਵਿਚ ਖੜੇ ਹਨ ।
ਪਰ ਚਲਾਕੀ ਇਹ ਹੈ ਕਿ ਪ੍ਰਗਟਾਵੇ ਵਿਚ ਇਹੋ ਲੋਕ ‘ਪੰਥਕ’ ਅਤੇ ਅੱਡਰੀ, ਵਿਲੱਖਣ, ਸੁਤੰਤਰ ਸਿੱਖੀ ਦੀ ਹਸਤੀ ਲਈ ਡਟਦੇ ਵਿਹਾਰਕ ਤੌਰ ਤੇ ਸਿੱਖਾਂ ਨੂੰ ਦਿਸਦੇ ਹਨ । ਪਰ ਹੈਨ ਇਹੋ ਲੋਕ ਖ਼ਾਲਸੇ ਦੀ ਨਾਨਕਸ਼ਾਹੀ ਸੋਚ ਦੇ ਅਸਲ ਅੰਦਰੂਨੀ ਵੈਰੀ ਅਤੇ ਦੁਸ਼ਮਣ ਦੇ ਹੱਥ ਠੋਕੇ।
ਇਹ ਸਿੱਖੀ ਭੇਸ ਵਿਚ ਅਸਲੋਂ ਉਹੀ ਲੋਕ ਹਨ ਜਿਨ੍ਹਾਂ ਨੂੰ ਸਿੱਖ ਖ਼ੁਦ ਆਪਣੇ ਪ੍ਰਤੀਨਿਧ ਵਜੋਂ ਚੁਣਦੇ ਹਨ। ਗੁਰੂ ਨਾਨਕ ਪਾਤਸ਼ਾਹ ਜੀ ਦੀ (Doctrine) “ਤੀਸਰ” ਪੰਥ ਦੇ “ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ”; ਜਿਸ ਦੀ ਤਾਈਦ ਮਜ਼ੀਦ ਭਾਈ ਪ੍ਰਹਿਲਾਦ ਸਿੰਘ ਜੀ “ਪੰਥ ਚੱਲਿਓ ਹੈ ਜਗਤ ਮੈ ਗੁਰੂ ਨਾਨਕ ਪ੍ਰਸਾਦਿ” ਦੀ ਹਿਮਾਇਤ ਵਿਚ ਖੜੇ ਪ੍ਰਤੀਤ ਹੁੰਦੇ ਹਨ ਪਰ ਅਸਲ ਵਿਚ ਉਹ ਵਿਰੋਧ ਕਰ ਰਹੇ ਹੁੰਦੇ ਹਨ। ਹਿੰਦੂਤਵੀ ਤਾਕਤਾਂ ਅਤੇ ਸਤਾ ਦੇ ਹਕ ਵਿਚ ਭੁਗਤ ਰਹੇ ਹੁੰਦੇ ਹਨ। ਜਿਸ ਕਰ ਕੇ ਸਧਾਰਨ ਸਿੱਖ ਸੰਗਤ ਦੁਬਿਧਾ ਵਿਚ ਪੈ ਕੇ ਕੋਈ ਵੀ ਨਿਰਨਾਇਕ ਰਾਏ ਬਣਾਉਣ ਵਿਚ ਅਸਮਰਥ ਹੋ ਜਾਂਦੀ ਹੈ । ਇਹੋ ਅਜਿਹੀਆਂ ਸਨਾਤਨੀ ਤਾਕਤਾਂ ਦਾ ਮਕਸਦ ਹੁੰਦਾ ਹੈ । ਜਿਨ੍ਹਾਂ ਨੇ ਮੱਕੜ ਜਾਲ ਵਾਂਗ ਪੰਥ ਨੂੰ ਤੇ ਸਿੱਖੀ ਨੂੰ ਆਪਣੀ ਗ੍ਰਿਫ਼ਤ ਵਿਚ ਲਿਆ ਹੋਇਆ ਹੈ।
ਸਿੱਖ ਕੌਮ ਇਸੇ ਹੀ ਸਨਾਤਨੀ ਡੀਪ ਸਟੇਟ ਦੀ ਸਾਜ਼ਿਸ਼ੀ ਸ਼ਕਤੀ ਰਾਹੀਂ ਸ਼ਿਕਾਰ ਬਣਾਈ ਜਾਂਦੀ ਪਈ ਹੈ । ਜਿਸ ਤੋਂ ਬਚਨ ਅਤੇ ਉੱਭਰਨ ਦੀ ਸਖ਼ਤ ਲੋੜ ਹੈ। ਹਥਲਾ ਲੇਖ ਇਸੇ ਨਿਮਿਤ ਸਮਰਪਿਤ ਹੈ ।

Share. Facebook Twitter WhatsApp Email Pinterest LinkedIn Tumblr
Previous Articleਕਲਮਾਂ ਦੀ ਸਿਖਰਲੀ ਬਦਇਖ਼ਲਾਕੀ ਵਾਲੀ ਸਿਆਸਤ ਦਾ ਮੈਂ ਇੱਕ ਮੇਲਾ ਡਿੱਠਾ
Next Article ਗੁਰੂ ਨਾਨਕ ਜੀ ਨਾਮਕਰਨ, ਪ੍ਰਕਾਸ਼ ਪੁਰਬ, ਸੰਖੇਪ ਜੀਵਨ ਅਤੇ ਕੰਮ

Related Posts

ਵੀਰ ਬਾਲ ਦਿਵਸ ਅਤੇ ਮਾਤਮੀ ਬਿਗਲ ਵਿਚਲੀ ਗੁੱਝੀ ਸਾਜ਼ਸ਼ ਨੂੰ ਫੜਨਾ ਸਿੱਖੋ

December 27, 2023

ਭਾਈ ਗੁਰਦੇਵ ਸਿੰਘ ਕਾਉਂਕੇ ਸਾਬਕਾ ਸਾਈਮ ਮੁਕਾਮ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੁਲਿਸ ਹਿਰਾਸਤ ਵਿੱਚ ਹੋਈ ਮੌਤ ਸਬੰਧੀ

December 24, 2023

ਗੱਲ ਝੋਟੇ ਦੀ ਰਹੀ ਹੀ ਨਹੀਂ । ਹੁਣ ਗੱਲ ਸਿਰੇ ਲਾਓ….ਹੁਣ ਨਵੇਂ ਸਮਾਜੀ-ਧਾਰਮਿਕ-ਪਰਿਵਾਰਕ ਅੰਦੋਲਨ ਅਰੰਭਣ ਦੀ ਲੋੜ……. ਨਾਨਕਸ਼ਾਹੀ ਪ੍ਰਣਾਲੀ ਵਾਲੀ ਰਾਜ ਸੱਤਾ ਦੀ ਗੱਲ ਚਲਾਓ।

July 18, 2023

Follow Us

Facebook X (Twitter) YouTube
  • ਮੁੱਖ ਪੰਨਾ
  • ਅਤਿੰਦਰ ਪਾਲ ਸਿੰਘ ਬਾਰੇ
  • ਲੇਖ
  • ਕਿਤਾਬਾਂ
  • ਖ਼ਜ਼ਾਨਾ
  • ਵੀਡੀਓ ਗੈਲਰੀ
    • C5 Channel
  • ਮੁੱਖ ਪੰਨਾ
  • ਅਤਿੰਦਰ ਪਾਲ ਸਿੰਘ ਬਾਰੇ
  • ਲੇਖ
  • ਕਿਤਾਬਾਂ
  • ਖ਼ਜ਼ਾਨਾ
  • ਵੀਡੀਓ ਗੈਲਰੀ
    • C5 Channel

© 2022 ApSingh.in, Made by karan Panjaab

Type above and press Enter to search. Press Esc to cancel.