ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਵਿਵਾਦ ਦਾ ਅੰਤ -ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ (1 ਵੈਸਾਖ) ਅਪ੍ਰੈਲ 1469, ਨਨਕਾਣਾ ਸਾਹਿਬ, ਵਰਤਮਾਨ ਪਾਕਿਸਤਾਨ ਵਿਚ ਹੋਇਆ। ਪਿਤਾ ਪਿੰਡ ਦੇ ਲੇਖਾਕਾਰ ਜਾਂ ਪਟਵਾਰੀ ਸ੍ਰੀ ਕਲਿਆਣ ਦਾਸ (ਮਹਿਤਾ ਕਾਲੂ) ਜੀ, ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਹੋਇਆ। ਜਿਵੇਂ ਨਾਮਕਰਨ ਸਬੰਧੀ ਭੁਲੇਖੇ ਦੂਰ ਕਰਨੇ ਬਹੁਤ ਜ਼ਰੂਰੀ ਹਨ ਓਵੇਂ ਹੀ ਪ੍ਰਕਾਸ਼ ਮਿਤੀ ਸਬੰਧੀ ਭੁਲੇਖੇ ਦੂਰ ਹੋਣੇ ਬਹੁਤ ਜ਼ਰੂਰੀ ਹਨ। 1. ਕੁਝ ਇਤਿਹਾਸਕਾਰ ਜਾਂ ਵਿਦਵਾਨ ਮੰਨਦੇ ਹਨ ਕਿ ਗੁਰੂ ਅਰਜਨ ਸਾਹਿਬ ਜੀ ਨੇ ਕਰਤਾਰ ਪੁਰੀ ਬੀੜ “ਪੋਥੀ ਸਾਹਿਬ ਵਿਚ ਆਪਣੇ” ਹੱਥੀ ਪ੍ਰਕਾਸ਼ ਦਿਹਾੜਾ ਵੈਸਾਖ ਲਿਖਿਆ ਹੈ। ਮੈਂ ਇਸ ਦੇ ਦਰਸ਼ਨ…
Author: Atinderpal
ਹੱਕ-ਰਾ ਮਹਿਬੂਬ ਗੁਰੂ ਗੋਬਿੰਦ ਸਿੰਘ॥ ਤਾਲਿਬੋ ਮਤਲੂਬ ਗੁਰੂ ਗੋਬਿੰਦ ਸਿੰਘ॥ ਕੁਝ ਗੱਲਾਂ ਸਮਝਣ ਸਮਝਾਉਣ ਅਤੇ ਅਪਣਾਉਣ ਦੀਆਂ ਹਨ ਅਕਲ ਵਾਲੀਆਂ ਗੱਲਾਂ ਤੋਂ ਸਿੱਖ ਭਗੌੜੇ ਕਿਉਂ ਹਨ ? -ਅਤਿੰਦਰ ਪਾਲ ਸਿੰਘ ਸਾਬਕਾ ਐੱਮ.ਪੀ. ਭਾਈ ਨੰਦ ਲਾਲ ਜੀ ਦੇ ਬਹੁ ਅਰਥੀ ਸ਼ੇਅਰ ਦੀ ਸ਼ਬਦਾਵਲੀ ਦੀ ਵਿਆਖਿਆ ਦੀ ਭਾਵਨਾ ਵਿਚਲੀ ਅਰਥਾਵਲੀ ਮਨੁੱਖਤਾ ਦੀ ਸੁਰਤ, ਅਕਲ, ਪਹੁੰਚ ਅਤੇ ਬਿਬੇਕ ਦੀ ਦ੍ਰਿਸ਼ਟੀ ਵਿਚ ਕਿਰਦਾਰ ਅਤੇ ਅਮਲ ਦੇ ਬਿਰਤਾਂਤ ਨੂੰ ਘੜਦੀ ਹੈ । ਜਿਸ ਦਾ ਕੇਂਦਰੀ ਧੁਰਾ ਅਕਲ ਦੇ ਖ਼ੋਜੀਆਂ ਦੀ ਅਕਾਲ ਧਰਮ ਦੇ ਨੇਮ ਵਿਚਲੀ ਬਾਜ਼ ਉਡਾਰੀ ਹੈ। ਪਤੰਗੇ ਵਾਲਾ ਇਸ਼ਕ ਨਹੀਂ ਹੈ। ਬਾਦਸ਼ਾਹ ਦਰਵੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਦਾ ਮਾਰਗ “ਹੱਕ-ਰਾ…
ਅਨੰਦਪੁਰ ਤੋਂ ਸਰਹਿੰਦ ਦੀਆਂ ਨੀਂਹਾਂ ਸਿੱਖਾਂ ਤੋਂ ਕੁੱਝ ਮੰਗਦੀਆਂ ਨੇ….. (ਮੈਂ ਛੋਟੇ ਹੁੰਦੇ ਜਦੋਂ ਡਿੱਠਾ ਸੀ ਤਾਂ ਲਗਭਗ ਤਿੰਨ ਮੰਜ਼ਿਲਾਂ ਠੰਢਾ ਬੁਰਜ ਇੰਜ ਦਾ ਹੁੰਦਾ ਸੀ । ਇਹ ਮੇਰੀ ਚਿੱਤ ਅੰਦਰਲੀ ਖਿੱਚੀ ਤੇ ਯਾਦ ਰੱਖੀ ਤਸਵੀਰ ਅਨੁਸਾਰ ਚਿਤਰਿਤ ਕੀਤਾ ਗਿਆ ਹੈ। ਇਸ ਨਾਮ ਅਸਲ ਬੁਰਜ ਮੰਨ ਕੇ ਕੋਈ ਵੀ ਸੋਸ਼ਲ ਮੀਡੀਏ ਤੇ ਗ਼ਲਤ ਜਾਣਕਾਰੀ ਨਾਂਹ ਪਾਵੇ। ਹੋਰ ਵੀ ਬਹੁਤ ਸਾਰੇ ਗੁਰਸਿੱਖ ਹੋਣਗੇ ਜਿਨ੍ਹਾਂ ਦੇ ਦਿਮਾਗ਼ ਵਿਚ ਯਾਦਗਾਰੀ ਚਿੱਤਰ ਸ਼ਾਇਦ ਪਿਆ ਹੋਵੇ । ਉਹ ਮੈਨੂੰ ਸੰਪਰਕ ਕਰ ਕੇ ਆਪਣੀ ਯਾਦ ਸ਼ਕਤੀ ਵਿਚ ਪਏ ਬੁਰਜ ਨੂੰ ਤਾਜ਼ਾ ਜ਼ਰੂਰ ਕਰਨ। ਇਸ ਦੀ ਉੱਪਰ ਤੀਜੀ ਮੰਜ਼ਿਲ ਮਹਿਰਾਬਦਾਰ ਖੁੱਲ੍ਹੀ ਸੀ ਜਦੋਂ ਮੈ ਵਿਦਿਆਰਥੀ ਜੀਵਨ…
ਖ਼ਾਲਸਾਈ ਪੰਥਕ ਚਿਤ ਅੰਦਰਲੀ ਆਤਮਿਕ ਸ਼ਬਦਾਵਲੀ ਦੇ ਸ਼ਬਦ ਕੋਸ਼ ਦੇ ਅਭਾਵ ਵਿਚ, ਗ਼ੈਰ ਭਾਸ਼ਾਵਾਂ ਦੇ ਸਮਾਜਿਕ ਵਿਕਾਸ ਦੀਆਂ ਲੀਹਾਂ ਤੇ ਰਚਿਤ ਸ਼ਬਦ-ਕੋਸ਼ਾਂ ਵਿਚੋਂ ਪੰਥਕ ਮੁਹਾਵਰਿਆਂ ਨੂੰ ਲੱਭਣਾ ਜਾਂ ਗੁਰਮਤਿ ਦੀ ਵਿਆਖਿਆ ਕਰਨਾ ਠੀਕ ਉਵੇਂ ਹੀ ਹੈ ਜਿਵੇਂ ਸੱਚ ਨੂੰ ਸੱਤਾ, ਡਾਂਗ, ਬੰਦੂਕ ਦੇ ਜ਼ੋਰ ਨਾਲ ਗ਼ੋਏਬਲਜ਼ੀਅਨ ਨਾਜ਼ੀਵਾਦੀ ਸੱਚ ਰਾਹੀਂ ਝੂਠ ਸਾਬਤ ਕਰ ਦਿਖਾਉਣਾ। ਗੁਰਮਤਿ ਜਿਸ ਨੂੰ ‘ਬਿਪਰਨ ਕੀ ਰੀਤ’ ਦਾ ਦਰਜਾ ਦਿੰਦੀ ਹੈ ; ਉਨ੍ਹਾਂ ਹੀ ਗ੍ਰੰਥਾਂ ਦੀ ਓਟ ਨਾਲ ਸਿੱਖ ਆਪਣੀ ਨਿੱਜ ਦੀ ਪਹਿਚਾਣ ਨੂੰ ਪਰਿਭਾਸ਼ਿਤ ਕਰਦੇ ਹਨ। ਇਸੇ ਲਈ ਸਿੱਖ ਬਤੌਰ ‘ਖ਼ਾਲਸਾ’ ਹਾਲੇ ਤਕ ਨਹੀਂ ਸਜ ਸਕੇ। “ਗਿਣਤੀਆਂ ਮਿਣਤੀਆਂ ਵਿਚ ਪੈਣ ਵਾਲੇ ਲੋਕ ਪੁਰਾਣੀਆਂ ਕੁਲਾਚਾਰੀ ਰੀਤਾਂ ਦੇ ਬੰਧਨਾਂ…
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਪੀ ‘ਗੁਰਮਤਿ ਮਾਰਤੰਡ’ ਪੁਸਤਕ ਦੇ ਭਾਗ-1 ਵਿਚ ਪੰਨਾ 186 ਤੇ ‘ਸੰਤ’ ਸ਼ਬਦ ਸੰਬੰਧੀ ਅਰਥਾਂ ਵਿਚ ਲਿਖਿਆ ਹੈ “ਸਿੱਖ ਧਰਮ ਅਨੁਸਾਰ ਸੰਤ ਕੋਈ ਖਾਸ ਜਮਾਤ ਅਥਵਾ ਪੰਥ ਨਹੀਂ, ਅਰ ਨਾ ਉਸ ਲਈ ਕੋਈ ਖਾਸ ਲਿਬਾਸ ਨੀਯਤ ਹੈ”। ਫੁਟਨੋਟ ਵਿਚ ਹੇਠਾਂ ਵਰਨਣ ਕੀਤਾ ਹੈ ਕਿ ”ਇਸ ਸਮੇਂ ਵੇਖਣ ਵਿਚ ਆਉਂਦਾ ਹੈ ਕਿ ਲੰਮਾ ਕੁੜਤਾ ਜਾਂ ਚੋਲਾ, ਸਿਰ ਤੇ ਛੋਟੀ ਪੱਗ, ਪਜਾਮੇ ਦਾ ਤਿਆਗ, ਪੈਰੀ ਪਊਏ, ਇਹ ਸੰਤ ਦਾ ਖਾਸ ਭੇਖ ਹੋ ਗਿਆ ਹੈ, ਜੋ ਲੋਕਾਂ ਨੂੰ ਭੁਲੇਖੇ ਵਿਚ ਪਾਉਂਦਾ ਹੈ ਤੇ ਅੰਨਧਿਕਾਰੀਆਂ ਦੀ ਮੰਨੀ ਹੰਕਾਰ ਵਧਾਉਂਦਾ ਹੈ।” ਇੰਜ ਗੁਰਮਤਿ ਮਾਰਤੰਡ ਇਨ੍ਹਾਂ ਡੇਰੇਦਾਰਾਂ ਨੂੰ ‘ਸੰਤ’ ਨਹੀਂ ਸਵਿਕਾਰਦੀ ਅਤੇ…
ਜਨਮ ਦਿਨ ਤੇ ਵਿਸ਼ੇਸ਼ ਨਾਨਕਸ਼ਾਹੀ ਰਾਜ, ਪ੍ਰਣਾਲੀ, ਵਿਵਸਥਾ ਅਤੇ ਪ੍ਰਭੂਸਤਾ ਦਾ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ 16-10-1670 ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ ਹੋਇਆ। ਪਰ ਜਿਹੜਾ ਦਿਨ ਸਿੱਖ ਲਿਖਾਰੀਆਂ ਅਤੇ ਪੰਥ ਖ਼ਾਲਸੇ ਵੱਲੋਂ ਅਣਗੌਲਿਆਂ ਕੀਤਾ ਜਾ ਰਿਹਾ ਹੈ। ਗੌਰਵਮਈ ਸ਼ਹੀਦੀਆਂ ਨਾਲ ਭਰਪੂਰ ਸਿੱਖ ਇਤਿਹਾਸ ਦੀ ਇਕ ਮਹਾਨ ਸਖਸ਼ੀਅਤ , ਜਿਸ ਨੇ ਦਸਮ ਪਿਤਾ ਦੇ ਮੁਬਾਰਿਕ ਕਰ-ਕਮਲਾਂ ਤੋਂ ਖੰਡੇ ਦੀ ਪਾਹੁਲ ਅਤੇ ਬਖਸ਼ਿਸ਼ਾਂ ਲੈ ਕੇ ਉਸ ਵੇਲੇ ਦੀ ਏਸ਼ੀਆ ਦੀ ਇਕ ਮਹਾਨ ਸ਼ਕਤੀ ਅਤੇ ਵੱਡੀ ਤਾਕਤ ਮੁਗਲ ਹਕੂਮਤ ਨੂੰ ਚੁਣੌਤੀ ਦਿੱਤੀ ਅਤੇ ਪੰਜਾਬ ਵਿਚ ਨਾਨਕਸ਼ਾਹੀ ਸਿੱਖ ਪ੍ਰਭੂਸਤਾ ਦੀ ਪਾਤਿਸ਼ਾਹੀ ਕਾਇਮ ਕੀਤੀ, ਉਹ ਹਸਤੀ ਬਾਬਾ ਬੰਦਾ ਸਿੰਘ ਬਹਾਦਰ ਹੈ। ਅੱਜ…
ਗੁਰੂ ਗ੍ਰੰਥ ਸਾਹਿਬ ਜੀ ਦੇ ਆਦਰਸ਼ਾਂ ਦਾ ਕੁਦਰਤੀ ਆਲਾ ਦੁਆਲਾ ਤੇ ਸਮਾਜ ਸਿਰਜਣ ਵਾਸਤੇ “ਗੁਰਮਤਿ ਅਪਣਾਓ ਮਨੁੱਖਤਾ ਬਚਾਓ, ਖ਼ਾਲਸਤਾਨ ਅਪਣਾਓ ਸਮਾਜ ਬਚਾਓ” ਸਾਡਾ ਰਾਜ ਦਾ ਮਾਡਲ, ਪ੍ਰੋਗਰਾਮ ਅਤੇ ਕਾਰਜ ਵਿਉਂਤ ਨਾਹਰੇ ਲਾਉਣ ਜਾਂ ਭਾਸ਼ਣ ਦੇਣ ਨਾਲ ਓਦੋਂ ਤਕ ਕੁਝ ਨਹੀਂ ਹੁੰਦਾ ਜਦ ਤਕ ਤੁਸੀਂ ਲੋਕਾਈ ਨੂੰ ਸਪਸ਼ਟ ਸੇਧ ਅਤੇ ਪ੍ਰੋਗਰਾਮ ਨਾ ਦਿਓ। ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪੰਜਾਬੀਆਂ ਨੂੰ ਖ਼ਾਸ ਕਰ ਸਿੱਖਾਂ ਨੂੰ ਹਮੇਸ਼ਾਂ ਹੀ ਕੁੱਟ ਖ਼ਾਣ ਦਾ ਜਾਂ ਸ਼ਹੀਦ ਹੋਣ ਦਾ ਤੇ ਕੁਰਬਾਨੀ ਬਦਲੇ ਵੱਟਣਾ ਕੁਝ ਵੀ ਨਾ ਦਾ ਪ੍ਰੋਗਰਾਮ ਦਿੱਤਾ ਗਿਆ ਹੈ।ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਇਸ ਸੋਚ ਨੂੰ ਰੱਦ ਕਰਦਾ ਹੈ। ਅਸੀਂ ਲੋਕਾਈ ਦੇ ਭਲੇ ਵਿੱਚ ਐਲਾਨ…
ਹਰ ਸਾਲ ਦੀ ਤਰ੍ਹਾਂ ਫਿਰ ਜੂਨ ਦਾ ਮਹੀਨਾ ਆ ਗਿਆ ਹੈ। ਹੁਣ ਫਿਰ 2016 ਵਿਚ ਸਿੱਖ ਤੀਜੇ ਘੱਲੂਘਾਰੇ ਨੂੰ ਬੇਅਰਥਕ ਤੌਰ ਤੇ ਮਨਾਉਣਗੇ । ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਸਮੇਤ ਪੂਰੇ ਪੰਜਾਬ ਦੇ ਗੁਰਦੁਆਰਿਆਂ ਉੱਪਰ ਭਾਰਤੀ ਹਕੂਮਤ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਤੋਂ ਬਾਅਦ ਸਿੱਖ ਸੰਸਾਰ ਭਰ ਵਿਚ ਕੁੱਝ ਕਰ ਗੁਜ਼ਰਨ ਲਈ ਜਜ਼ਬਾਤੀ ਵਹਿਣ ਵਿਚ ਤੱਤੇ ਹੋ ਉੱਠੇ । ਉਨ੍ਹਾਂ ਤੋਂ ਵੱਧ ਤੱਤੇ ਉਨ੍ਹਾਂ ਦੇ ਹੀ ਅੰਦਰਲੇ ਜਜ਼ਬਾਤੀ ਵਹਿਣ ਵਿਚ ਵਗਦੇ ਗੁਰਸਿੱਖੀ ਦੇ ਦਰਿਆ ਦਾ ਸ਼ੋਸ਼ਣ ਕਰਨ ਵਾਲੇ “ਆਪ ਮੁਹਾਰੇ ਹੀ ਆਗੂ ਬਣ” ਕੇ ਕੁਝ ਸਿੱਖ ਇਨ੍ਹਾਂ ਦੀ ਅਗਵਾਈ ਕਰਨ ਲੱਗ ਪਏ । ਭੜਕੀ ਅੱਗ ਨੂੰ ਐਨਰਜੀ ਬਣਾ ਕੌਮੀ…
“ਝੂਠੁ ਨ ਬੋਲਿ ਪਾਡੇ ਸਚੁ ਕਹੀਐ” ਗੁਰੂ ਹਰਿਗੋਬੰਦ ਸਾਹਿਬ ਜੀ ਦੀ ਰਿਹਾਈ ਬੰਦੀ ਛੋੜ ਦਿਵਸ ਅਤੇ ਦਿਵਾਲੀ ਦਾ ਇਤਿਹਾਸਕ ਸੱਚ ਕੀ ਹੈ ? “ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ॥”19 “ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ ॥ ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ ॥”55 ਗੁਰੂ ਹਰਿਗੋਬਿੰਦ ਸਾਹਿਬ ਜੀ ਦਿਵਾਲੀ ਵਾਲੇ ਦਿਨ ਗਵਾਲੀਅਰ ਦੇ ਕਿਲ੍ਹੇ ਦੀ ਕੈਦ ਤੋਂ ਰਿਹਾ ਹੋਏ ਸਨ ਜਾਂ ਦਿਵਾਲੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਪਹੁੰਚੇ ਸਨ ? ਜਾਂ ਬੰਦੀ ਛੋੜ ਪਾਤਸ਼ਾਹ ਜੀ ਕਰਕੇ ਸਿੱਖਾਂ ਨੇ ਦਿਵਾਲੀ ਬਣਾਉਣੀ ਗੁਰੂ ਸਾਹਿਬ ਜੀ ਦੇ ਸਮੇਂ ਕਾਲ ਵਿੱਚ ਹੀ ਆਰੰਭ ਦਿੱਤੀ ਸੀ ? ਸਿੱਖਾਂ ਵਿੱਚ “ਮਨਮਤਿ ਕਰਮ…
ਕੌਮ ਨੂੰ ਕਿਉਂ ਨਹੀਂ ਠੋਕ ਕੇ ਕਿਹਾ ਅਤੇ ਦੱਸਿਆ ਜਾਂਦਾ ਕਿ ਦੀਵਾਲ਼ੀ ਸਿੱਖਾਂ ਦਾ ਤਿਉਹਾਰ ਨਹੀਂ ਹੈ। ਦੀਵਾਲ਼ੀ ਸਿੱਖਾਂ ਦਾ ਤਿਉਹਾਰ ਕਿਉਂ ਨਹੀਂ ਹੈ ? ਸਿੱਖ ਮਨੋਬਿਰਤੀ ਆਪਣੇ ਧੁਰ ਅੰਦਰ ਬਿਬੇਕ, ਜੀਵਨ ਆਚਰਨ ਅਤੇ ਵਿਹਾਰ ਵਿਚ ਪੁਸ਼ਤ ਦਰ ਪੁਸ਼ਤ ਜੜ ਜਮਾਈ ਬੈਠੇ ਬ੍ਰਾਹਮਣ ਨੂੰ ‘ਮਾਰ’ ਨਹੀਂ ਸਕੀ ਹੈ। ਇਹੋ ਕਾਰਨ ਹੈ ਕਿ 2015 ਦਾ ਸਰਬੱਤ ਖ਼ਾਲਸਾ ਵੀ, ਖਾੜਕੂ ਸਮਝੀ ਜਾਣ ਵਾਲੀ ਅਤੇ ਹਮੇਸ਼ਾ ਹਿੰਦੁਤਵਾ ਅਤੇ ਆਰ. ਐੱਸ. ਐੱਸ. ਦਾ ਦਖ਼ਲ ਹਰ ਸਿੱਖ ਮਸਲੇ ਵਿਚ ਮੰਨਣ ਵਾਲੀ ਧਿਰ, ਇੰਜ ਸਿੱਖੀ ਅੰਦਰਲੇ ਦੁਸ਼ਮਣਾ ਨੂੰ ਕਲੀਨ ਚਿੱਟ ਦਿੰਦੀ ਆ ਰਹੀ ਹੈ। ਆਪਣੀਆਂ ਗ਼ਲਤੀਆਂ ਦੀ ਪੰਡ ਦੂਜੇ ਸਿਰ ਚੁਕਾ ਕੇ ਆਪ ਦੁੱਧ ਧੋਤੇ ਬਣੇ…