Close Menu
  • ਮੁੱਖ ਪੰਨਾ
  • ਅਤਿੰਦਰ ਪਾਲ ਸਿੰਘ ਬਾਰੇ
  • ਲੇਖ
  • ਕਿਤਾਬਾਂ
  • ਖ਼ਜ਼ਾਨਾ
  • ਵੀਡੀਓ ਗੈਲਰੀ
    • C5 Channel
  • contact
Facebook X (Twitter) Instagram YouTube WhatsApp
Atinderpal SinghAtinderpal Singh
  • ਮੁੱਖ ਪੰਨਾ
  • ਅਤਿੰਦਰ ਪਾਲ ਸਿੰਘ ਬਾਰੇ
  • ਲੇਖ
  • ਕਿਤਾਬਾਂ
  • ਖ਼ਜ਼ਾਨਾ
  • ਵੀਡੀਓ ਗੈਲਰੀ
    • C5 Channel
ਸੰਪਰਕ
Atinderpal SinghAtinderpal Singh
Home»General»ਵੀਰ ਬਾਲ ਦਿਵਸ ਅਤੇ ਮਾਤਮੀ ਬਿਗਲ ਵਿਚਲੀ ਗੁੱਝੀ ਸਾਜ਼ਸ਼ ਨੂੰ ਫੜਨਾ ਸਿੱਖੋ
General

ਵੀਰ ਬਾਲ ਦਿਵਸ ਅਤੇ ਮਾਤਮੀ ਬਿਗਲ ਵਿਚਲੀ ਗੁੱਝੀ ਸਾਜ਼ਸ਼ ਨੂੰ ਫੜਨਾ ਸਿੱਖੋ

AtinderpalBy AtinderpalDecember 27, 2023Updated:December 27, 2023No Comments12 Mins Read
Facebook Twitter WhatsApp Pinterest Email Tumblr
Share
Facebook Twitter WhatsApp Email LinkedIn Pinterest

ਵੀਰ ਬਾਲ ਦਿਵਸ ਅਤੇ ਮਾਤਮੀ ਬਿਗਲ ਵਿਚਲੀ ਗੁੱਝੀ ਸਾਜ਼ਸ਼ ਨੂੰ ਫੜਨਾ ਸਿੱਖੋ

ਵੀਰ ਬਾਲ ਦਿਵਸ ਅਤੇ ਮਾਤਮੀ ਬਿਗਲ ਦੀ ਸਿਰਜੀ ਗਈ ਕਥਾ ਬਿਰਤਾਂਤ ਦੇ ਪ੍ਰਸੰਗ ਦੀ ਰੋਗਾਣੂ ਦਾ ਨਿਦਾਨ ਕਰਨਾ ਜ਼ਰੂਰੀ ਹੈ। ਚਾਹੇ ਥੁੱਕਿਆ ਚੱਟਿਆ ਗਿਆ ਹੈ ਪਰ ਉਹ ਰਿਕਾਰਡ ਵਿਚ ਦਰਜ ਹੋਣਾ ਚਾਹੀਦਾ ਹੈ।
ਪਰ ਭਾਜਪਾ ਤਾਂ ਹਾਲੇ ਵੀ ਆਪਣੀ ਬਿਪਰ ਉਤੋਂ ਘੋਰ ਮਨਮਤਿ ਵਾਲੀ ਬਿਰਤਾਂਤਿਕ ਸਿੱਖੀ ਦੇ ਜ਼ਹਿਰ ਨੂੰ ਭਾਰਤ ਤੋਂ ਸੰਸਾਰ ਤਕ ਡੈਣ ਬਣ ਕੇ ਫੈਲਾ ਰਹੀ ਹੈ। ਜਿਸ ਦੇ ਚਾਕਰ ਸਿੱਖ ਭੇਖੀ ਸਾਫ਼ੇ ਧਾਰੀ ਰਾਮਰਾਈਏ ਤੇ ਧੀਰਮਲੀਏ ਬਣੇ ਹੋਏ ਹਨ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਸਮੇਤ ਹੋਰ ਸੰਘੀ ਸਿੱਖਾਂ ਦੀ ਸ਼ਮੂਲੀਅਤ ਨਾਲ ਦਿੱਲੀ ਦੇ ਭਾਰਤ ਮੰਡਪਮ ‘ਚ ਕਰਵਾਏ ਰਾਸ਼ਟਰੀ ਸਮਾਗਮ ਹੋਇਆ। ਪੂਰੇ ਭਾਰਤ ਵਿਚ ਵੀ ਸੰਘੀ ਸਿੱਖਾਂ ਦੇ ਸਹਿਣੋਗ ਨਾਲ ਸਮਾਗਮ ਹੋਏ। ਅੱਜ ਦੇ ਸਰਕਾਰੀ ਬਣੇ ਹੋਏ ਇਹ ਉਹ ਸੰਘੀ ਭੇਖੀ ਸਿੱਖ ਹਨ ਜੋ ਜੂਨ ’84 ਵੇਲੇ ‘ਓਪਰੇਸ਼ਨ ਬਲ਼ੂ ਸਟਾਰ’ ਵਾਲੀ ਸੱਤਾ ਨਾਲ ਜੁੜ ਕੇ ਬਹੁਤੇਰੇ ਲਾਭ ਲੈਂਦੇ ਰਹੇ ਹਨ। ਹੁਣ ਭਗਵਿਆਂ ਨਾਲ ਜੁੜ ਕੇ ਬਹੁਤੇਰੇ ਤੇ ਬਹੁਪੱਖੀ ਲਾਭ ਲੈ ਰਹੇ ਹਨ। ਅਜਿਹੇ ਹੀ ਵਿਦੇਸ਼ਾਂ ਵਿਚਲੇ ਪਾਲਤੂਆਂ ਵੱਲੋਂ ਮਿਲਵਾਕੀ ਅਮਰੀਕਾ ਵਿਚ ਇੱਕੋ ਇੱਕ ਸਮਾਗਮ ਕਰਵਾਇਆ ਗਿਆ, ਜਿਸ ਦਾ ਜਾਗਰੂਕ ਸਿੱਖਾਂ ਨੇ ਵਿਰੋਧ ਵੀ ਕੀਤਾ। ਸਿੱਖਾਂ ਨੂੰ ਇਹ ਫ਼ੈਸਲਾ ਕਰਨਾ ਹੀ ਪੈਣਾ ਹੈ ਕਿ ਉਹ ਨਾਨਕਸ਼ਾਹੀ ਖ਼ਾਲਸਤਾਈ ਪ੍ਰਣਾਲੀ ਦੀ ਸੁਤੰਤਰ ਪ੍ਰਭੁਤਾ ਦਾ ਭਗਵਾ ਕਰਨ ਕਰਵਾਉਣ ਲਈ ਤਿਆਰ ਹਨ ਜਾਂ ਇਸ ਦੀ ਰੋਕ ਨਿਮਿਤ ਅਜਿਹੀਆਂ ਤਾਕਤਾਂ ਦੇ ਖ਼ਿਲਾਫ਼ ਜੰਗ ਲਈ ਤਿਆਰ ਹਨ। ਸਿੱਖਾਂ ਦੀ ਨਾਨਕਸ਼ਾਹੀ ਗੁਰੂ ਗ੍ਰੰਥ ਗੁਰੂ ਪੰਥ ਦੀ ਸਭਿਅਤਾ, ਵਿਰਸਾ, ਮਰਿਆਦਾ ਦਾ ਨਿਆਰਾਪਣ ਅਤੇ ਅੱਡਰਾ ਪਨ ਤਾਂ ਹੀ ਸੁਰੱਖਿਅਤ ਬਚ ਸਕੇਗਾ। ਅੱਜ ਦੀ ਪੀੜ੍ਹੀ ਸਾਹਮਣੇ ਇਹੋ ਸਭ ਤੋਂ ਵੱਡੀ ਵਿਚਾਰਧਾਰਕ ਅਤੇ ਸਮਾਜਿਕ, ਰਾਜਨੀਤਕ ਤੇ ਧਾਰਮਿਕ ਜੰਗ ਹੈ।
ਜ਼ਰਾ ਪ੍ਰਧਾਨ ਮੰਤਰੀ ਮੋਦੀ ਦੀਆਂ ਸੱਜਰੀਆਂ ਸਿੱਖੀ ਦਾ ਭਗਵੀ ਕਰਨ ਕਰ ਦੇਣ ਵਾਲੀਆਂ ਲੱਫਾਜੀਆਂ ਤੇ ਗ਼ੌਰ ਕਰੋ:
ਗੁਰੂ ਗ੍ਰੰਥ ਗੁਰੂ ਪੰਥ ਦੇ ਸੰਕਲਪ ਅਤੇ ਸਿਧਾਂਤ ਨੂੰ ਭਗਵਾ ਕਰਨ ਦੀ ਫ਼ਿਲਾਸਫ਼ੀ ਵਿਚ ਲਪੇਟ ਕੇ ਖ਼ਾਲਸਾਈ ਆਦਰਸ਼ ਦਾ ਭੋਗ ਪਾਉਂਦੇ ਹੋਏ ਤੇ ਬਦਲਦੇ ਹੋਏ ਕਿਹਾ ਹੈ ਕਿ “ਸਿੱਖ ਗੁਰੂਆਂ ਨੇ ਹਰ ਭਾਰਤੀ ਨੂੰ ਆਪਣੇ ਦੇਸ਼ ਦੀ ਸ਼ਾਨ ਲਈ ਜੀਣਾ ਸਿਖਾਇਆ ਹੈ ਅਤੇ ਇਸ ਦੇਸ਼ ਨੂੰ ਬਿਹਤਰ ਅਤੇ ਵਿਕਸਤ ਬਣਾਉਣ ਲਈ ‘ਵੀਰ ਬਾਲ ਦਿਵਸ’ ਭਾਰਤੀਅਤਾ ਦੀ ਰਾਖੀ ਲਈ ਕੁੱਝ ਵੀ ਕਰ ਗੁਜ਼ਰਨ ਦੇ ਸੰਕਲਪ ਦਾ ਪ੍ਰਤੀਕ ਹੈ |….ਅਸੀਂ ਆਪਣੀ ਵਿਰਾਸਤ ਦਾ ਸਨਮਾਨ ਨਹੀਂ ਕੀਤਾ, ਉਦੋਂ ਤੱਕ ਦੁਨੀਆ ਨੇ ਵੀ ਸਾਡੀ ਵਿਰਾਸਤ ਨੂੰ ਤਵੱਜੋ ਨਹੀਂ ਦਿੱਤੀ | ਅੱਜ ਜਦੋਂ ਅਸੀਂ ਆਪਣੀ ਵਿਰਾਸਤ ‘ਤੇ ਫ਼ਖਰ ਕਰਨਾ ਸ਼ੁਰੂ ਕੀਤਾ ਹੈ ਤਾਂ ਦੁਨੀਆ ਦਾ ਨਜ਼ਰੀਆ ਵੀ ਬਦਲਿਆ ਹੈ | ਉਨ੍ਹਾਂ ਕਿਹਾ ਕਿ ਭਾਰਤ ਦੇ ਬਹਾਦਰ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਹੁਣ ਪੂਰੀ ਦੁਨੀਆ ਜਾਣੇਗੀ ਅਤੇ ਉਨ੍ਹਾਂ ਦੇ ਮਹਾਨ ਕਾਰਨਾਮਿਆਂ ਤੋਂ ਪ੍ਰੇਰਨਾ ਲਵੇਗੀ|”
“ਮੋਦੀ ਨੇ ‘ਵੀਰ ਬਾਲ ਦਿਵਸ’ ਨੂੰ ਅੰਮ੍ਰਿਤ ਕਾਲ ‘ਚ ਸ਼ੁਰੂ ਹੋਇਆ ਨਵਾਂ ਅਧਿਆਇ ਦੱਸਦਿਆਂ ਕਿਹਾ ਕਿ ਸਾਡੇ ਪੁਰਖਿਆਂ ਨੇ ਸਰਬਉੱਚ ਬਲੀਦਾਨ ਦਿੱਤਾ | ‘ਵੀਰ ਬਾਲ ਦਿਵਸ’ ਸਾਨੂੰ ਯਾਦ ਦਿਵਾਉਂਦਾ ਹੈ ਕਿ ਜਦੋਂ ਬਹੁਤ ਬਹਾਦਰੀ ਤੇ ਕੁਰਬਾਨੀ ਦੀ ਗੱਲ ਆਉਂਦੀ ਹੈ ਤਾਂ ਉਮਰ ਕੋਈ ਮਾਅਨੇ ਨਹੀਂ ਰੱਖਦੀ ਅਤੇ ਨਾਲ ਹੀ ਇਹ ਵੀ ਚੇਤਾ ਰੱਖਣਾ ਪਏਗਾ ਕਿ ਜਦੋਂ ਬੇਇਨਸਾਫ਼ੀ ਅਤੇ ਜ਼ੁਲਮਾਂ ਦਾ ਦੌਰ ਸੀ, ਉਸ ਵੇਲੇ ਇਕ ਪਲ ਲਈ ਵੀ ਨਿਰਾਸ਼ਾ ਨੂੰ ਭਾਰੂ ਨਹੀਂ ਹੋਣ ਦਿੱਤਾ ਗਿਆ|”
ਮੈਂ ਹੁਣੇ ਚਾਰ ਕੁ ਹਫ਼ਤਿਆਂ ਲਈ ਕੈਨੇਡਾ ਵਿਚ ਸੀ। ਉੱਥੋਂ ਦੇ ਕੁਝ ਉੱਘੇ ਗੁਰਦੁਆਰਾ ਪ੍ਰਬੰਧਕਾਂ ਨਾਲ ਗੱਲ ਹੋਈ ਤਾਂ ਉਨ੍ਹਾਂ ਦਾ ਸਾਰੇ ਹੀ ਪੰਥਕ ਮਸਲਿਆਂ ਤੇ ਇੱਕੋ ਇੱਕ ਘਸਿਆਰਾ ਜਿਹਾ ਜਵਾਬ ਸੀ ਕਿ “ਅਸੀਂ ਸਭ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜੇ ਹਾਂ ਤੁਸੀਂ ਉੱਥੋਂ ਫ਼ੈਸਲੇ ਕਰਵਾ ਲਓ, ਸਾਰਾ ਸਿੱਖ ਸੰਸਾਰ ਮੰਨ ਲਵੇਗਾ।” ਜਦੋਂ ਭਾਰਤ ਵਿਚਲੇ ਗੁਰਦੁਆਰਿਆਂ ਦੇ ਪ੍ਰਬੰਧਕਾ ਨਾਲ ਗੱਲ ਕਰੀਏ ਤਾਂ ਇੱਥੇ ਵੀ ਸਮੇਤ ਪੰਜਾਬ ਤੇ ਪੰਜਾਬ ਤੋਂ ਬਾਹਰ ਖੋਤੀ ਇਸੇ ਬੋਹੜ ਥੱਲੇ ਹੀ ਹਿਣ ਹਿਨਾਉਂਦੀ ਹੈ। ਵਰਤੇ ਸ਼ਬਦਾਂ ਲਈ ਖਿਮਾ ਪਰ ਸਚਾਈ ਇਹੋ ਹੈ। ਜਦ ਇਨ੍ਹਾਂ ਦੇ ਇਸ ਭਾਰਤੀ ਸਥਾਪਤੀ ਵੱਲੋਂ ਬਣਾਏ ਜਾ ਚੁੱਕੇ ਹਿੰਦੂਤਵੀ ਸਥਾਪਕਤਾ ਪੱਖੀ ਨੈਰੇਟਿਵ ਨੂੰ ਸਵਾਲ ਕਰੀਏ ਕਿ ਅਜਿਹੀ ਪੰਥ-ਗ੍ਰੰਥ ਮਾਰੂ ਸ੍ਰੀ ਅਕਾਲ ਤਖ਼ਤ ਤੇ ਗੁਰਦੁਆਰਾ ਪ੍ਰਬੰਧਕੀ ਨਿਜ਼ਾਮ ਦੀਆਂ ਸਮੂਹ ਕਮੇਟੀਆਂ ਨੂੰ “ਨਾਨਕਸ਼ਾਹੀ ਗੁਰੂ ਗ੍ਰੰਥ-ਗੁਰੂ ਪੰਥ” ਪੱਖੀ ਬਣਾਉਣ ਤੇ ਚਲਾਉਣ ਲਈ ਕੌਣ ਹਮਲਾ ਮਾਰੇਗਾ ? ਮੈਂ ਤੁਸੀਂ ਤੇ ਸਾਡੇ ਵਰਗੇ ਸਾਰੇ ਆਮ ਤੇ ਖ਼ਾਸ ਸਿੱਖ ਮਿਲ ਕੇ ਜਾਂ ਇਸ ਕੰਮ ਲਈ ਸੁਪਨਈ ਦ੍ਰਿਸ਼ਟੀ ਵਿਚ ਪਾਏ ਕਥਿਤ 96 ਕਰੋੜੀ ਖ਼ਾਲਸਾ ਦੀ ਉਡੀਕ ਕਰੀਏ ਜੋ ਕਦੇ ਆਉਣਾ ਹੀ ਨਹੀਂ ? ਤਾਂ ਬਗਲੇ ਭਗਤ ਬਣ ਸਰਕਾਰੀ ਇਕਾਗਰਤਾ ਵਿਚ ਸਿੱਖੀ ਦੇ ਵਿਹੜੇ ਵਿਚ ਸ਼ਿਕਾਰ ਕਰਨ ਲਈ ਸਮਾਧੀ ਵਿਚ ਖੜ ਜਾਂਦੇ ਹਨ। ਇਹ ਰੋਗ ਪੜ੍ਹੇ ਲਿਖੇ ਇਲੀਟ ਸਿੱਖਾਂ ਵਿਚ ਵੀ ਆਮ ਹੈ। ਜੋ ਭਾਰਤੀ ਸਥਾਪਿਕਤਾ ਨੂੰ ਸਤਾ ਧਾਰੀ ਰਾਜਨੀਤੀ ਦੇ ਮਨਸੂਬੇ ਅਨੁਸਾਰ ਸਿੱਖੀ ਦਾ ਸ਼ੋਸ਼ਣ ਕਰ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੇ ਦੁਸ਼ਮਣ ਨੰਬਰ ਇੱਕ ਬਣਾ ਕੇ ਖੜ੍ਹਾ ਕਰ ਦਿੰਦਾ ਹੈ। ਤੇ ਆਮ ਸਿੱਖ ਆਪਣੀਆਂ ਗਰਜ਼ਾਂ ਲਈ ਇਨ੍ਹਾਂ ਨੂੰ ਆਪਣਾ ਲੋਕਤੰਤਰੀ ਸਿੱਖੀ ਘਾਤਕ ਪ੍ਰਤੀਨਿਧੀ ਚੁਣ ਲੈਂਦਾ ਹੈ। ਮੇਰਾ 50 ਸਾਲਾਂ ਦਾ ਕੌਮੀ ਸਫ਼ਾ ਵਿਚ ਕੰਮ ਕਰਨ ਦਾ ਨਿੱਜੀ ਅਨੁਭਵ ਇਹ ਕਹਿੰਦਾ ਹੈ ਕਿ ਸਿੱਖਾਂ ਵਿਚ ਅੰਦਰੂਨੀ ਪੱਧਰ ਤੇ “ਨਾਨਕਸ਼ਾਹੀ ਸਭਿਅਤਾ ਦੀ ਪ੍ਰਭੁਤਾ ਧਾਰੀ ਸੈਭੰ ਧਾਰਨ ਅਤੇ ਆਚਰਨ ਕਿਰਦਾਰ ਵਿਚ ਅਪਣਾਉਣ ਲਈ ਇੱਕ ਬਦਲ ਵਜੋਂ ਸਵੀਕਾਰਨ ਨੂੰ ਕੋਈ ਵੀ (ਰਾਜਨੀਤਕ, ਸਮਾਜਿਕ, ਧਾਰਮਿਕ, ਵਿੱਦਿਅਕ ਆਦਿ..) ਸਿੱਖ ਆਗੂ ਤਿਆਰ ਨਹੀਂ ਹੈ”। ਤੇ ਸਭ ਪਾਸ ਇੱਕੋ ਖੱਸੀ ਵਿਚਾਰ ਹੈ ਕਿ “ਅਕਾਲ ਤਖ਼ਤ ਤੋਂ ਹੁਕਮ ਕਰਵਾ ਦਿਓ”; ਇਹ ਖੱਸੀ ਵਿਚਾਰ ਇਹ ਸਾਬਤ ਨਹੀਂ ਕਰਦਾ ਕਿ ਗੁਰੂ ਨਾਨਕ ਦੀ ਪਾਤਸ਼ਾਹੀ ਦਾ ਦਾਅਵਾ ਕਰਨ ਵਾਲਾ ਗੁਰੂ ਪੰਥ ਖ਼ਾਲਸਾ ਕਿਤੇ ਕੁੰਭਕਰਨੀ ਭਗਵੇ ਟੀਕੇ ਦਾ ਸ਼ਿਕਾਰ ਬਣਾ ਸੁੰਨ ਕੀਤਾ ਜਾ ਚੁਕਾ ਹੈ ? ਕੌਣ ਹੋਸ਼ ਵਿਚ ਲਿਆਏਗਾ ?
ਅਜਿਹੇ ਵਾਤਾਵਰਨ ਵਿਚ ਅਸੀਂ ਭਗਵਿਆਂ ਦੇ ਏਜੰਡੇ ਵੀਰ ਬਾਲ ਦਿਵਸ ਅਤੇ ਮਾਤਮੀ ਬਿਗਲ ਦੀ ਉਸ ਵਿਚਾਰ ਧਾਰਾ ਤੇ ਗੱਲ ਕਰ ਰਹੇ ਹਾਂ ਜਿਹੜੀ ਡੇਰਾਵਾਦ ਤੇ ਟਕਸਾਲਾਂ ਰਾਹੀਂ ਲਵ-ਕੁਸ਼ ਦੀ ਔਲਾਦ ਬਣ ਕੇ ਸਿੱਖ ਗੁਰੂਆਂ ਨੂੰ ਹਿੰਦੂ ਘਰਾਣਿਆਂ ਵਿਚ ਜਨਮੇ ਹਿੰਦੂ ਕਹਿਣ ਸਾਬਤ ਕਰਨ ਵਿਚ ਰੱਤਾ ਵੀ ਸੰਕੋਚ ਨਹੀਂ ਕਰਦੀ। ਸਿੱਖਾਂ ਦੀ ਧਨਾਢ ਇਲੀਟ ਤੇ ਡੇਰਾਵਾਦੀ ਸੰਤ ਸਮਾਜੀ ਤੇ ਹਰ ਖ਼ੇਤਰ ਵਿਚ ਸੱਤ ਧਾਰੀ ਸਿੱਖੀ ਇਹੋ ਹੈ।
ਇਹ ਭਾਰਤ ਦੇ ਆਗੂਆਂ ਨੂੰ ਜਵਾਬ ਨਹੀਂ ਦੇ ਸਕਦੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਸਾਹਿਬਜ਼ਾਦਿਆਂ ਤੱਕ ਤੇ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਕਿਸੇ ਵੀ ‘ਭਾਰਤ ਦੇਸ਼’ ਦੀ ਤੇ ਹਿੰਦੂਤਵੀ ਦੇਸ਼ ਦੀ ਕੋਈ ਹੋਂਦ ਨਹੀਂ ਸੀ। ਜੇ ਕੋਈ ਸੁਤੰਤਰ ਹੋਂਦ ਇਸ ਖ਼ਿੱਤੇ ਵਿਚ ਸੀ ਤਾਂ ਉਹ ਸਿਰਫ਼ ਤੇ ਸਿਰਫ਼ ਨਾਨਕਸ਼ਾਹੀ ਪਾਤਸ਼ਾਹੀ ਦੇ ਵਤਨ ਅਨੰਦਪੁਰ ਸਾਹਿਬ ਦੇ ਸਰਕਾਰ ਏ ਖ਼ਾਲਸਾ ਦੀ ਪ੍ਰਭੁਤਾ ਧਾਰੀ ਪ੍ਰਭੁਤਾ ਦੀ ਸੰਪਰਤਾ ਸੀ। ਜਿਸ ਨੂੰ ਹੀ ਖ਼ਤਮ ਕਰਨ ਲਈ ਅਤੇ ਸਾਹਿਬਜ਼ਾਦਿਆਂ ਸਮੇਤ ਗੁਰੂ ਪਾਤਸ਼ਾਹਾਂ ਨੂੰ ਸ਼ਹੀਦ ਕਰਵਾਉਣ, ਇਸ ਤੇ ਹਮਲੇ ਕਰਨ ਤੇ ਮੁੜ ਚਮਕੌਰ ਸਾਹਿਬ ਦੀ ਕੱਚੀ ਗੜੀ ਤੇ ਵੀ ਹਮਲਾ ਕਰਨ ਵਾਲੀ ਅਸਲ ਤਾਕਤ ਬ੍ਰਾਹਮਣੀ ਭਗਵੀ ਹਿੰਦੂ ਰਾਜਸ਼ਾਹੀ ਹੀ ਸੀ ਜਿਸ ਨੇ ਮੁਗ਼ਲਾਂ ਨੂੰ ਕਦੇ ਭਾੜੇ ਵੱਜੋ, ਖ਼ਾਸ ਤੌਰ ਤੇ ਅਨੰਦਪੁਰ ਸਾਹਿਬ ਤੇ ਹਮਲੇ ਵੇਲੇ, ਇਸਤੇਮਾਲ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਵਿਚ ਇਸੇ ਲਈ ਦਰਜ ਕੀਤਾ ਗਿਆ ਹੈ “ਨਾ ਹਮ ਹਿੰਦੂ ਨਾ ਮੁਸਲਮਾਨ”। ਇਸ ਲਈ ਝੂਠ ਬੋਲਣ ਤੋਂ ਤੇ ਇਤਿਹਾਸ ਫ਼ਲਸਫ਼ਾ ਬਦਲਣ ਤੋਂ ਬਾਜ਼ ਆਓ ਪੀ ਐਮ ਪਾਂਡੇ ਜੀ!
ਕਿਸੇ ਵੀ ਫ਼ੀਲਡ ਦੇ ਸਿੱਖ ਆਗੂ ਵਿਚ ਜੁਰਅਤ ਨਹੀਂ ਬਚੀ (ਅਕਾਲ ਤਖ਼ਤ ਤੇ ਕਾਬਜ਼ ਆਗੂ ਸਮੇਤ) ਕਿ ਉਹ ਸਾਹਮਣੇ ਖੜ ਕੇ ਕਹਿ ਸਕੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਸਾਹਿਬਜ਼ਾਦਿਆਂ ਤੇ ਲੱਖਾਂ ਸਿੱਖਾਂ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਤੱਕ ਤੇ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਿਸਲ ਕਾਲ ਤੋਂ ਸਰਕਾਰੇ ਖ਼ਾਲਸਾ ਤੱਕ; ਸਭ ਦਾ ਇੱਕੋ ਇੱਕ ਰਾਹ, ਦਿਸ਼ਾ ਅਤੇ ਪੈਂਤੜਾ ਪ੍ਰਭੁਤਾ-ਧਾਰੀ ਨਾਨਕਸ਼ਾਹੀ ਪਾਤਸ਼ਾਹੀ ਦਾ ਦਾਅਵਾ ਰਿਹਾ ਹੈ। ਇਸੇ ਦੇਸ਼ ਕਾਲ ਨਿਮਿਤ ਹੀ ਜੰਗਾਂ ਸ਼ਹੀਦੀਆਂ ਹੋਈਆਂ ਹਨ। ਇਸ ਵੱਖਰੀ ਅੱਡਰੀ ਪਾਤਸ਼ਾਹੀ ਦੇ ਦਾਅਵੇ ਦਾ ਕਤਈ ਭਾਰਤੀ ਕਰਨ, ਰਾਸ਼ਟਰੀ ਕਰਨ ਤੇ ਭਗਵਾ ਕਰਨ ਨਹੀਂ ਹੋਣ ਦਿਆਂਗੇ ਚਾਹੇ ਹੋਰ ਲੱਖਾਂ ਸ਼ਹੀਦੀਆਂ ਹੋ ਜਾਣ ।
ਇਸ ਲਈ ਇਸ ਪਾਤਸ਼ਾਹੀ ਦਾਅਵੇ ਤੇ ਅਮਲੀ ਕਰਨ ਦੇ ਵਿਰਾਸਤੀ ਸੁਨਹਿਰੀ ਵਿਰਸੇ ਨੂੰ 2022 ਤੋ ਵੀਰ ਬਾਲ ਦਿਵਸ ਰਾਹੀਂ ਜਾਂ ਹੋਰ ਹਿੰਦੁਤਵੀਕਰਨ ਨਿਮਿਤ ਮਨਾਏ ਜਾਂਦੇ ਗੁਰੂਆਂ ਦੇ ਪੁਰਬਾਂ ਰਾਹੀ ਭਾਰਤੀ ਹੁਕਮਰਾਨਾਂ ਦੀ ਹਰ ਚਾਣਕੀ ਤੇ ਬ੍ਰਾਹਮਣੀ ਨੀਤੀ ਤੇ ਹਮਲੇ ਦਾ ਕਰਾਰਾ ਜਵਾਬ ਆਉਣਾ ਚਾਹੀਦਾ ਹੈ। ਮੋਦੀ ਦੀ ਵੀਰ ਬਾਲ ਦਿਵਸ ਦੀ ਜ਼ਹਿਰੀ ਨੀਤੀ ਅਮਲ ਦਾ ਖ਼ਾਲਸੇ ਨੂੰ ਜਵਾਬ ਦੇਣਾ ਪੈਣਾ ਹੈ ਤੇ ਵੀਰ ਬਾਲ ਦਿਵਸ ਮਨਾਉਣ ਤੇ ਪੂਰੀ ਪਾਬੰਦੀ ਦਾ ਹੁਕਮ ਪੰਥ ਖ਼ਾਲਸੇ ਵੱਲੋਂ ਇਕੱਠ ਕਰ ਆਪ ਜਾਰੀ ਹੋਣਾ ਚਾਹੀਦਾ ਹੈ। ਨੀਤੀ ਅਤੇ ਉਸ ਦਾ ਪ੍ਰਗਟਾਵਾ ਸਪਸ਼ਟ ਕਰ ਦਿੱਤਾ ਜਾਣਾ ਚਾਹੀਦਾ ਹੈ ਕਿ ਸਰਕਾਰੀ ਤੇ ਭਗਵੇ ਹੱਥਾਂ ਵਿਚ ਖੇਡਣ ਵਾਲ ਕੋਈ ਵੀ ਕੇਸਾਂ ਧਾਰੀ ਸਿੱਖ ਨਹੀਂ ਮੰਨਿਆਂ ਜਾਣਾ ਚਾਹੀਦਾ ਤੇ ਉਸ ਨਾਲ ਪੰਥ ਖ਼ਾਲਸੇ ਨੂੰ ਵਰਤਣਾ ਛੱਡਣਾ ਹੀ ਪੈਣਾ ਹੈ। ਇਸ ਨਿਮਿਤ ਪੰਥ ਖ਼ਾਲਸਾ ਜੀ ਨੂੰ ਆਪਣੇ ਟੱਬਰਾਂ ਦੀ ਇਕਾਈ ਘੱਟੋ ਘਟ ਪੰਜੀ ਪਰਮੇਸ਼ਰ ਬਣਾ ਲੈਣੀ ਤੇ ਧਾਰਨ ਕਰ ਲੈਣੀ ਚਾਹੀਦੀ ਹੈ। ਆਉਣ ਵਾਲਾ ਸਮਾਂ ਇਸੇ ਦੀ ਮੰਗ ਹਰ ਸਿੱਖ ਤੋਂ ਕਰਦਾ ਹੈ। ਯਾਦ ਰੱਖੋ ਮੋਦੀ ਦਾ ਇੱਕ ਇੱਕ ਬੋਲ ਸਿੱਖੀ ਦਾ ਬੀਜ ਨਾਸ਼ਕ ਹਮਲਾਵਰ ਸਪ੍ਰੇ ਹੈ। ਉਸ ਦਾ ਛਿੜਕਾ ਕਰਨ ਵਾਲੇ ਭੇਖੀ ਕੇਸਾਧਾਰੀ ਜ਼ਰਖ਼ਰੀਦ ਮੁਜ਼ਾਰੇ ਹਨ।
ਸਿੱਖੀ ਵਿਚ ਸ਼ਹੀਦ ਦੀ ਪਰਿਭਾਸ਼ਾ ਗੁਰੂ ਨਾਨਕ ਸਾਹਿਬ ਜੀ ਤੈਅ ਕਰਦੇ ਹਨ, ਜੋ ਅਰਬੀ ਫ਼ਾਰਸੀ ਵਾਲੀ ਨਹੀਂ ਹੈ। ਸਿੱਖ ਸ਼ਾਬਦਿਕ ਟਰਮਨਾਲੋਜ‌ੀ ਨੂੰ ਤਾਂ ਸਾਡੇ ਵਿਦਵਾਨ ਵੀ ਸਮਝ ਨਹੀਂ ਰਹੇ ਹਨ ਜਾਂ ਕਹਿ ਲਓ ਗ਼ਰਜ਼ਾਂ ਲਾਲਚਾ ਤੇ ਰੋਟੀ ਦੇ ਸਵਾਰਥਾਂ ਕਰ ਕੇ ਸਮਝਣਾ ਤੇ ਸਮਝਾਉਣਾ ਨਹੀਂ ਚਾਹੁੰਦੇ! ਨਾਨਕਸ਼ਾਹੀ ਸਭਿਅਤਾ ਵਿਚ ਸਿੱਖ ਸ਼ਹੀਦ ਦੀ ਪਰਿਭਾਸ਼ਾ ਨੂੰ ਅਰਬ ਦੀ ਉਸੇ ਧਰਤੀ ਤੇ ਉਸੇ ਸਥਾਨ ਤੋਂ ਗੁਰੂ ਨਾਨਕ ਨੇ ਬਦਲ ਦਿੱਤਾ ਜਿੱਥੋਂ ਅਰਬੀ-ਫ਼ਾਰਸੀ ਵਾਲਿਆਂ ਨੇ ਇਸ ਨੂੰ ਜਨਮ ਦਿੱਤਾ ਸੀ। ਇਹ ਸਿੱਖ ਯੋਧਾ ਸੀ ਕਾਜ਼ੀ ਤੋਂ ਸਿੱਖ ਬਣਿਆ ਭਾਈ ਰੁਕਨ-ਉ-ਦੀਨ ਜੀ। ਨਾਨਕਸ਼ਾਹੀ ਸਭਿਅਤਾ ਦੀ ਖ਼ਾਲਸਤਾਈ ਹੋਂਦ ਦੀ ੴ ਅਕਾਲ ਸਤਾ ਦੀ ਬਹਾਲੀ ਨੂੰ ਜੀਵਤ ਕਰਨ ਵਾਲੀਆਂ ਪ੍ਰਾਣ ਤੇ ਸਰੀਰ ਵਾਰੂ ਭਾਣਾ ਸੱਤ ਕਰਨ ਵਾਲੀਆਂ ਜਿੰਦਾ ਨੂੰ ਸ਼ਹੀਦ ਮੰਨਿਆ ਜਾਂਦਾ ਹੈ।
ਬਿਪਰਵਾਦ ਤੇ ਬ੍ਰਾਹਮਣੀ ਨੈਰੇਟਿਵ ਵਿਚ ਸਿਰ ਫਸਾ ਕੇ ਗੁਰਮਤਿ ਵਿਰੋਧੀ ਪ੍ਰਸੰਗ ਸਿਰਜਣੇ ਅਤੇ ਬਿਰਤਾਂਤ ਘੜਨ ਨੂੰ ਕਿਸ ਵਿਦਵਤਾ ਦੇ ਹਿਸਾਬ ਨਾਲ ਤੁਸੀਂ ‘ਦੂਰਅੰਦੇਸ਼ੀ’ ਮੰਨਦੇ ਹੋ? ਜਾਂ ਸਿੱਖ ਹਿਤੇਸ਼ੀ ਕਦਮ ਗਰਦਾਨਦੇ ਹੌ? ਜਵਾਬ ਦੇਣਾ ਲਾਜ਼ਮੀ ਬਣਦਾ ਹੈ।
ਇਸ ਪੱਖੋਂ ਕਿ ਸੱਚ ਪ੍ਰਗਟ ਹੋਣ ਤੋਂ ਬਾਅਦ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਆਪਣਾ ਥੁੱਕਿਆ ਚੱਟੀ ਜਾਵੇ ਤੇ ਉਸ ਨੂੰ ਵੀ ਭੇਡਾਂ ਲੋਕਾਂ ਦੀ ਆਵਾਜ਼ ਅਨੁਸਾਰ ਦੂਰ ਅੰਦੇਸ਼ੀ ਫ਼ੈਸਲੇ ਕਹਿ ਕੇ ਪ੍ਰਚਾਰਨ! ਹੱਦੋਂ ਵੱਧ ਢੋਰ ਪ੍ਰਵਿਰਤੀ ਦਾ ਮੁਜ਼ਾਹਰਾ ਹੈ, ਜੋ ਅਣਗਿਣਤ ਵਾਰ ਭੇਡਾਂ ਦਾ ਇਹ ਸੱਤਾਧਾਰੀ ਸਰਕਾਰੀ ਹੈਂਕੜਬਾਜ਼ ਕਰ ਚੁਕਾ ਹੈ। ਤੁਸੀਂ ਥੁੱਕਿਆ ਚੱਟੋ ਪਰ ਪੰਜਾਬ ਦੇ ਅਣਖੀਲੇ ਵਿਰਸੇ ਤੇ ਸਭਿਅਤਾ ਨੂੰ ਆਪਣੀ ਝੋਲ਼ੀ-ਚੁੱਕ ਗ਼ੁਲਾਮ ਤੇ ਘਸਿਆਰੀ ਢੋਰ ਬਿਰਤੀ ਦਾ ਸ਼ਿਕਾਰ ਨਾ ਬਣਾਓ।
ਰਹੀ ਗੱਲ ‘ਬਜ਼ੁਰਗ ਵੀ ਤਾਂ ਮਾਤਮ ਬਣਾਉਂਦੇ ਸਨ’ ਦੀ। ਸਿੱਖ ਬਜ਼ੁਰਗ ਔਰਤਾਂ ਅਤੇ ਮਰਦਾਂ ਨੇ ਕਦੇ ਵੀ ਸ਼ਹਾਦਤਾਂ ਦਾ ਮਾਤਮ ਨਹੀਂ ਬਣਾਇਆ। ਇਹ ਚਮਕੌਰ ਦੀ ਕੱਚੀ ਗੜ੍ਹੀ ਵਿਚ ਹੀ ਪਾਤਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੁੱਤਰਾਂ ਸਿਰ ਸ਼ਹੀਦੀ ਦਸਤਾਰ ਤੇ ਕਲਗ਼ੀ ਸਜਾ ਕੇ ਰਣ ਵਿਚ ਜੂਝ ਮਰਨ ਦੀ ਥਾਪੀ ਨਾਲ ਹੀ ਤੈਅ ਕਰ ਦਿੱਤਾ ਸੀ। ਨਾਨਕਸ਼ਾਹੀ ਵਤਨ ਤੇ ਅਕਾਲ ਦੇ ਅਮਲ ਦੀ ਸੁਰ ਨਾਲੋਂ ਨਾਲ ਤੈਅ ਕਰ ਦਿੱਤੀ ਸੀ ਜਦੋਂ ਲੋਥਾਂ ਵਿਚੋਂ ਨਿਕਲਦੇ ਹੋਏ ਸਿੰਘਾਂ ਨੇ ਕਿਹਾ ਕਿ ਪਾਤਸ਼ਾਹ ਸਾਹਿਬਜ਼ਾਦਿਆਂ ਦਾ ਸਰੀਰ……ਤਾਂ ਪਾਤਸ਼ਾਹ ਨੇ ਫ਼ਰਮਾਇਆ ਕਿ ਮੇਰੇ ਤਾਂ ਸਾਰੇ ਹੀ ਪੁੱਤ ਨੇ; ਇਹ ਤੁਹਾਡੇ ਪੱਲੇ ਪੈਣ ਵਾਲੀ ਗੱਲ ਲਗਦੀ ਨਹੀਂ ਕਿ “ਇਨ ਪੁਤਰਨ ਕੇ ਸੀਸ ਪਰ, ਵਾਰ ਦੀਏ ਸੁਤ ਚਾਰ।
ਚਾਰ ਮੂਏ ਤੋ ਕਿਆ ਹੂਆ, ਜੀਵਤ ਕਈ ਹਜ਼ਾਰ! “; ਸਾਡੇ ਬਜ਼ੁਰਗ ਜੇ ਭੁੰਜੇ ਪੈ ਜਾਂਦੇ ਸਨ ਤਾਂ ਇਹ ਉਨ੍ਹਾਂ ਦੀ ‘ਡੇਰੇਵਾਦੀ ਪਰੰਪਰਾ ਦਾ ਸ਼ਿਕਾਰ’ ਹੋ ਜਾਣਾ ਉਵੇਂ ਹੀ ਹੈ ਜਿਵੇਂ ਹੁਣ ਆਮ ਆਦਮੀ ਪਾਟੀ ਤੇ ਭਾਜਪਾ ਜੋ ਦੋਵੇਂ ਹੀ ਆਰ ਐੱਸ ਐੱਸ ਦੇ ਇੱਕੋ ਖੋਟੇ ਸਿੱਕੇ ਕਦੇ ਵੀਰ ਬਾਲ ਦਿਵਸ ਵਿਚ ਤੇ ਕਦੇ ਮਾਤਮੀ ਧੁਨਾਂ ਵਿਚ ਖ਼ਾਲਸਤਾਈ ਸੁਨਹਿਰੀ ਵਿਰਸੇ ਨੂੰ ਖ਼ਤਮ ਕਰ ਵਤਨ ਅਨੰਦਪੁਰ ਦੀ ਸੰਪ੍ਰਭੁਤਾ ਦੇ ਨਿਸ਼ਾਨੇ ਨਾਨਕਸ਼ਾਹੀ ਪਾਤਸ਼ਾਹੀ ਤੋਂ ਖ਼ਾਲਸੇ ਨੂੰ ਮੁਨਕਰ ਕਰਵਾਉਣਾ ਲੋਚਦੇ ਹਨ। “ਹਮ ਰਾਖਤ ਪਾਤਸ਼ਾਹੀ ਦਾਅਵਾ” ਅਕਾਲ ਪੁਰਖ ਦੇ ਸੁੱਤ ਗੁਰੂ ਗ੍ਰੰਥ ਗੁਰੂ ਪੰਥ ਵਿਚ ਜਿਊਂਦਾ ਹੈ ਤੇ ਉਹ ਇਕੱਲੇ ਇਕੱਲੇ ਸਿੱਖ ਵਿਚ ਗ਼ਰਜ਼ਾਂ ਸਿੰਘ ਬੋਤਾ ਸਿੰਘ ਵਾਂਗ ਜਿਊਂਦਾ ਰਹੇਗਾ।
ਜਿਨ੍ਹਾਂ ਦੇ ਪੁੱਤਾਂ ਨੂੰ ਤੁਸੀਂ ਬਾਲ ਕਹਿਣ ਦੀ ਹਿਮਾਕਤ ਕਰ ਰਹੇ ਹੋ ਉਨ੍ਹਾਂ ਦੀਆਂ ਸਰਦਾਰਨੀ ਕਹਾਉਂਦੀਆਂ ਮਾਤਾਵਾਂ ਨੇ ਅਣਗਿਣਤ ਦੁੱਧ ਚੁੰਘਦੇ ਬਾਲਾਂ ਦੇ ਵੀ ਦੀ ਅੰਗਾਂ ਦੇ ਟੋਟੇ ਨਾਨਕਸ਼ਾਹੀ ਸੀਭਅਤਾ ਤੇ ਰਾਜ ਸਤਾ ਦੀਆਂ ਧਾਰਨੀ ਸਿੰਘਣੀਆਂ ਨੇ ਆਪਣੇ ਗ਼ਲਾਂ ਵਿਚ ਸਹਿਰਿਆ ਵਜੋਂ ਹਾਰ ਪਵਾਏ ਹਨ ਉਹ ਦਿਸ਼ਾ ਅਤੇ ਹੋਣੀ ਦੀ ਹਿੱਕ ਤੇ ਖ਼ਾਲਸਾਈ ਅਮਲ ਦੀਆਂ ਸ਼ਹੀਦੀਆਂ ਦੀ ਨਾਨਕਸ਼ਾਹੀ ਪ੍ਰਭੂਤਾ ਦੀ ਸੁਤੰਤਰ ਪ੍ਰਭੂਸੱਤਾ ਨਿਮਿਤ ਸਿਰਨਾਵੇਂ ਤੇ ਸ਼ਬਦਾਂ ਅਤੇ ਕਿਰਦਾਰ ਆਚਰਣ ਦੇ ਅਰਥ ਘੜ ਗਏ ਹਨ। ਜਿਨ੍ਹਾਂ ਦੇ ਖ਼ਾਨਦਾਨਾਂ ਵਿਚ ਸਿਵਾ ਭੇਡਾਂ ਤੋਂ ਕਦੇ ਸਿੰਘ ਸੂਰਮੇ ਜੰਮੇ ਹੀ ਨਹੀਂ ਉਹ “ਖ਼ਾਲਸੇ” ਦੀਆਂ ਰਵਾਇਤਾਂ ਅਤੇ ਵਿਰਸੇ ਵਾਲੀ ਨਾਨਕਸ਼ਾਹੀ ਸਭਿਅਤਾ, ਧਰਮ, ਨਿਜ਼ਾਮ ਅਤੇ ਸਰਕਾਰ ਦੀਆਂ ਗੱਲਾਂ ਨਾ ਹੀ ਕਰਿਆ ਕਰਨ….ਗਊ ਜਾਏ ਢੋਰ-ਪਸ਼ੂ ਤਾਂ ਉੱਕਾ ਹੀ ਨਾ ਨੇੜੇ ਲੱਗਿਆ ਕਰਨ।
ਅਗਰ ਮਾਤਮੀ ਧੁਨ ਵਾਲੇ ਮੁੱਖ ਮੰਤਰੀ ਤੇ ਉਸ ਦੇਸਮਰਥਕ ਭੇਡੂ ਢਿੱਡੋਂ ਆਪਣੀ ਗੱਲ ਨਾਲ ਇਮਾਨਦਾਰ ਨ ਤੇ ਥੁੱਕਿਆਂ ਚੱਟ ਚੱਟ ਥੱਕ ਚੁੱਕੇ ਹਨ ਤਾਂ ਮੇਰੀ ਸਲਾਹ ਹੈ ਕਿ ਆਮ ਆਦਮੀ ਪਾਰਟੀ ਝੂਠੇ ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ਤੇ ਸੋਂਹ ਚੁੱਕਣ ਦੀਆਂ ਪਾਥੀਆਂ ਥੱਪਣ ਗਈ ਸੀ….ਹੈ ਹਿੰਮਤ ਤਾਂ ਉਸੇ ਦਿਨ ਨੂੰ ਪੰਜਾਬ ਲਈ ਮਾਤਮੀ ਧੁੰਨ ਦਿਵਸ ਘੋਸ਼ਿਤ ਕਰੋ, ਕਿਉਂਕਿ ਤੁਸੀਂ ਭਗਵੰਤ ਤੇ ਕੇਜਰੀਵਾਲ ਤਾਂ ਭਗਤ ਸਿੰਘ ਦੇ ਹੀ ਪੈਰੋਕਾਰ ਹੋ…ਉਸ ਦੀ ਸ਼ਹੀਦੀ ਦਿਨ ਨੂੰ ਮਾਤਮੀ ਬਿਗਲ ਦਿਵਸ ਘੋਸ਼ਿਤ ਕਰ ਦਿਓ। ਸ਼ਰਤੀਆਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ।
ਵੀਰ ਬਾਲ ਦਿਵਸ ਅਤੇ ਮਾਤਮੀ ਬਿਗਲ ਵਾਲੀਆਂ ਇੱਕੋ ਸਿੱਕੇ ਦੀਆਂ ਤਾਕਤਾਂ ਨੂੰ ਜਵਾਬ ਦੇਣਾ ਲਾਜ਼ਮੀ ਹੈ।
ਬਾਲ ਉਹ ਹੁੰਦਾ ਹੈ ਜੋ ਆਪਣਾ ਆਪ ਵੀ ਨਹੀਂ ਸੰਭਾਲ ਸਕਦਾ, ਦੁੱਧ ਚੁੰਘਦਾ ਬੱਚਾ ਜੋ ਆਪਣਾ ਆਪ ਨਹੀਂ ਸੰਭਾਲ ਸਕਦਾ, ਜਿਸਨੂੰ ਕੋਈ ਦੂਜਾ ਸੰਭਾਲਦਾ ਹੈ। ਇਹ ਪ੍ਰਸੰਗ ਸਿਰਜਿਆ ਗਿਆ ਹੈ। ਜੋ ਮੁੱਢੋਂ ਹੀ ਰੱਦ ਕਰਨਾ ਬਣਦਾ ਹੈ। ਇਸ ਨੂੰ ਸਿਰਫ਼ ਉਹੀ ਸਹਿ ਸਕਦਾ ਹੈ ਜਿਸ ਦੇ ਰਗਾਂ ਵਿਚ, ਖ਼ਾਨਦਾਨ ਵਿਚ ਅਤੇ ਪ੍ਰਾਣਾਂ ਵਿਚ ਸਿੱਖ ਜਿੰਦ-ਜਾਨ ਹੈ ਹੀ ਨਹੀਂ । ਜੋ ਆਪਣੇ ਨਿੱਜ ਸਵਾਰਥਾਂ, ਗ਼ਰਜ਼ਾਂ ਲਾਲਸਾਵਾਂ ਅਤੇ ਰੋਟੀ-ਬੋਟੀ ਤੇ ਸਤਾ ਦਾ ਵਿਕਾਊ ਢੋਰ-ਪ੍ਰਾਣੀ ਆਪਣੇ ਰਾਜਨੀਤਕ, ਆਰਥਿਕ ਸਮਾਜਿਕ ਜਾਂ ਧਾਰਮਿਕ ਲਾਭਾਂ ਲਈ ਕੌਮ ਨੂੰ ਕੌਡੀਆਂ ਬਣਾ ਵੇਚਦਾ ਤੇ ਆਪ ਕੌਡੀਆਂ ਖੱਟਦਾ ਹੈ; ਇਨ੍ਹਾਂ ਨੂੰ ਹੀ ਬਿਪਰਵਾਦੀ ਅਤੇ ਗੁਰੂ ਗ੍ਰੰਥ ਪੰਥ ਵਿਰੋਧੀ ਸਾਕਤੀ ਸਿਰ ਦਸਤਾਰ ਵਿਚ ਫਸਾ ਕੇ ਬਣੇ ਭੇਖੀ ਸਿੱਖ ਕਿਹਾ ਅਤੇ ਮੰਨਿਆਂ ਜਾਂਦਾ ਹੈ । ਸਾਹਿਬਜ਼ਾਦੇ ਘੁੜ ਸਵਾਰੀ ਕਰਦੇ ਜੰਗੀ ਜੋਧੇ ਸਨ, ਜਿਨ੍ਹਾਂ ਬ੍ਰਾਹਮਣੀ ਹਿੰਦੂ ਨੀਂਹਾਂ ਦੇ ਨਾਲੋਂ ਨਾਲ ਮੁਗ਼ਲ ਸਲਤਨਤ ਦੀਆਂ ਜੜ੍ਹਾਂ ਨੂੰ ਹੱਥ ਪਾਇਆ। ਚਾਰੋ ਸਾਹਿਬਜ਼ਾਦੇ ਨਾਨਕਸ਼ਾਹੀ ਸਲਤਨਤ ਦੇ ਵਤਨ ਅਨੰਦਪੁਰ ਦੀ ਖ਼ਾਲਸਾਈ ਅਕਾਲ ਪ੍ਰਭੁਤਾ ਧਾਰੀ ਸੁਤੰਤਰ ਸੱਤਾ ਦੇ ਵਾਰਸ ਸ਼ਹਿਜ਼ਾਦੇ ਹਨ।
ਸਿੱਖ ਸ਼ਾਬਦਿਕ ਅਰਥਾਂ ਦੀ ਗੁਰਮਤ ਪ੍ਰਣਾਲੀ ਵਿਚ ਸਾਹਿਬਜ਼ਾਦੇ, ਸ਼ਹੀਦ, ਸਿੱਖ, ਸਿੰਘ, ਸਰਦਾਰ, ਪੰਥ, ਖ਼ਾਲਸਾ ਅਤੇ ਗ੍ਰੰਥ ਉਵੇਂ ਹੀ ਆਪਣੇ ਨਵੇਕਲੇ ਅਤੇ ਰਜਿਸਟਰਡ ਕਾਪੀ-ਰਾਈਟ ਅਰਥ ਅਤੇ ਸ਼ਬਦਾਵਲੀ ਦੀ ਗੁਰਮਤਿ ਪਰਿਭਾਸ਼ਾ ਰੱਖਦੇ ਹਨ ਜਿਵੇਂ ਸੰਗਤ, ਪੰਗਤ, ਲੰਗਰ, ਕੀਰਤਨ, ਨਾਮ, ਸਿਮਰਨ, ਕਿਰਤ, ਵੰਡ ਛਕਣਾ ਅਤੇ ਸਿੱਖੀ ਸਭਿਅਤਾ ਦਾ ਨਾਨਕੀ ਦਾਅਵਾ ਤੇ ਪ੍ਰਗਟਾਵਾ। ਸਾਕਤੀ ਅਨਮਤੀ ਅਤੇ ਬਿਪਰਧਾਰੀ ਬੁੱਧੀ-ਵਿਦਵਾਨ ਜੀਵੀਆਂ ਨੂੰ ਇਸ ਤੇ ਬੋਲਣ, ਜਾਂ ਕੌਮ ਨੂੰ ਸਮਝਾਉਣ ਦਾ ਕੋਈ ਅਧਿਕਾਰ ਨਹੀਂ ਹੈ। ਨਾ ਹੀ ਖ਼ਾਲਸੇ ਵੱਲੋਂ ਕਦੇ ਦਿੱਤਾ ਜਾਵੇਗਾ।
ਇਸ ਲਈ ਬੇਨਤੀ ਹੈ ਕਿ ਸਾਕਤੀ ਅਨਮਤੀ ਅਤੇ ਬਿਪਰਧਾਰੀ ਬੁੱਧੀ-ਵਿਦਵਾਨ ਜੀਵੀਆਂ ਦੀ ਵਕਤੀ ਸਤਾ ਨਾਲ ਨਿਭਣ ਵਾਲੀ ਮਾਨਸਿਕਤਾ ਤੇ ਵਿਦਵਤਾ ਵਾਲਾ ਪ੍ਰਾਣੀ, ਜਿਸ ਨੇ ਸਾਕਤੀ ਸਿਰ ਵਿਚ ਭੇਖ‌ਿ ਸਿੱਖ ਵਜੋਂ ਦਸਤਾਰ ਧਾਰੀ ਸਵਾਂਗ ਰਚਾਇਆ ਹੋਇਆ ਹੈ ਉਹ ਸਾਰੇ ਹੀ ਨਾਨਕਸ਼ਾਹੀ ਖ਼ਾਲਸਤਾਈ ਰਾਜ ਪ੍ਰਣਾਲੀ ਦੀ ਸੱਤਾ ਵਿਚ ਇਸ ਦੇ ਦੁਸ਼ਮਣ ਮੰਨੇ ਜਾਂਦੇ ਹਨ ਤੇ ਮੰਨੇ ਜਾਂਦੇ ਰਹਿਣਗੇ, ਫਿਰ ਚਾਹੇ ਉਹ ਬਾਲ ਦਿਵਸ ਧਾਰੀ ਹੋਣ ਜਾਂ ਮਾਤਮੀ ਬਿਗਲ ਧਾਰੀ ਭੰਡ ਦਿੱਲੀ/ਚੰਡੀਗੜ੍ਹੀ ਗਾਜ਼ੇ ਬਾਜ਼ੇ ਵਾਲੇ….ਨਾਨਕਸ਼ਾਹੀ ਖ਼ਾਲਸਤਾਈ ਰਾਜ ਪ੍ਰਣਾਲੀ ਦੀ ਸੱਤਾ ਪ੍ਰਣਾਲੀ ਦੇ ਰੋਲ ਮਾਡਲ ਦੀ ਸਿੱਖੀ ਸੇਵਕੀ ਨੂੰ ਇਨ੍ਹਾਂ ਸਭਨਾਂ ਨੂੰ ਨਕਾਰ ਕੇ ‘ਚਾਰੋ ਖ਼ਾਨੇ ਚਿੱਤ’ ਕਰਨਾ ਹੀ ਪੈਣਾ ਹੈ। ਫਿਰ ਚਾਹੇ ਅਜਿਹੀ ਸੋਚ ਵਾਲ ਪ੍ਰਾਣੀ ਤੁਹਾਡੇ ਆਪਣੇ ਹੀ ਟੱਬਰ ਵਿਚਲ ਜੰਮ ਪਲ ਵੀ ਕਿਉਂ ਨਾ ਹੋਵੇ। ਸ੍ਰੀ ਚੰਦੀਏ, ਰਾਮ ਰਾਈਏ, ਪ੍ਰਿਥੀ ਚੰਦੀਏ, ਧੀਰਮਲੀਏ ਤੇ ਮਸੰਦ ਨਾਨਕਸ਼ਾਹੀ ਸਭਿਅਤਾ ਵਿਚ ਕਤਈ ਪਰਵਾਨ ਨਹੀਂ ਹਨ।

Share. Facebook Twitter WhatsApp Email Pinterest LinkedIn Tumblr
Previous Articleਭਾਈ ਗੁਰਦੇਵ ਸਿੰਘ ਕਾਉਂਕੇ ਸਾਬਕਾ ਸਾਈਮ ਮੁਕਾਮ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੁਲਿਸ ਹਿਰਾਸਤ ਵਿੱਚ ਹੋਈ ਮੌਤ ਸਬੰਧੀ

Related Posts

ਭਾਈ ਗੁਰਦੇਵ ਸਿੰਘ ਕਾਉਂਕੇ ਸਾਬਕਾ ਸਾਈਮ ਮੁਕਾਮ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੁਲਿਸ ਹਿਰਾਸਤ ਵਿੱਚ ਹੋਈ ਮੌਤ ਸਬੰਧੀ

December 24, 2023

ਗੱਲ ਝੋਟੇ ਦੀ ਰਹੀ ਹੀ ਨਹੀਂ । ਹੁਣ ਗੱਲ ਸਿਰੇ ਲਾਓ….ਹੁਣ ਨਵੇਂ ਸਮਾਜੀ-ਧਾਰਮਿਕ-ਪਰਿਵਾਰਕ ਅੰਦੋਲਨ ਅਰੰਭਣ ਦੀ ਲੋੜ……. ਨਾਨਕਸ਼ਾਹੀ ਪ੍ਰਣਾਲੀ ਵਾਲੀ ਰਾਜ ਸੱਤਾ ਦੀ ਗੱਲ ਚਲਾਓ।

July 18, 2023

ਹੁਣ ਨਵੇਂ ਸਮਾਜੀ-ਧਾਰਮਿਕ-ਪਰਿਵਾਰਕ ਅੰਦੋਲਨ ਅਰੰਭਣ ਦੀ ਲੋੜ…….

July 16, 2023

Follow Us

Facebook X (Twitter) YouTube
  • ਮੁੱਖ ਪੰਨਾ
  • ਅਤਿੰਦਰ ਪਾਲ ਸਿੰਘ ਬਾਰੇ
  • ਲੇਖ
  • ਕਿਤਾਬਾਂ
  • ਖ਼ਜ਼ਾਨਾ
  • ਵੀਡੀਓ ਗੈਲਰੀ
    • C5 Channel
  • ਮੁੱਖ ਪੰਨਾ
  • ਅਤਿੰਦਰ ਪਾਲ ਸਿੰਘ ਬਾਰੇ
  • ਲੇਖ
  • ਕਿਤਾਬਾਂ
  • ਖ਼ਜ਼ਾਨਾ
  • ਵੀਡੀਓ ਗੈਲਰੀ
    • C5 Channel

© 2022 ApSingh.in, Made by karan Panjaab

Type above and press Enter to search. Press Esc to cancel.