ਗੁਰਿਆਈ ਗੁਰੂ ਪੰਥ ਦਾ ਸਿੱਖ ਸੰਕਲਪ​

60.00

ਢਾਈ ਕਰੋੜ ਦੀ ਆਬਾਦੀ ਵਾਲੀ ਸਿੱਖ ਕੌਮ ਆਪਣੇ ਵਿਚੋਂ ਚੰਦ ਕੁ “ਨਿਰੋਲ ਮਨੁੱਖ ਸਿੱਖ” ਆਗੂਆਂ ਦੀ ਭਾਲ ਨਹੀਂ ਕਰ ਸਕਦੀ ? ਵਰਤਮਾਨ ਔਂਕੜ ਦੀ ਘੜੀ ਵਿਚ ਸਿੱਖ ਲੀਡਰਸ਼ਿਪ ਨੂੰ ਸਿਰ ਜੋੜ ਕੇ “ਖ਼ਾਲਸਾ ਪੰਥ” ਦਾ ਭਵਿੱਖ ਸੁਰੱਖਿਅਤ ਕਰਨ ਲਈ ਬਦਲ ਲੱਭਣ ਵਾਲੇ ਪਾਸੇ ਪੈਣਾ ਚਾਹੀਦਾ ਹੈ।

Categories: ,
ਢਾਈ ਕਰੋੜ ਦੀ ਆਬਾਦੀ ਵਾਲੀ ਸਿੱਖ ਕੌਮ ਆਪਣੇ ਵਿਚੋਂ ਚੰਦ ਕੁ “ਨਿਰੋਲ ਮਨੁੱਖ ਸਿੱਖ” ਆਗੂਆਂ ਦੀ ਭਾਲ ਨਹੀਂ ਕਰ ਸਕਦੀ ? ਵਰਤਮਾਨ ਔਂਕੜ ਦੀ ਘੜੀ ਵਿਚ ਸਿੱਖ ਲੀਡਰਸ਼ਿਪ ਨੂੰ ਸਿਰ ਜੋੜ ਕੇ “ਖ਼ਾਲਸਾ ਪੰਥ” ਦਾ ਭਵਿੱਖ ਸੁਰੱਖਿਅਤ ਕਰਨ ਲਈ ਬਦਲ ਲੱਭਣ ਵਾਲੇ ਪਾਸੇ ਪੈਣਾ ਚਾਹੀਦਾ ਹੈ।  ਵਰਤਮਾਨ ਸਮੇਂ ਦੀ ਇਹੋ ਸ਼੍ਰੋਮਣੀ ਵੰਗਾਰ ਹੈ । ਬਦਲ ‘ਸਰਬੱਤ ਖ਼ਾਲਸਾ’, ਜਾਂ ਸੜਕਾਂ ਤੇ ਆ ਕੇ, ਜਾਂ ਕੁਰਬਾਨੀਆਂ ਅਤੇ ਸ਼ਹਾਦਤਾਂ ਦੇ ਕੇ ਨਹੀਂ ਲੱਭਿਆ ਜਾ ਸਕਦਾ।
ਲੋੜ ਇੱਕ ਅਜਿਹੇ ਬਦਲ ਦੀ ਹੈ ਜੋ ਸਿੱਖ ਆਗੂਆਂ ਦੀ ਨਿੱਜੀ ਗਰਜ਼ਾਂ ਦੀ ਲੋੜ ਪੂਰੀ ਕਰਨ ਦੀ ਜਰੂਰਤ ਅਨੁਸਾਰ ‘ਪੰਜਾਬ ਵਿਚ ਸਰਬੱਤ ਖ਼ਾਲਸਿਆਂ ਤੇ ਵਿਦੇਸ਼ਾਂ ਵਿਚ ‘ਸਿੱਖ ਵਰਲਡ ਪਾਰਲੀਆਮੈਂਟ’ ਵਿਚੋਂ ਨਹੀਂ ਨਿਕਲ ਸਕਦਾ। ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਤਖ਼ਤਾਂ ਦੇ ਜਥੇਦਾਰ ਹੀ ਬਦਲਣ ਨਾਲ ਮਿਲਦਾ ਹੈ। ਬਦਲ ਪਿੰਡ ਤੋਂ ਸ਼ਹਿਰ ਪੱਧਰ ਅਤੇ ਪਿੰਡ ਸ਼ਹਿਰ, ਮੁਹੱਲੇ ਦੇ ਗੁਰਦੁਆਰੇ ਤੋਂ ਲੈ ਕੇ ਤਖ਼ਤ ਅਤੇ ਸ੍ਰੀ ਦਰਬਾਰ ਸਾਹਿਬ ਤਕ, ਸਮੁੱਚੀ ਸਿੱਖ ਧਾਰਮਿਕ, ਰਾਜਨੀਤਕ, ਸਮਾਜਿਕ, ਸਭਿਅਕ, ਆਰਥਿਕ ਅਤੇ ਬੌਧਿਕ ਵਿਵਸਥਾ ਨੂੰ ਗੁਰਮਤਿ ਬਦਲ ਵਿਚ ਮੁੜ ਸੁਰਜੀਤ ਕਰਨ ਦੀ ਲੋੜ ਹੈ। ਇਹ ਕਿਵੇਂ ਸੰਭਵ ਹੈ ? ਕੀ ਹੈ ਗੁਰਤੰਤਰੀ ਪ੍ਰਣਾਲੀ ਅਤੇ ਇਸ ਦਾ ਚੋਣ ਢੰਗ ? ਕਿਵੇਂ ਚੁਣੇ ਜਾ ਸਕਦੇ ਹਨ ਪੰਜ ਪਿਆਰੇ, ਤਖ਼ਤਾਂ ਦੇ ਜੱਥੇਦਾਰ ਅਤੇ ਸਿੱਖ ਆਗੂ ? ਕੀ ਹੈ ਨਾਨਕਸ਼ਾਹੀ ਗਣਰਾਜ ਦੇ ਸੰਘ ਦਾ ਸਰੂਪ ਅਤੇ ਵਿਧੀ ਵਿਧਾਨ ? ਇਨ੍ਹਾਂ ਸਭਨਾਂ ਦੇ ਸਪਸ਼ਟ ਜਾਵਬ ਦੇ ਰਹੀ ਹੈ ਪੁਸਤਕ “ਗੁਰਿਆਈ ਗੁਰੂ ਪੰਥ” ਦਾ ਸਿੱਖ ਸੰਕਲਪ ਕੀ ਹੈ ? ਇਸ ਲਈ ਜ਼ਰੂਰੀ ਹੈ ਕਿ ਇੱਕ ਅਜਿਹਾ ਪ੍ਰੋਗਰਾਮ ਬਣਾਇਆ ਜਾਵੇ ਜੋ ਸੰਸਾਰ ਭਰ ਵਿਚਲੀ ਹਰ ਦੇਸ਼ ਦੀ ਸੰਵਿਧਾਨਿਕ ਸਥਾਪਕਤਾ ਨਾਲ ਬਿਨਾ ਟਕਰਾ ਦੇ, ਆਪਣਾ ਸਰਬ ਪੱਖੀ ਖ਼ਾਲਸਤਾਈ ਨਿਰਮਾਣ ਕਾਰੀ ਭਵਿੱਖ ਘਾੜਾ “ਖ਼ਾਲਸਾ ਪੰਥ” ਆਪ ਪ੍ਰਭੂ ਸਤਾ ਸੰਪੰਨ ਬਣ ਨਿੱਤਰ ਆਵੇ।
ਸਿੱਖ ਕੌਮ ਨੂੰ ਦਰਪੇਸ਼ ਸੰਕਟਾਂ ਦਾ ਸਦੀਵੀ ਗੁਰਮਤਿ ਹੱਲ ਪੇਸ਼ ਕਰਦੀ ਹੈ ਕਿਤਾਬ।