ਲੇਖਕ ਬਹੁਮੁਖੀ ਪ੍ਰਤਿਭਾ ਦੇ ਧਨੀ ਸਾਬਕਾ ਐਮ.ਪੀ. ਲੋਕ ਸਭਾ, ਕਵੀ, ਰਚਨਾਕਾਰ, ਕ੍ਰਾਂਤੀਕਾਰੀ ਦਾਰਸ਼ਨਿਕ,
ਰਾਜਨੀਤੀਵਾਨ, ਪੁਰਾਤਤਵ ਵੇਤਾ, ਖ਼ੋਟੋਗਰਾਖ਼ਰ, ਚਿੱਤਰਕਾਰ ਅਤੇ ਕਈ ਕਿਤਾਬਾਂ ਦਾ ਲਿਖਾਰੀ ਹੈ। ਆਪ ਨੂੰ ਪੰਜਾਬ
ਗਵਰਨਰ ਦੇ ਸਾਬਕਾ ਸਲਾਹਕਾਰ, ਭਾਰਤ ਸਰਕਾਰ ਦੀ ਮਨਿਸਟਰੀ ਆਖ਼ ਇਡਸਟਰੀ ਅਤੇ ਮਨਿਸਟਰੀ ਆਖ਼
ਐਗਰੀਕਲਚਰ ਵਿਚ ਪਾਰਲੀਮੈਂਟਰੀ ਕਮੇਟੀ ਦੇ ਸਾਬਕਾ ਮੈਂਬਰ ਅਤੇ 1990-1991 ਵਿਚ ਭਾਰਤ ਦੀ ਕੇਂਦਰੀ
ਸਰਕਾਰ ਵਿਚ ਪੰਜਾਬ ਸਰਕਾਰ ਨੂੰ ਚਲਾਉਣ ਲਈ ਬਣੀ ਸਲਾਹਕਾਰ ਕਮੇਟੀ ਦੇ ਸਾਬਕਾ ਮੈਂਬਰ ਰਹਿਣ ਦਾ ਵੀ ਮਾਣ
ਹਾਸਲ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਜੂਨ 84 ਵੇਲੇ ਸੀਨੀਅਰ ਮੀਤ ਪ੍ਰਧਾਨ ਤੇ ਉਪਰੰਤ
ਪ੍ਰਧਾਨ ਵੀ ਰਿਹਾ ਹੈ। ਜੂਨ 1984 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਹੋਈ ਆਖ਼ਰੀ ਦਿਨਾਂ ਦੀ ਜੰਗ ਵਿਚ
ਲੇਖਕ ਸ਼ਹੀਦ ਭਾਈ ਅਮਰੀਕ ਸਿੰਘ ਅਤੇ ਸ਼ਹੀਦ ਭਾਈ ਜਰਨੈਲ ਸਿੰਘ ਨਾਲ ਜੂਝਦਾ ਰਿਹਾ ਹੈ। ਸ੍ਰੀਮਤੀ ਗਾਂਧੀ ਦੇ
“ਕਤਲ ਕੇਸ” ਦੀ ਮੁੱਖ ਕੜੀ ਵਜੋਂ ਚੱਲੇ ਮੁਕੱਦਮੇ ਵਿਚ ਲੇਖਕ ਲੰਮੀ ਅਵਧੀ ਤਿਹਾੜ ਜੇਲ੍ਹ ਵਿਚ ਏਕਾਂਤ ਵਾਸੀ ਕਾਲ
ਕੋਠੜੀ, ਫਾਂਸੀ ਚੱਕੀ ਦੀ ਕੈਦ ਵਿਚ ਅਟੁੱਟ ਜਕੜਿਆ ਰਿਹਾ ਹੈ।ਜਿੰਦਾ ਜਾਂ ਮੁਰਦਾ ਫੜਾਉਣ ਲਈ ਭਾਰਤ ਸਰਕਾਰ
ਨੇ ਅਤਿੰਦਰ ਪਾਲ ਸਿੰਘ ਦੇ ਸਿਰ ਦਾ ਇਨਾਮ 55 ਲੱਖ ਘੋਸ਼ਿਤ ਕੀਤਾ ਸੀ। ਬਤੌਰ ਸੰਸਦ ਮੈਂਬਰ 1990 ਵਿਚ
ਭਾਰਤੀ ਸੰਸਦ ਤੋਂ “ਖ਼ਾਲਸਤਾਨ” ਦੀ ਰਾਜਨੀਤਕ ਵਿਚਾਰਧਾਰਾ ਅਤੇ ਚਿੰਤਨ ਪ੍ਰਣਾਲੀ ਨੂੰ ਕਾਨੂੰਨੀ ਮਾਨਤਾ ਲੈ ਕੇ
ਦੇਣ ਵਾਲੀ ਸ਼ਖ਼ਸੀਅਤ ਦਾ ਧਨੀ ਵੀ ਲੇਖਕ ਹੈ । ਇੰਜ ਭਾਰਤ ਅੰਦਰ “ਖ਼ਾਲਸਤਾਨ” ਸ਼ਬਦ ਅਤੇ ਦਰਸ਼ਨ ਨੂੰ
ਕਾਨੂੰਨੀ, ਲੋਕਤੰਤਰੀ ਅਤੇ ਪ੍ਰਸ਼ਾਸਨਿਕ ਮਾਨਤਾ ਦਿਲਵਾਈ ਹੈ। 2007 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ
ਭਾਰਤ ਅੰਦਰ ਪਹਿਲੀ ਵਾਰ “ਖ਼ਾਲਸਤਾਨ” ਲਈ ਸਿੱਧੀ ਵੋਟ ਮੰਗ ਕੇ ਖ਼ਾਲਸਤਾਨ ਨੂੰ ਚੋਣ ਪ੍ਰਣਾਲੀ ਵਿਚ ਮਾਨਤਾ
ਦਿਲਵਾਉਣ ਦਾ ਲੇਖਕ ਨੂੰ ਹੀ ਮਾਣ ਹਾਸਲ ਹੈ। ਬੁਲਟ ਤੋਂ ਬੈਲਟ ਰਾਹੀਂ ਹਕੀਕੀ ਤੋਰ ਤੇ ਖ਼ਾਲਸਤਾਨ ਲਈ ਵੋਟ
ਪਵਾਉਣ ਅਤੇ ਪਾਣ ਦਾ ਹੱਕ ਲੈ ਕੇ ਦੇਣ ਵਾਲਾ ਲੇਖਕ ਹੈ। ਮੱਧ ਪ੍ਰਦੇਸ਼ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ, ਸ਼੍ਰੋਮਣੀ
ਅਕਾਲੀ ਦਲ ਖ਼ਾਲਸਤਾਨੀ ਦੇ ਅਤੇ ਵੋਟਾਂ ਰਾਹੀਂ, ਪੰਜਾਬ ਵਿਧਾਨ ਸਭਾ ਦੇ ਜਰੀਏ ਨਾਨਕਸ਼ਾਹੀ ਖ਼ਾਲਸਤਾਨ ਘੜਨ ਦੇ
ਸੰਕਲਪ ਅਤੇ ਸਿਧਾਂਤ ਦੇ, ਡਿਜ਼ਿਟਲ ਸਿੱਖ ਰੈਫਰੈਂਸ ਲਾਇਬਰੇਰੀ ਅਤੇ ਆਰਕਾਈਜ਼ ਸੈਂਟਰ ਦਾ ਲੇਖਕ ਸੰਸਥਾਪਕ
ਬਾਨੀ ਹੈ।ਵਰਤਮਾਨ ਵਿਚ ਲੇਖਕ ਡਾਇਰੈਕਟਰ, “ਜਪੁ-ਘਰ” ਸਿੱਖ ਆਰਕਾਈਜ਼ ਅਤੇ ਖੋਜ ਕੇਂਦਰ, ਪਟਿਆਲਾ
ਅਤੇ ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਦਾ ਪ੍ਰਧਾਨ ਹੈ।-ਪ੍ਰਕਾਸ਼ਕ





