ਅਕਾਲ ਅਤੇ ਸਿੱਖ ਦੋਵੇਂ ਕੇਸਾਧਾਰੀ ਹਨ New Edition

399.00

ਪੁਸਤਕ “ਅਕਾਲ ਅਤੇ ਸਿੱਖ ਦੋਵੇਂ ਕੇਸਾਧਾਰੀ ਹਨ”ਸੰਸਾਰ ਦੇ ਸਾਹਮਣੇ ਸਿੱਖ ਸਿਵਿਲਾਈਜੇਸ਼ਨ ਦਾ ਸਿੱਕੇ ਬੰਦ ਆਰੰਭ ਕਰਦੀ ਹੈ।

SKU: 001-1 Categories: ,
ਪੁਸਤਕ ਬਾਰੇ
ਸਹਿਜਧਾਰੀ ਕੇਸ ਦੇ ਸਬੰਧ ਵਿੱਚ ਪੰਥ ਵਿੱਚ ਬਹੁਤ ਦਾਵੇ ਕੀਤੇ ਗਏ ਹਨ।ਗੁਰਦੁਆਰਾ ਕਮੇਟੀਆਂ ਅਤੇ ਕੁਝ ਲੋਕਾਂ ਨੇ ਜਿਵੇਂ ਝੂਠ ਬੋਲਣ ਦਾ ਠੇਕਾ ਹੀ ਲੈ ਲਿਆ ਹੋਵੇ। ਹਰ ਕੋਈ ਇਹ ਦਾਅਵਾ ਠੋਕ ਕੇ ਕਰ ਰਿਹਾ ਹੈ ਕਿ ਉਸੇ ਨੇ ਹੀ ਕੇਸ ਨੂੰ ਜਿੱਤ ਕੇ ਪੰਥ ਦੀ ਝੋਲੀ ਵਿੱਚ ਪਾਇਆ ਹੈ। ਅਜਿਹੇ ਝੂਠ ਫਰੇਬ ਦੇ ਘੜੇ ਜਾ ਰਹੇ ਵਾਤਾਵਰਣ ਵਿੱਚ ਇਹ ਅੰਦਾਜਾ ਲਾਉਣਾ ਆਮ ਪਾਠਕ ਅਤੇ ਆਮ ਜਨ ਲਈ ਬੜਾ ਅੋਖਾ ਹੋ ਜਾਂਦਾ ਹੈ ਕਿ ਆਖਿਰ ਸੱਚ ਹੈ ਕੀ ?
ਸੱਚ ਨੂੰ ਹੀ ਸਾਹਮਣੇ ਲਿਆਉਣ ਦਾ ਜਤਨ ਕੀਤਾ ਹੈ ਇਸ ਪੁਸਤਕ ਨੇ, ਜਿਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਹੂ ਬ ਹੂ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਜੋ ਕੁਝ ਜਿਸ ਵਲੋਂ ਪੇਸ਼ ਦਾਵੇ ਵਿੱਚ ਉਸੇ ਦੇ ਨਾਮ ਤੇ ਜੋ ਲਿਖਤ ਕੀਤਾ ਗਿਆ ਹੈ ਉਸ ਨੂੰ ਹੀ ਉਲਥਾ ਕਰਕੇ ਪਾਠਕਾਂ ਦੇ ਸਾਹਮਣੇ ਲਿਆਉਣ ਦਾ ਜਤਨ ਕੀਤਾ ਹੈ। ਇਸ ਤੋਂ ਇਲਾਵਾ ਲੇਖਕ ਨੇ ਜੋ ਆਪਣਾ ਪੱਖ ਅਦਾਲਤ ਵਿੱਚ ਲਿਖਤ ਵਿੱਚ ਦਿੱਤਾ ਹੈ ਉਸੇ ਲਿਖਤ ਨੂੰ ਪੇਸ਼ ਕੀਤਾ ਹੈ। ਜੋ ਲੇਖਕ ਨੇ ਮੂੰਹ-ਜ਼ਬਾਨੀ ਆਪਣਾ ਪੱਖ ਰੱਖਿਆ ਹੈ ਉਸ ਦਾ ਲੇਖਕ ਨੇ ਜਿਕਰ ਨਹੀਂ ਕੀਤਾ ਹੈ। ਜਿਸ ਦਾ ਕਾਰਨ ਇਹ ਹੈ ਕਿ ਤਾਂ ਜੋ ਇਸ ਪੁਸਤਕ ਨੂੰ ਇਕ ਦਸਤਾਵੇਜ਼ੀ ਅਧਾਰ ਦਿੱਤਾ ਜਾਵੇ। ਸੱਚ ਉਹੀ ਹੁੰਦਾ ਹੈ ਜਿਸ ਦੇ ਦਸਤਾਵੇਜ਼ੀ ਸਬੂਤ ਸਾਹਮਣੇ ਹੋਣ ।  ਜੋ ਸੱਚ ਦੇ ਅਤੇ ਸਿੱਖੀ ਦੇ ਪਾਂਧੀ ਹਨ ਉਨ੍ਹਾਂ ਲਈ ਇਹ ਪੁਸਤਕ ਕੋਹੇਨੂਰ ਹੀਰੇ ਵਾਂਗ ਹੈ। ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਿਵੇਂ ਸਿੱਖੀ ਦੇ ਸੰਕਲਪ, ਸਿੱਧਾਂਤ ਅਤੇ ਮੁਕੰਮਲ ਅਮਲੀ ਕਰਨ ਨੂੰ ਦ੍ਰਿੜਤਾ ਨਾਲ ਪੇਸ਼ ਕੀਤਾ ਗਿਆ ਹੈ ਉਵੇਂ ਅੱਜ ਤਕ ਕਿਸੇ ਵੀ ਪੁਸਤਕ ਰਾਹੀਂ ਸਿੱਖੀ ਸੰਕਲਪ ਨੂੰ ਉਘੇੜਿਆ ਨਹੀਂ ਸੀ ਗਿਆ। ਇਹ ਪੁਸਤਕ “ਅਕਾਲ ਅਤੇ ਸਿੱਖ ਦੋਵੇਂ ਕੇਸਾਧਾਰੀ ਹਨ” ਇਸ ਕਮੀ ਨੂੰ ਪੂਰੀ ਕਰਦੀ ਹੈ ਤੇ ਸੰਸਾਰ ਦੇ ਸਾਹਮਣੇ ਸਿੱਖ ਸਿਵਿਲਾਈਜੇਸ਼ਨ ਦਾ ਸਿੱਕੇ ਬੰਦ ਆਰੰਭ ਕਰਦੀ ਹੈ। ਬਹੁਤ ਹੀ ਹੱਛਾ ਹੋਵੇ ਜੇ ਕੋਈ ਸਾਨੂੰ ਇਸ ਦਾ ਅੰਗਰੇਜ਼ੀ, ਹਿੰਦੀ ਤੇ ਹੋਰ ਭਾਸ਼ਾਵਾਂ ਵਿੱਚ ਵੀ ਉਲਥਾ ਕਰਕੇ ਦੇਣ ਦੀ ਸੇਵਾ ਨਿਭਾਏ। ਅਸੀਂ ਉਸ ਨੂੰ ਵੀ ਪ੍ਰਕਾਸ਼ਿਤ ਕਰਨ ਦਾ ਭਰੋਸਾ ਦਿੰਦੇ ਹਾਂ।